ਨਿੱਕੀਆਂ ਪੈੜ੍ਹਾਂ , ਵੱਡੀਆਂ ਪੁਲਾਂਘਾਂ

ਨਿੱਕੀਆਂ ਪੈੜ੍ਹਾਂ , ਵੱਡੀਆਂ ਪੁਲਾਂਘਾਂ ( ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਅਧੀਨ ਸਮਾਜਿਕ ਸਿੱਖਿਆ ਬਾਰੇ ਛੋਟੀ ਜਿਹੀ ਵੀਡੀਓ )


ਭਾਰਤ ਦਾ ਧਰਾਤਲ

ਹੇਠ ਇੱਕ ਵੀਡੀਓ ਦਿੱਤੀ ਗਈ ਹੈ ਜਿਸ ਵਿੱਚ ਭਾਰਤ ਦੇ ਧਰਾਤਲ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ |ਵਿਦਿਆਰਥੀ ਇਸਤੋਂ ਇਹ ਜਾਣ ਸਕਦੇ ਹਨ ਕਿ ਭਾਰਤ ਦੇ ਨਕਸ਼ੇ ਵਿੱਚ ਕਿਹੜੇ ਹਿੱਸੇ ਵਿੱਚ ਪਹਾੜ ਹਨ ਅਤੇ ਕਿਹੜੇ
ਹਿੱਸੇ ਵਿੱਚ ਮੈਦਾਨ , ਰੇਗਿਸਤਾਨ ਅਤੇ ਕਿਹੜੇ ਹਿੱਸੇ ਵਿੱਚ ਪਠਾਰ ਪੈਂਦਾ ਹੈ |

ਵਿਸ਼ਵ ਦੇ ਮਹਾਂਦੀਪ

ਹੇਠਾਂ ਇੱਕ ਵੀਡੀਓ ਵਿੱਚ ਸੰਸਾਰ ਦੇ ਮਹਾਂਦੀਪਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ | ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵਿਸ਼ਵ ਦੇ ਖਾਲੀ ਨਕਸ਼ੇ ਵਿੱਚ ਮਹਾਂਦੀਪਾਂ ਦੇ ਨਾਮ ਲਿੱਖ ਕੇ ਪ੍ਰੈਕਟਿਸ ਕਰਨ ਅਤੇ ਦੁਬਾਰਾ ਵੀਡੀਓ ਦੇਖ ਕੇ ਗਲਤੀ ਬਾਰੇ ਪਤਾ ਕਰਨ | ਇਸ ਤਰਾਂ ਉਹਨਾਂ ਨੂੰ ਵਿਸ਼ਵ ਦੇ ਮਹਾਂਦੀਪਾਂ ਦੀ ਸਥਿੱਤੀ ਬਾਰੇ ਜਲਦੀ ਹੀ ਪੂਰੀ ਤਰਾਂ ਪਤਾ ਲੱਗ ਜਾਏਗਾ |


ਲੰਬਕਾਰ ਅਤੇ ਵਿੱਥਕਾਰ

ਹੇਠਾਂ ਇੱਕ ਵੀਡੀਓ ਦਿੱਤੀ ਗਈ ਹੈ ਜਿਸ ਵਿੱਚ ਲੰਬਕਾਰ ਅਤੇ ਵਿੱਥਕਾਰ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ | ਇਹ ਵਿਸ਼ਾ ਛੇਵੀਂ ਤੋਂ ਦੱਸਵੀਂ ਤੱਕ ਸਾਰੇ ਵਿਦਿਆਰਥੀਆਂ ਲਈ ਜਰੂਰੀ ਹੈ |






ਉਦਯੋਗਾਂ ਲਈ ਰੀੜ੍ਹ ਦੀ ਹੱਡੀ - ਖਣਿਜ ਪਦਾਰਥ

ਕਿਸੇ ਰਾਸ਼ਟਰ ਲਈ ਖਣਿਜ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ | ਖਣਿਜ ਉਦਯੋਗ ਧੰਦਿਆਂ ਦਾ ਜੀਵਨ ਆਧਾਰ ਹਨ | ਖਣਿਜ ਹੀ ਸਾਡੇ ਉਦਯੋਗਾਂ ਲਈ ਰੀੜ੍ਹ ਦੀ ਹੱਡੀ ਹੁੰਦੇ ਹਨ | ਕਿਉਂਕਿ ਇਹਨਾਂ ਦਾ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਹੁੰਦਾ ਹੈ |ਮੱਧ-ਪੁਰਬ ਦੇ ਵੀਰਾਨ ਮਾਰੂਥਲ ਦੇ ਦੇਸ਼ ਅੱਜ ਪੈਟਰੋਲੀਅਮ ਦੇ ਉਤਪਾਦਨ ਕਾਰਣ ਹੀ ਅਮੀਰ ਹਨ ਅਤੇ ਉਹਨਾਂ ਦੇਸ਼ਾਂ ਵਿੱਚ ਉਦਯੋਗਿਕ ਵਿਕਾਸ ਹੋ ਰਿਹਾ ਹੈ | ਦੇਸ਼ ਦੇ ਵਿਕਾਸ ਕਾਰਣ ਹੀ ਲੋਕਾਂ ਦਾ ਜੀਵਨ ਪੱਧਰ ਉੱਚਾ ਉਠਦਾ ਹੈ |
ਭਾਰਤ ਖਣਿਜ ਪਦਾਰਥਾਂ ਦੇ ਭੰਡਾਰ ਵਿੱਚ ਕਾਫੀ ਅਮੀਰ ਹੈ | ਪਰ ਇੱਥੇ ਇਹਨਾਂ ਦਾ ਉਚਿੱਤ ਉਪਯੋਗ ਜਾਂ ਦੋਹਨ ਹਾਲੇ ਤੱਕ ਨਹੀਂ ਹੋ ਸਕਿਆ ਹੈ | ਇਸ ਤੋਂ ਇਲਾਵਾ ਇੱਥੇ ਪਾਏ ਜਾਣ ਵਾਲੇ ਖਣਿਜਾਂ ਦਾ ਆਪਣਾ ਮਹੱਤਵ ਹੈ | ਕੁਝ ਖਣਿਜਾਂ ਵਿੱਚ  ਸਾਡਾ ਦੇਸ਼ ਕਾਫੀ ਅਮੀਰ ਹੈ ਜਦਕਿ ਦੂਜੇ ਖਣਿਜਾਂ ਵਿੱਚ ਇਹ ਕਾਫੀ ਪਿੱਛੜਿਆ ਹੋਇਆ ਹੈ | ਲੋਹਾ,ਅਬਰਕ, ਮੈਂਗਨੀਜ਼, ਬਾਕਸਾਇਟ ਅਤੇ ਜਿਪਸਮ ਅਤੇ ਕੋਲ੍ਹਾ ਇੱਥੇ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਦਕਿ ਚਾਂਦੀ, ਤਾਂਬਾ, ਟਿਨ, ਸੀਸਾ, ਪਾਰਾ ਅਤੇ ਨਿੱਕਲ ਆਦਿ ਵਰਗੇ ਖਣਿਜ ਬਹੁਤ ਘੱਟ ਮਾਤਰਾ ਵਿੱਚ ਮਿਲਦੇ ਹਨ | ਇਹ ਗੱਲ ਧਿਆਨ ਦੇਣ ਯੋਗ ਹੈ ਕਿ ਭਾਰਤ ਉਹਨਾਂ ਖਣਿਜਾਂ ਵਿੱਚ ਅਮੀਰ ਹੈ ਜੋ ਕਿਸੇ ਦੇਸ਼ ਦੇ ਉਦਯੋਗਿਕ ਵਿਕਾਸ ਦਾ ਆਧਾਰ ਹੁੰਦੇ ਹਨ | ਭਾਰਤ ਵਿੱਚ ਮਿਲਣ ਵਾਲ੍ਹੇ ਕੁਝ ਖਣਿਜ ਪਦਾਰਥਾਂ ਦਾ ਵਰਣਨ ਹੇਠ ਲਿਖਿਆ ਹੈ |

ਅਬਰਕ : ਸੰਸਾਰ ਦੇ ਲਗਭਗ ਸੱਠ ਪ੍ਰਤੀਸ਼ੱਤ ਅਬਰਕ ਦਾ ਉਤਪਾਦਨ ਭਾਰਤ ਵਿੱਚ ਹੀ ਹੁੰਦਾ ਹੈ | ਇਹ ਬਿਜਲੀ ਉਦਯੋਗਾਂ ਦਾ ਮੁੱਖ ਆਧਾਰ ਹੈ | ਅੰਤਰ-ਰਾਸ਼ਟਰੀ ਬਜਾਰ ਵਿੱਚ ਦੋ-ਤਿਹਾਈ ਅਬਰਕ ਭਾਰਤ ਦਾ ਹੀ ਹੁੰਦਾ ਹੈ | ਝਾਰਖੰਡ ਦੇ ਹਜਾਰੀਬਾਗ ਅਤੇ ਬਿਹਾਰ ਦੇ ਗਯਾ ਅਤੇ ਮੁੰਗੇਰ ਜਿਲ੍ਹਿਆਂ ਵਿੱਚ ਭਾਰਤ ਦੇ ਅੱਧੇ ਅਬਰਕ ਦਾ ਉਤਪਾਦਨ ਹੁੰਦਾ ਹੈ | ਅਬਰਕ ਦੇ ਬਾਕੀ ਭਾਗ ਦਾ ਅੱਧਾ ਉਤਪਾਦਨ ਆਂਧਰਾ ਪ੍ਰਦੇਸ਼ ਦੇ ਨੈਲੋਰ ਅਤੇ ਰਾਜਸਥਾਨ ਦੇ ਭੀਲਵਾੜਾ ਜਿਲ੍ਹਿਆਂ ਵਿੱਚ ਹੁੰਦਾ ਹੈ |

ਬਾਕ੍ਸਾਇਟ : ਬਾਕਸਾਇਟ ਦੀ ਕੱਚੀ ਧਾਤ ਤੋਂ ਐਲੁਮੀਨੀਅਮ ਧਾਤ ਪ੍ਰਾਪਤ ਕੀਤੀ ਜਾਂਦੀ ਹੈ | ਹਲਕੀ ਹੋਣ ਦੇ ਕਾਰਣ ਇਹ ਧਾਤ ਬਹੁਤ ਹੀ ਉਪਯੋਗੀ ਸਿੱਧ ਹੁੰਦੀ ਹੈ | ਹਵਾਈ ਜਹਾਜ ਉਦਯੋਗ ਲਈ ਇਸ ਧਾਤ ਦਾ ਬੜਾ ਮਹੱਤਵ ਹੈ | ਬਿਜਲੀ ਨਾਲ ਸਬੰਧਿਤ ਉਦਯੋਗਾਂ ਅਤੇ ਸਧਾਰਨ ਜੀਵਨ ਵਿੱਚ ਵੀ ਇਸਦਾ ਉਪਯੋਗ ਵੱਧਦਾ ਜਾ ਰਿਹਾ ਹੈ | ਝਾਰਖੰਡ , ਗੁਜਰਾਤ, ਅਤੇ ਮੱਧ ਪ੍ਰਦੇਸ਼ ਬਾਕ੍ਸਾਇਟ ਦੇ ਮੁੱਖ ਉਤਪਾਦਕ ਰਾਜ ਹਨ | ਬਾਕ੍ਸਾਇਟ ਮਹਾਰਾਸ਼ਟਰ ਦੇ ਕੋਲਹਾਪੁਰ ਜਿਲ੍ਹੇ ਵਿਚ ਵੀ ਪਾਇਆ ਜਾਂਦਾ ਹੈ | ਪਿਛਲੇ ਕੁਝ ਸਾਲਾਂ ਵਿਚ ਉੜੀਸਾ ਦੇ ਬਾਕ੍ਸਾਇਟ ਭੰਡਾਰਾਂ ਦਾ ਵਿਕਾਸ ਕੀਤਾ ਗਿਆ ਹੈ |

ਮੈਂਗਨੀਜ਼ : ਮੈਂਗਨੀਜ਼ ਦਾ ਉਪਯੋਗ ਮਿਸ਼ਰਤ ਧਾਤ ਬਨਾਉਣ ਲਈ ਕੀਤਾ ਜਾਂਦਾ ਹੈ | ਇਹੀ ਕਾਰਣ ਹੈ ਕਿ ਇਸਦਾ ਮਹੱਤਵ ਵੱਧਦਾ ਜਾ ਰਿਹਾ ਹੈ | ਉੜੀਸਾ ਵਿਚ ਮੈਂਗਨੀਜ਼ ਦੀਆਂ ਖਾਣਾਂ ਕਿਓਂਝਰ ਅਤੇ ਮਿਉਰਭੰਜ ਵਿਚ ਪਾਈਆਂ ਜਾਂਦੀਆਂ ਹਨ | ਕਰਨਾਟਕ ਵਿਚ ਇਸ ਦੀਆਂ ਖਾਣਾਂ ਚਿੱਤਰ-ਦੁਰਗ, ਸਿਮੋਗਾ, ਚਿਕਮੰਗਲੂਰ , ਬੇਲਗਾਮ , ਧਾਰਵਾੜ ਅਤੇ ਉੱਤਰ ਕੰਨੜ ਜਿਲ੍ਹਿਆਂ ਵਿਚ ਹਨ | ਝਾਰਖੰਡ ਦੇ ਸਿੰਘਭੂਮ ਅਤੇ ਆਂਧਰਾ ਪ੍ਰਦੇਸ਼ ਦੇ ਨਿਜਾਮਾਬਾਦ ਵਿਚ ਵੀ ਮੈਂਗਨੀਜ਼ ਮਿਲਦਾ ਹੈ |

ਤਾਂਬਾ : ਸਿੱਕੇ ਅਤੇ ਘਰੇਲੂ ਬਰਤਨ ਬਨਾਉਣ ਲਈ ਤਾਂਬੇ ਦਾ ਬਹੁਤ ਉਪਯੋਗ ਹੁੰਦਾ ਸੀ , ਪ੍ਰੰਤੂ ਅੱਜ-ਕੱਲ ਇਹ ਬਿਜਲੀ ਦੇ ਉਦਯੋਗਾਂ ਲਈ ਬਹੁਤ ਹੀ ਜਰੂਰੀ ਹੋ ਗਿਆ ਹੈ , ਕਿਉਂਕਿ ਇਹ ਬਿਜਲੀ ਦਾ ਉੱਤਮ ਸੁਚਾਲਕ ਹੈ | ਅੱਜ-ਕੱਲ ਦੇਸ਼ ਦਾ ਜ਼ਿਆਦਾਤਰ ਤਾਂਬਾ ਝਾਰਖੰਡ ਦੇ ਸਿੰਘਭੂਮ , ਮੱਧ ਪ੍ਰਦੇਸ਼ ਦੇ ਬਾਲਾਘਾਟ ਅਤੇ ਰਾਜਸਥਾਨ ਦੇ ਝੁੰਨਝੁੰਨੂੰ ਅਤੇ ਅਲਵਰ ਜਿਲ੍ਹਿਆਂ ਵਿੱਚ ਕੱਢਿਆ ਜਾਂਦਾ ਹੈ | ਆਂਧਰਾ ਪ੍ਰਦੇਸ਼ ਦੇ ਖਮਮ , ਕਰਨਾਟਕ ਦੇ ਚਿੱਤਰਦੁਰਗ ਅਤੇ ਹਸਨ ਜਿਲ੍ਹਿਆਂ ਅਤੇ ਸਿੱਕਿਮ ਵਿਚ ਵੀ ਥੋੜੇ ਬਹੁਤ ਤਾਂਬੇ ਦਾ ਉਤਪਾਦਨ ਹੁੰਦਾ ਹੈ |

    _____________________________


ਵਾਤਾਵਰਨ :-  

ਕਿਸੇ ਜੀਵ ਦੇ ਆਲੇ-ਦੁਆਲੇ ਪਾਈ ਜਾਣ ਵਾਲੀ ਹਾਲਤ ਨੂੰ ਉਸਦਾ ਵਾਤਾਵਰਨ ਕਿਹਾ ਜਾਂਦਾ ਹੈ. ਵਾਤਾਵਰਨ ਸਭ ਥਾਂ ਤੇ ਇੱਕੋ ਜਿਹਾ ਨਹੀਂ ਮਿਲਦਾ .ਜੇਕਰ ਹਿਮਾਚਲ ਵਿੱਚ ਕੋਈ ਹੋਵੇ ਤਾਂ ਉਸ ਥਾਂ ਦਾ ਵਾਤਾਵਰਨ ਅਲਗ ਕਿਸਮ ਦਾ ਹੋਵੇਗਾ.ਜੇਕਰ ਰਾਜਸਥਾਨ ਜਾਂ ਕੇਰਲ ਵਿੱਚ ਹੋਵੇ ਤਾਂ ਉੱਥੇ ਅਲਗ-ਅਲਗ ਤਰਾਂ ਦੇ ਵਾਤਾਵਰਨ ਹੋਣਗੇ.ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਰ ਥਾਂ ਦਾ ਵਾਤਾਵਰਨ ਅਲਗ -ਅਲਗ ਕਿਉਂ ਹੁੰਦਾ ਹੈ ? ਕਿ ਤੁਸੀਂ ਇਸ ਬਾਰੇ ਕਦੇ ਵਿਚਾਰ ਕਰਕੇ ਦੇਖੀਆ ਹੈ ?

ਵਾਤਾਵਰਨ ਦਾ ਸਾਡੇ ਜੀਵਨ ਦੇ ਹੋਰ ਵੀ ਕਈ ਪਹਿਲੂਆਂ ਉੱਤੇ ਅਸਰ ਪੈਂਦਾ ਹੈ. ਕੀ  ਤੁਸੀਂ ਨੋਟ ਕੀਤਾ ਹੈ ਕਿ :-

    .
  1. ਉਹਨਾਂ ਥਾਵਾਂ 'ਤੇ ਲੋਕਾਂ ਦੇ ਭੋਜਨ ਵਿੱਚ ਵੀ ਕੁਝ ਫ਼ਰਕ ਹੁੰਦਾ ਹੈ.
  2. ਉਹਨਾਂ ਦੇ ਪਹਿਰਾਵੇ ਵੀ ਅਲਗ-ਅਲਗ ਤਰਾਂ ਦੇ ਦੇਖੇ ਜਾ ਸਕਦੇ ਹਨ. 
  3. ਉਸ ਜਗ੍ਹਾ ਦੀ ਜਲਵਾਯੁ ਵੀ ਅਲਗ-ਅਲਗ ਹੁੰਦੀ ਹੈ.
  4. ਉਥੇ ਜਾਨਵਰ ਅਤੇ ਪੰਛੀ ਆਦਿ ਵੀ ਅਲਗ ਕਿਸਮਾਂ  ਦੇ ਪਾਏ ਜਾਣਦੇ ਹਨ.
  5. ਉਥੇ ਦੇ ਲੋਕਾਂ ਦੇ ਕੰਮ ਧੰਦਿਆਂ ਵਿੱਚ ਵੀ ਫ਼ਰਕ ਪਾਇਆ ਜਾਂਦਾ ਹੈ.
ਇਸ ਤਰਾਂ ਅਸੀਂ ਦੇਖਦੇ ਹਾਂ ਕਿ ਹਰ ਥਾਂ ਦਾ ਵਾਤਾਵਰਨ ਅਲਗ ਅਲਗ ਹੁੰਦਾ ਹੈ .ਕੀ ਉੱਪਰ ਲਿਖੇ ਵਰਣਨ ਤੋਂ ਅਸੀਂ ਦੱਸ ਸਕਦੇ ਹਾਂ ਕਿ :-      


  1.  ਕਿਸੇ ਥਾਂ ਦੇ ਧਰਾਤਲ ਦਾ ਉਥੋਂ ਦੇ ਜੀਵਨ ਉੱਪਰ ਕੀ ਅਸਰ ਪੈਂਦਾ ਹੈ ?
  2. ਪਹਾੜੀ,ਮੈਦਾਨੀ,ਜਾਂ ਸਮੁੰਦਰੀ ਕੰਡੇ ਰਹਿਣ ਵਾਲੇ ਲੋਕਾਂ ਦੇ ਕੰਮ ਧੰਦੇ ਕਿਉਂ ਅਲਗ-ਅਲਗ ਤਰਾਂ ਦੇ ਹੁੰਦੇ ਹਨ ?
  3. ਪਹਾੜਾਂ ਵਿੱਚ ਮਛੇਰੇ ਕਿਉਂ ਦੇਖਣ ਨੂੰ ਨਹੀਂ ਮਿਲਦੇ ?
  4. ਕੇਰਲ ਵਿੱਚ ਊਠ ਮੁੱਖ ਜਾਨਵਰ ਨਹੀਂ ਹੈ.ਕਿਉਂ ?
  5. ਰਾਜਸਥਾਨ ਵਿੱਚ ਕਿਸ ਤਰਾਂ ਦੇ ਜਾਨਵਰ ਪਾਏ ਜਾਣਦੇ ਹਨ ?


      _____________________________________


- ਓਮੇਸ਼ਵਰ ਨਾਰਾਇਣ -




ਜਵਾਲਾਮੁਖੀ


ਪ੍ਰਿਥਵੀ ਦੇ ਅੰਦਰੂਨੀ ਭਾਗ  ਦੇ ਹੇਠਾਂ ਕਈ ਤਰਾਂ ਦੀਆਂ ਹਲਚਲਾਂ ਹੁੰਦੀਆਂ ਹੀ ਰਿਹੰਦੀਆਂ ਹਨ .ਇਹਨਾਂ ਹਲਚਲਾਂ ਵਿਚੋਂ ਭੂਚਾਲ ਅਤੇ ਜਵਾਲਾਮੁਖੀ ਮੁਖ ਹਨ.ਜਦੋਂ ਪ੍ਰਿਥਵੀ ਦੇ ਅੰਦਰੂਨੀ ਭਾਗਾਂ ਵਿਚੋਂ ਪਿਘਲਇਆ ਹੋਇਆ ਮਾਦਾ ਪ੍ਰਿਥਵੀ ਦੀਆਂ ਅੰਦਰੂਨੀ ਤਰੇੜਾਂ ਵਿਚੋਂ ਦੀ ਫੁੱਟ ਕੇ ਬਾਹਰ ਪ੍ਰਿਥਵੀ ਦੀ ਸਤ੍ਹਾ ਉੱਤੇ  ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਸਨੂੰ ਜਵਾਲਾਮੁਖੀ ਆਖਦੇ ਹਨ.


ਪ੍ਰਿਥਵੀ ਦੀ ਸਤ੍ਹਾ ਦਾ 29ਫੀਸਦੀ ਹੀ ਜ਼ਮੀਨ ਹੈ ਜਦਕਿ 71ਫੀਸਦੀ ਪਾਣੀ ਨਾਲ ਹੀ ਢਕਿਆ ਹੋਇਆ ਹੈ .ਪਾਣੀ ਅਤੇ ਜ਼ਮੀਨ ਦੀ ਵੰਡ ਇਕਸਾਰ ਨਹੀਂ ਹੈ. ਸਗੋਂ ਧਰਤੀ ਉੱਪਰ ਇਹ  ਤਿਕੋਣ ਦੇ ਰੂਪ ਵਿੱਚ ਹੈ. ਧਰਤੀ ਦਾ ਉੱਤਰੀ ਭਾਗ ਜਿਆਦਾਤਰ ਜ਼ਮੀਨ ਨਾਲ ਅਤੇ ਦਖਣੀ ਭਾਗ ਜਿਆਦਾਤਰ ਪਾਣੀ ਨਾਲ ਢਕਿਆ ਹੋਇਆ ਹੈ.


ਪ੍ਰਿਥਵੀ ਦੇ ਅੰਦਰ ਅਤੇ ਬਾਹਰ ਕਈ ਤਰਾਂ ਦੀਆਂ ਹਲਚਲਾਂ ਹੁੰਦੀਆਂ ਹੀ ਰੇਹੰਦੀਆਂ ਹਨ .ਪ੍ਰਿਥਵੀ ਦੇ ਅੰਦਰ ਹੋਣ ਵਾਲੀ ਹਲਚਲਾਂ ਨੂੰ ਅੰਦਰੁਨੀਂ ਹਲਚਲਾਂ ਅਤੇ ਪ੍ਰਿਥਵੀ ਦੇ ਉੱਪਰ ਹੋਣ ਵਾਲੀਆਂ ਹਲਚਲਾਂ ਨੂੰ ਬਾਹਰੀ ਹਲਚਲਾਂ ਆਖਦੇ ਹਨ .

ਧਰਤੀ ਦੀਆ ਅੰਦਰੂਨੀ ਗਤੀਵਿਧਿਆਂ ਉਸਦੀਆਂ ਬਾਹਰੀ ਗਤੀਵਿਧੀਆਂ ਨਾਲੋਂ ਜਿਆਦਾ ਖਤਰਨਾਕ ਹੁੰਦੀਆਂ  ਹਨ।



       __________________________________


- ਓਮੇਸ਼ਵਰ ਨਾਰਾਇਣ -





ਭਾਰਤ ਦਾ ਨਾਮ - ਭਾਰਤ,ਇੰਡੀਆ ਜਾਂ ਹਿੰਦੁਸਤਾਨ ਕਿਵੇਂ ਪਿਆ.......?

ਪ੍ਰਾਚੀਨ ਇਤਿਹਾਸ ਦੇ ਲੇਖਾਂ ਵਿੱਚ ਭਾਰਤ ਦੇ ਨਾਮਕਰਣ ਬਾਰੇ ਕਈ ਪ੍ਰਚਲਿਤ ਧਾਰਨਾਵਾਂ ਦੇਖਣ ਨੂੰ ਮਿਲਦੀਆਂ ਹਨ | ਕਹਿੰਦੇ ਹਨ ਕਿ ਭਾਰਤ ਦਾ ਪਹਿਲਾ ਨਾਮ -'ਹਿਮਾਚਲ-ਸੇਤੁ-ਪ੍ਰਯਾਂਤਮ ਸੀ | ਜਿਸ ਦਾ ਅਰਥ ਉਸ ਦੇਸ਼ ਤੋਂ ਹੈ ਜੋ ਹਿਮਾਲਿਆ ਅਤੇ ਰਾਮੇਸ਼ਵਰਮ ਦੇ ਵਿੱਚਕਾਰ ਵੱਸਿਆ ਹੋਇਆ ਸੀ | ਆਰੀਆ ਜਾਤੀ ਦੇ ਲੋਕਾਂ ਦੇ ਇਥੇ ਆ ਕੇ ਵੱਸ ਜਾਣ ਦੇ ਕਾਰਣ ਇਸ ਖੇਤਰ ਨੂੰ 'ਆਰੀਆ-ਵਰਤ' ਕਹਿ ਕੇ ਬੁਲਾਇਆ ਜਾਂਦਾ ਸੀ | ਰਿਗਵੇਦ ਦੇ ਇੱਕ ਵਰਣਨ ਅਨੁਸਾਰ ਸ਼ਕੁੰਤਲਾ ਅਤੇ ਦੁਸ਼ਯੰਤ ਦਾ ਤਾਕਤਵਰ ਪੁੱਤਰ ਭਰਤ ਸੀ | ਉਸਦੇ ਨਾਮ 'ਤੇ ਇਸ ਦੇਸ਼ ਦਾ ਨਾਮ "ਭਾਰਤ" ਪਿਆ | ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕੀ ਇਸਨੂੰ ਅੰਗ੍ਰੇਜ਼ੀ ਵਿੱਚ ਇੰਡੀਆ ਕਿਉਂ ਆਖਦੇ ਹਨ ? ਭਾਰਤ ਦੇ ਉੱਤਰ-ਪੱਛਮ ਵਿੱਚ ਵਗਦੇ ਦਰਿਆ ਸਿੰਧ ਤੋਂ ਇਸਦਾ ਨਾਮ "ਇੰਡੀਆ" ਪਿਆ ਹੈ | ਸਿੰਧ ਸ਼ਬਦ ਨੂੰ ਭਾਰਤ ਦੇ ਗੁਆਂਢੀ ਦੇਸ਼ ਇਰਾਨ ਦੇ ਲੋਕਾਂ ਨੇ "ਹਿੰਦ" ਕਹਿ ਕੇ ਪੁਕਾਰਿਆ ਅਤੇ ਦਰਿਆ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ "ਹਿੰਦੁਸਤਾਨ" ਦੇ ਨਿਵਾਸੀ ਮੰਨਿਆ | ਹਿੰਦੂ ਸ਼ਬਦ ਨੂੰ ਯੂਨਾਨੀ ਲੋਕਾਂ ਨੇ "ਇੰਡੋਸ" ਵਿੱਚ ਬਦਲ ਦਿੱਤਾ ਅਤੇ ਰੁਮਾਨੀ ਲੋਕਾਂ ਨੇ ਇਸ ਸ਼ਬਦ ਨੂੰ "ਇੰਡਸ" ਦੇ  ਨਾਮ ਨਾਲ ਪੁਕਾਰਿਆ. ਇਸ ਤਰਾਂ ਸਾਡੇ ਦੇਸ਼ ਦਾ ਨਾਮ -ਭਾਰਤ, ਇੰਡੀਆ ਅਤੇ ਹਿੰਦੁਸਤਾਨ ਪਿਆ |


- ਓਮੇਸ਼ਵਰ ਨਾਰਾਇਣ -



________________________________________________________________



ਸਿੰਧੁ ਘਾਟੀ ਦੀ ਸਭਿਅਤਾ ਬਾਰੇ ਵਿਡੀਓ ਰਾਹੀਂ ਜਾਣਕਾਰੀ










ਭਾਰਤ ਦੇ ਰਾਜ , ਰਾਜਧਾਨੀਆਂ ਅਤੇ ਉਹਨਾਂ ਦੇ ਕੁਝ ਮਹੱਤਵਪੂਰਨ ਸ਼ਹਿਰ


ਕਲਾਸ ਦੱਸਵੀਂ , ਭਾਗ-ਪਹਿਲਾ ਅਰਥ-ਸ਼ਾਸਤਰ ਪਾਠ ਤੀਸਰਾ (ਭਾਰਤ ਵਿਚ ਖੇਤੀਬਾੜੀ ਦਾ ਵਿਕਾਸ)

ਕਲਾਸ ਦੱਸਵੀਂ , ਭਾਗ-ਪਹਿਲਾ
ਅਰਥ-ਸ਼ਾਸਤਰ ਪਾਠ ਤੀਸਰਾ
(ਭਾਰਤ ਵਿਚ ਖੇਤੀਬਾੜੀ ਦਾ ਵਿਕਾਸ)
1.       ਪ੍ਰਸ਼ਨ – ਭਾਰਤ ਦੀ ਰਾਸ਼ਟਰੀ ਆਮਦਨ ਵਿੱਚ ਖੇਤੀ ਦਾ ਕੀ ਯੋਗਦਾਨ ਹੈ ?
ਉੱਤਰ – ਰਾਸ਼ਟਰੀ ਆਮਦਨ ਵਿੱਚ ਹਰੇਕ ਖੇਤਰ ਦਾ ਕੁਝ ਨਾ ਕੁਝ ਯੋਗਦਾਨ ਹੁੰਦਾ ਹੈ. ਖੇਤੀ ਅਤੇ ਵਣ ਆਦਿ ਪ੍ਰਾਥਮਿਕ ਕਿਰਿਆਵਾਂ ਦਾ ਲਗਭਗ  31 ਪ੍ਰਤਿਸ਼ਤ ਯੋਗਦਾਨ ਰਾਸ਼ਟਰੀ ਆਮਦਨ ਵਿੱਚ ਹੁੰਦਾ ਹੈ.1950-51 ਵਿੱਚ ਇਹ ਯੋਗਦਾਨ 59ਪ੍ਰਤਿਸ਼ਤ ਸੀ ਪ੍ਰੰਤੂ ਸਾਲ 1996-97 ਇਹ ਘੱਟ ਕੇ 29 ਪ੍ਰਤਿਸ਼ਤ ਰਹਿ ਗਿਆ . ਇਸ ਕਮੀ ਦਾ ਕਾਰਨ ਹੈ – ਕੁੱਲ ਆਮਦਨ ਵਿੱਚ ਵਾਧਾ ਅਤੇ ਕੁੱਲ ਜਨਸੰਖਿਆ ਵਿੱਚ ਵਾਧਾ.ਪੰਜਾਬ ਵਿੱਚ ਕੁੱਲ ਆਮਦਨ ਦਾ 46 % ਖੇਤੀ ਤੋਂ ਮਿਲਦਾ ਹੈ.
2.       ਪ੍ਰਸ਼ਨ - ਭਾਰਤ ਵਿੱਚ ਖੇਤੀ ਰੁਜਗਾਰ ਦਾ ਮੁੱਖ ਸਾਧਨ ਹੈ .ਇਸ ਉੱਤੇ ਨੋਟ ਲਿਖੋ ?
ਉੱਤਰ – ਖੇਤੀ ਖੇਤਰ ਵਿੱਚ ਬਾਕੀ ਖੇਤਰਾਂ ਦੇ ਮੁਕਾਬਲੇ ਜ਼ਿਆਦਾ ਰੋਜ਼ਗਾਰ ਦੇ ਮੋਕੇ ਪ੍ਰਾਪਤ ਹੁੰਦੇ ਹਨ.ਸਾਲ 1996-97 ਵਿੱਚ 64 % ਜਨਸੰਖਿਆ ਖੇਤੀ ਖੇਤਰ ਵਿੱਚ ਰੋਜ਼ਗਾਰ ਵਿੱਚ ਸੀ. ਭਾਰਤ ਦੀ ਲਗਭਗ 2/3 ਜਨਸੰਖਿਆ ਰੋਜ਼ਗਾਰ ਵਾਸਤੇ ਖੇਤੀ ਖੇਤਰ ਉੱਤੇ ਹੀ ਨਿਰਭਰ ਹੈ.ਇਸ ਤਰਾਂ ਅਸੀਂ ਆਖ ਸਕਦੇ ਹਾਂ ਕਿ ਭਾਰਤ ਵਿੱਚ ਰੋਜ਼ਗਾਰ ਦਾ ਮੁੱਖ ਸਾਧਨ ਖੇਤੀ ਹੀ ਹੈ.
3.       ਪ੍ਰਸ਼ਨ – ਭਾਰਤੀ ਖੇਤੀ ਦੀ ਉਤਪਾਦਕਤਾ ਵਧਾਉਣ ਲਈ ਸਰਕਾਰ ਦਾ ਕੀ ਯੋਗਦਾਨ ਰਿਹਾ ਹੈ ?
ਉੱਤਰ – ਭਾਰਤੀ ਖੇਤੀ ਦੀਆਂ ਉਤਪਾਦਕਤਾ ਨੂੰ ਵਧਾਉਣ ਲਈ ਸਰਕਾਰ ਨੇ ਹੇਠ ਲਿਖੇ ਮਹਤਵਪੂਰਣ ਕਦਮ ਚੁੱਕੇ ਹਨ (1)ਭੂਮੀ ਸੁਧਾਰ (2 ਸਿੰਜਾਈ ਸਹੂਲਤਾਂ ਦਾ ਵਿਸਥਾਰ (3)ਵਿਤਰਣ ਪ੍ਰਣਾਲੀ ਵਿੱਚ ਸੁਧਾਰ (4)ਖੇਤੀ ਸਬੰਧੀ ਖੋਜਾਂ ਅਤੇ ਵਿਕਾਸ ਲਈ ਭਾਰਤੀ ਖੇਤੀ ਅਨੁਸੰਧਾਨ ਪਰਿਸ਼ਦ ਦੀ ਸਥਾਪਨਾ (5) ਬੰਜਰ ਅਤੇ ਬੇਕਾਰ ਭੂਮੀ ਨੂੰ ਖੇਤੀ ਯੋਗ ਬਣਾਉਣਾ (6) ਸਾਖ ਸਹੂਲਤਾਂ ਦਾ ਵਿਸਥਾਰ .
4.       ਪ੍ਰਸ਼ਨ – ਭਾਰਤ ਦੇ ਮੁੱਖ ਭੂਮੀ ਸੁਧਾਰ ਕਿਹੜੇ ਹਨ ?
ਉੱਤਰ – ਭਾਰਤ ਦੇ ਮੁੱਖ ਭੂਮੀ ਸੁਧਾਰ ਹੇਠ ਲਿਖੇ ਹਨ- (1)ਜ਼ਿਮੀਂਦਾਰੀ ਪ੍ਰਥਾ ਦਾ ਖਾਤਮਾ (2 ਭੂਮੀ ਦੀਆਂ ਜੋਤਾਂ ‘ਤੇ ਉਚਿੱਤ ਸੀਮਾ ਨਿਰਧਾਰਨ (3 ਸਰਕਾਰੀ ਖੇਤੀ ਦਾ ਵਿਕਾਸ (4) ਚੱਕਬੰਦੀ (5) ਕਿਸਾਨਾਂ ਦੇ ਭੂਮੀ ਉੱਤੇ ਮਲਕੀਅਤ ਸੰਬੰਧੀ ਕਾਨੂੰਨਾਂ ਦਾ ਨਿਰਮਾਣ.
5.       ਪ੍ਰਸ਼ਨ – ਹਰੀ ਕ੍ਰਾਂਤੀ ਤੋਂ ਕੀ ਭਾਵ ਹੈ ?
ਉੱਤਰ – ਹਰਿ ਕ੍ਰਾਂਤੀ ਤੋਂ ਭਾਵ ਖੇਤੀ ਉਤਪਾਦਨ ਵਿਸ਼ੇਸ਼ ਕਰਕੇ ਕਣਕ,ਚੋਲ ਦੇ ਉਤਪਾਦਨ ਵਿੱਚ ਹੋਣ ਵਾਲੇ ਉਸ ਭਾਰੀ ਵਾਧੇ ਤੋਂ ਹੈ ਜੋ ਖੇਤੀ ਵਿੱਚ ਵਧੇਰੇ ਉਪਜ ਵਾਲੇ ਬੀਜਾਂ ਦੇ ਪ੍ਰਯੋਗ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਉਣ ਕਰਨ ਸੰਭਵ ਹੋਇਆ ਹੈ.
6.       ਪ੍ਰਸ਼ਨ – ਹਰੀ ਕ੍ਰਾਂਤੀ ਭਾਰਤ ਦੀ ਅੰਨ-ਸਮੱਸਿਆ ਦੇ ਹੱਲ ਵਿੱਚ ਕਿਸ ਤਰਾਂ ਸਹਾਇਕ ਹੋਈ ਹੈ ?

ਉੱਤਰ – ਹਰਿ ਕ੍ਰਾਂਤੀ ਦੇ ਫਲਸਰੂਪ ਸਾਲ 1967-68  ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਫਸਲਾਂ ਦੇ ਉਤਪਾਦਨ ਵਿਚ ਬੜੀ ਤੇਜ ਰਫਤਾਰ ਨਾਲ ਵਾਧਾ ਹੋਇਆ ਹੈ.ਇਸ ਕ੍ਰਾਂਤੀ ਦੇ ਫਲਸਰੂਪ ਅਨਾਜ ਦੇ ਉਤਪਾਦਨ ਵਿੱਚ 25 % ਵਾਧਾ ਹੋਇਆ ਹੈ.ਹਰਿ ਕ੍ਰਾਂਤੀ ਤੋਂ ਪਹਿਲਾਂ ਸਾਨੂੰ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਤੋ ਅਨਾਜ ਮੰਗਵਾਉਣਾ ਪੈਂਦਾ ਸੀ.ਪ੍ਰੰਤੂ ਹੁਣ ਸਾਡੀਆਂ ਲੋੜਾਂ ਆਪਣੇ ਏਸ਼ ਵਿਚ ਹੀ ਪੂਰੀਆਂ ਹੋਣ ਲੱਗੀਆਂ ਹਨ. ਇਸ ਤਰਾਂ ਹਰਿ ਕ੍ਰਾਂਤੀ ਭਾਰਤ ਦੀ ਖਾਧ ਸਮੱਸਿਆ ਦਾ ਹੱਲ ਕਰਨ ਵਿਚ ਸਹਾਇਕ ਹੋਈ ਹੈ.