ਕੇਂਦਰੀ ਸਰਕਾਰ

1.ਪ੍ਰਸ਼ਨ - ਲੋਕ ਸਭਾ ਦਾ ਕਾਰਜਕਾਲ ਕਿੰਨਾਂ ਹੁੰਦਾ ਹੈ ?
ਉੱਤਰ - ਲੋਕ ਸਭਾ ਦਾ ਕਾਰਜਕਾਲ ਪੰਜ ਸਾਲ ਹੁੰਦਾ ਹੈ.ਪਰ ਸੰਕਟਕਾਲ ਦੋਰਾਨ ਰਾਸ਼ਟਰਪਤੀ ਇਸ ਕਾਰਜਕਾਲ ਨੂੰ ਇੱਕ ਸਾਲ ਲਈ ਵਧਾ ਸਕਦਾ ਹੈ. ਮੰਤਰੀ ਪਰਿਸ਼ਦ ਦੀ ਸਿਫਾਰਿਸ਼ 'ਤੇ ਰਾਸ਼ਟਰਪਤੀ ਇਸ ਨੂੰ ਪੰਜ ਸਾਲ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ.
2.ਪ੍ਰਸ਼ਨ - ਲੋਕ ਸਭਾ ਦੇ ਕੁੱਲ ਕਿਤਨੇ ਮੈਂਬਰ ਹੁੰਦੇ ਹਨ ?
ਉੱਤਰ - ਲੋਕ ਸਭਾ ਦੇ ਵਧ ਤੋਂ ਵਧ 545 ਮੈਂਬਰ ਹੋ ਸਕਦੇ ਹਨ.ਇਹਨਾਂ ਵਿਚੋਂ 530 ਮੈਂਬਰ ਰਾਜਾਂ ਤੋਂ ਅਤੇ 13 ਮੈਂਬਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣੇ ਜਾਂਦੇ ਹਨ. 2 ਮੈਂਬਰ ਐਂਗਲੋ-ਇੰਡੀਅਨ ਜਾਤੀ ਵਿਚੋਂ ਰਾਸ਼ਟਰਪਤੀ ਦੁਆਰਾ ਨਾਮਜਦ ਕੀਤੇ ਜਾਂਦੇ ਹਨ.
ਕਲਾਸ ਦੱਸਵੀਂ
 (ਪੇਪਰ - ਸਮਾਜਿਕ ਸਿੱਖਿਆ )
 ਅਗਸਤ - 2015

ਹੇਠ ਲਿਖੇ ਕੋਈ ਦੱਸ ਪ੍ਰਸ਼ਨਾਂ ਦੇ ਉੱਤਰ ਇੱਕ ਜਾ ਦੋ ਲਾਈਨਾਂ ਵਿੱਚ ਦਿਓ :-
1.ਪ੍ਰਸ਼ਨ - ਮਾਨਸੂਨੀ ਤੋੜ ਕੀ ਹੁੰਦਾ ਹੈ ?
2.ਪ੍ਰਸ਼ਨ - ਅੰਬਾਂ ਦੀ ਵਾਛੜ ਤੋਂ ਤੁਹਾਡਾ ਕੀ ਭਾਵ ਹੈ ?
3.ਪ੍ਰਸ਼ਨ - ਬੰਗਾਲ ਦੀ ਦਹਿਸ਼ਤ ਕਿਸ ਬਨਸਪਤੀ ਕਿਸਮ ਨੂੰ ਕਿਹਾ ਜਾਂਦਾ ਹੈ ?
4.ਪ੍ਰਸ਼ਨ - ਸ਼ੋਲਾ ਵਣ ਕਿਸ ਨੂੰ ਆਖਦੇ ਹਨ ?
5.ਪ੍ਰਸ਼ਨ - ਮਿੱਟੀ ਕਿਵੇਂ ਬਣਦੀ ਹੈ ?
6.ਪ੍ਰਸ਼ਨ - ਸੱਚੇ ਸੋਦੇ ਤੋਂ ਕੀ ਭਾਵ ਹੈ ?
7.ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਦਾ ਪ੍ਰਮਾਤਮਾ ਕਿਹੋ ਜਿਹਾ ਸੀ ?
8.ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਚਾਰ ਬਾਣੀਆਂ ਦੇ ਨਾਂ ਲਿਖੋ .
9.ਪ੍ਰਸ਼ਨ - ਮਸੰਦ ਪ੍ਰਥਾ ਦੇ ਦੋ ਉਦੇਸ਼ ਲਿਖੋ .
10.ਪ੍ਰਸ਼ਨ - ਦਸਵੰਧ ਤੋਂ ਕੀ ਭਾਵ ਹੈ ?
11.ਪ੍ਰਸ਼ਨ - ਅਧਾਰਿਕ ਸਰੰਚਨਾ ਤੋਂ ਕੀ ਭਾਵ ਹੈ ?
12.ਪ੍ਰਸ਼ਨ - ਉਪਭੋਗਤਾ ਸ਼ੋਸ਼ਣ ਤੋਂ ਕੀ ਭਾਵ ਹੈ ?
13.ਪ੍ਰਸ਼ਨ - ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ ?
14.ਪ੍ਰਸ਼ਨ - ਭਾਰਤੀ ਨਾਗਰਿਕਾਂ ਦੇ ਕੋਈ ਇੱਕ ਅਧਿਕਾਰ ਲਿਖੋ .

             _______________________________________________
ਕਲਾਸ ਨੋਵੀਂ 
 (ਪੇਪਰ - ਸਮਾਜਿਕ ਸਿੱਖਿਆ )
 ਅਗਸਤ 
ਹੇਠ ਲਿਖੇ ਕੋਈ ਦੱਸ ਪ੍ਰਸ਼ਨਾਂ ਦੇ ਉੱਤਰ ਇੱਕ ਜਾ ਦੋ ਲਾਈਨਾਂ ਵਿੱਚ ਦਿਓ :-
1.ਪ੍ਰਸ਼ਨ - ਜਵਾਲਾ ਮੁਖੀ ਤੋਂ ਤੁਹਾਡਾ ਕੀ ਭਾਵ ਹੈ ?
2.ਪ੍ਰਸ਼ਨ - ਭੂਚਾਲ ਕੀ ਹੈ ?
3.ਪ੍ਰਸ਼ਨ - ਭੂਚਾਲ ਮਨੁੱਖੀ ਜੀਵਨ ਤੇ ਕੀ ਪ੍ਰਭਾਵ ਪਾਉਂਦੇ ਹਨ ?
4.ਪ੍ਰਸ਼ਨ - ਆਰੀਆ ਕੋਣ ਸਨ ?
5.ਪ੍ਰਸ਼ਨ - ਕਾਲੀਦਾਸ ਦੀਆਂ ਪੁਸਤਕਾਂ ਦੇ ਨਾਮ ਦੱਸੋ .
6.ਪ੍ਰਸ਼ਨ - ਸਾਮੰਤਵਾਦ ਤੋਂ ਤੁਹਾਡਾ ਕੀ ਭਾਵ ਹੈ ?
7.ਪ੍ਰਸ਼ਨ - ਇਸਲਾਮ ਧਰਮ ਦੇ ਸਿਧਾਂਤਾਂ ਬਾਰੇ ਦੱਸੋ .
8.ਪ੍ਰਸ਼ਨ - ਕਰੁਸੇਡ ਦਾ ਅਰਥ ਦੱਸੋ .
9.ਪ੍ਰਸ਼ਨ - ਸਾਮੰਤ ਪ੍ਰਥਾ ਦੇ ਪਤਨ ਦੇ ਕੋਈ ਦੋ ਕਾਰਨ ਲਿਖੋ .
10ਪ੍ਰਸ਼ਨ - ਮਨੁੱਖ ਸੁਭਾਵ ਤੋਂ ਇੱਕ ਸਮਾਜਿਕ ਪ੍ਰਾਣੀ ਹੈ , ਕਿਵੇਂ ?
11.ਪ੍ਰਸ਼ਨ - ਨਾਗਰਿਕ ਅਤੇ ਵਿਦੇਸ਼ੀ ਵਿੱਚ ਅੰਤਰ ਸਪਸ਼ਟ ਕਰੋ.
12.ਪ੍ਰਸ਼ਨ - ਰਾਜ ਦੇ ਨਿਰਮਾਣ ਲਈ ਚਾਰ ਜਰੂਰੀ ਤੱਤ ਕਿਹੜੇ-ਕਿਹੜੇ ਹਨ ?
13.ਪ੍ਰਸ਼ਨ - ਨਿਆਂ-ਪਾਲਿਕਾ ਦੀ ਸੁਤੰਤਰਤਾ ਤੋਂ ਤੁਹਾਡਾ ਕੀ ਭਾਵ ਹੈ ?
14.ਪ੍ਰਸ਼ਨ - ਬਾਜ਼ਾਰ ਦੀ ਪਰਿਭਾਸ਼ਾ ਦਿਓ ਪ੍ਰਸ਼ਨ - ਮੁਦਰਾ ਦੀ ਪਰਿਭਾਸ਼ਾ ਦਿਓ .

                  ______________________________________________










ਪਾਠ ਚੋਥ੍ਹਾ (ਕੁਦਰਤੀ ਬਨਸਪਤੀ,ਜੀਵ-ਜੰਤੂ ਅਤੇ ਮਿੱਟੀਆਂ)

ਪਾਠ  ਚੋਥ੍ਹਾ
(ਕੁਦਰਤੀ ਬਨਸਪਤੀ,ਜੀਵ-ਜੰਤੂ ਅਤੇ ਮਿੱਟੀਆਂ)


1. ਪ੍ਰਸ਼ਨ - ਕੁਦਰਤੀ ਬਨਸਪਤੀ ਤੋਂ ਕੀ ਭਾਵ ਹੈ ?
ਉੱਤਰ - ਕੁਦਰਤ ਦੁਆਰਾ ਪੈਦਾ  ਹਰੇਕ ਤਰ੍ਹਾਂ ਦੀ ਉਪਜ ਜੋ ਬਿਨਾਂ ਮਨੁੱਖ ਦੀ ਦਖਲ-ਅੰਦਾਜੀ ਦੇ ਹੀ ਉਗਦੀ ਹੈ ,ਜਿਵੇਂ ਵੱਖ-ਵੱਖ ਤਰਾਂ ਦੀ ਘਾਹ ,ਰੁੱਖ ,ਪੇੜ੍ਹ-ਪੋਦੇ,ਝਾੜੀਆਂ,ਜੜ੍ਹੀ-ਬੂਟੀਆਂ ਆਦਿ ਨੂੰ ਕੁਦਰਤੀ ਬਨਸਪਤੀ ਕਿਹਾ ਜਾਂਦਾ ਹੈ.


2. ਪ੍ਰਸ਼ਨ - ਜੰਗਲ ਅਤੇ ਬਨਸਪਤੀ ਜਾਤ ਵਿਚ ਅੰਤਰ ਦੱਸੋ.
ਉੱਤਰ - ਸੰਘਣੇ ਅਤੇ ਇਕ-ਦੂਜੇ ਦੇ ਕੋਲ ਉੱਗੇ ਹੋਏ ਰੁੱਖ-ਪੋਦੇ,ਕੰਡੇਦਾਰ-ਝਾੜੀਆਂ,ਆਦਿ ਨਾਲ ਘਿਰੇ ਇਕ ਵੱਡੇ ਖੇਤਰ ਨੂੰ ਜੰਗਲ ਕਿਹਾ ਜਾਂਦਾ ਹੈ.ਜਦਕਿ ਬਨਸਪਤੀ ਜਾਤੀ ਵਿਚ ਕਿਸੇ ਨਿਸ਼ਚਿਤ ਸਮੇਂ ਅਤੇ ਨਿਸ਼ਚਿਤ ਖੇਤਰ ਵਿਚ ਉੱਗਣ ਵਾਲੇ ਪੋਦਿਆਂ ਦੀਆਂ ਵੱਖ-ਵੱਖ ਕਿਸਮਾਂ ਸ਼ਾਮਿਲ ਹੁੰਦੀਆਂ ਹਨ.


3. ਪ੍ਰਸ਼ਨ - ਸਾਡੇ ਦੇਸ਼ ਵਿਚ ਮੋਜੂਦ ਕੁਦਰਤੀ ਬਨਸਪਤੀ ਦੇ ਵਿਦੇਸ਼ੀ ਜਾਤਾਂ ਦੇ ਨਾਂ ਅਤੇ ਮਾਤਰਾ ਦੱਸੋ.
ਉੱਤਰ - ਦੇਸ਼ ਵਿਚ ਮੋਜੂਦ ਵਿਦੇਸ਼ੀ ਬਨਸਪਤੀ ਨੂੰ ਬੋਰੀਅਲ ਅਤੇ ਪੇਲਿਓ-ਉਸ਼ਣ ਖੰਡੀ ਦੇ ਨਾਂ ਨਾਲ ਬੁਲਾਉਂਦੇ ਹਨ .ਅੰਗੇਜ਼ੀ ਵਿਚ ਇਸਨੂੰ ਡੇਕੋਰੇਟਿਵ ਪਲਾਂਟ ਕਿਹਾ ਜਾਂਦਾ ਹੈ.


4. ਪ੍ਰਸ਼ਨ - ਬੰਗਾਲ ਦਾ ਡਰ ਕਿਸ ਬਨਸਪਤੀ ਕਿਸਮ ਨੂੰ ਕਿਹਾ ਜਾਂਦਾ ਹੈ ?
ਉੱਤਰ - ਜਲ-ਹਾਈਸਿੰਥ ਨਾਮਕ ਪੋਦੇ ਨੂੰ ਬੰਗਾਲ ਦਾ ਡਰ ਕਿਹਾ ਜਾਂਦਾ ਹੈ.


5. ਪ੍ਰਸ਼ਨ - ਸਥਾਨਿਕ ਕੁਦਰਤੀ ਬਨਸਪਤੀ ਦੇਸ਼ ਵਿਚ ਕਿਹੜੇ-ਕਿਹੜੇ ਸਥਾਨਾਂ ‘ਤੇ ਮਿਲਦੀ ਹੈ ?
ਉੱਤਰ - ਸਥਾਨਿਕ ਕੁਦਰਤੀ ਬਨਸਪਤੀ ਦੇਸ਼ ਵਿਚ ਸਿਰਫ ਉੱਤਰੀ ਹਿਮਾਲਿਆ ਖੇਤਰ,ਪਛਮੀ-ਥਾਰ ਮਾਰੂਥਲ ਅਤੇ ਬਸਤਰ-ਕੋਰਾਪੁਟ ਦੇ ਅਗਲੇ ਪਹਾੜੀ ਖੇਤਰਾਂ ਵਿਚ ਮਿਲਦੀ ਹੈ.


6. ਪ੍ਰਸ਼ਨ - ਸਾਡੇ ਦੇਸ਼ ਵਿਚ ਸੰਸਾਰ ਦੇ ਮੁਕਾਬਲੇ ਕਿੰਨੇ ਪ੍ਰਤੀਸ਼ਤ ਭੂਮੀ ਜੰਗਲਾਂ ਨਾਲ ਢੱਕੀ ਹੋਈ ਹੈ ?
ਉੱਤਰ - ਦੇਸ਼ ਵਿਚ ਕੁੱਲ ਭੂਮੀ ਦਾ ਸਿਰਫ 22.7 % ਹੀ ਜੰਗਲੀ ਪ੍ਰਦੇਸ਼ ਹੈ.


7. ਪ੍ਰਸ਼ਨ - ਭਾਰਤ ਵਿਚ ਜੰਗਲੀ ਖੇਤਰ ਦੀ ਖੇਤਰੀ ਵੰਡ ਕਿਸ ਪ੍ਰਕਾਰ ਨਾਲ ਹੋਈ ਹੈ ?
ਉੱਤਰ -
  • ਸਾਡੇ ਦੇਸ਼ ਦੇ ਕੁੱਲ-ਜੰਗਲ ਖੇਤਰ ਦਾ 57 % ਭਾਗ ਪ੍ਰਾਇਦੀਪੀ ਪਠਾਰ ਅਤੇ ਇਸ ਨਾਲ ਲੱਗੀਆਂ ਪਰਬਤ ਲੜੀਆਂ ਵਿਚ ਹੈ.
  • ਸਾਡੇ ਦੇਸ਼ ਦਾ 18% ਜੰਗਲ ਖੇਤਰ ਹਿਮਾਲਿਆ ਖੇਤਰ ਵਿਚ ਹੈ.
  • ਦੇਸ਼ ਦੇ ਜੰਗਲੀ ਖੇਤਰ ਦਾ 10%ਜੰਗਲ ਪਛਮੀ ਘਟ ਅਤੇ ਤਟਵਰਤੀ ਖੇਤਰ ਵਿਚ ਹੈ.
  • ਦੇਸ਼ ਦੇ ਜੰਗਲ ਦੇ 10% ਪੂਰਬੀ ਘਟ ਦੇ ਤਟਵਰਤੀ ਖੇਤਰ ਵਿਚ ਅਤੇ 5 % ਉੱਤਰੀ ਵਿਸ਼ਾਲ ਮੈਦਾਨਾਂ ਵਿਚ ਸਥਿਤ ਹੈ.


8. ਪ੍ਰਸ਼ਨ - ਦੇਸ਼ ਦੇ ਸਭ ਤੋਂ ਵਧ ਅਤੇ ਘੱਟ ਜੰਗਲੀ ਖੇਤਰ ਕਿਸ ਰਾਜ ਅਤੇ ਸੰਘੀ ਖੇਤਰ ਵਿਚ ਮਿਲਦੇ ਹਨ ?
ਉੱਤਰ - ਦੇਸ਼ ਵਿਚ ਦਿੱਲੀ ਵਿਚ ਸਭ ਤੋਂ ਘੱਟ ਅਤੇ ਤ੍ਰਿਪੁਰਾ ਵਿਚ ਸਭ ਤੋਂ ਜ਼ਿਆਦਾ ਜੰਗਲੀ ਖੇਤਰ ਹਨ .


9. ਪ੍ਰਸ਼ਨ - ਸਾਡੇ ਦੇਸ਼ ਵਿਚ ਸ਼ੰਕੁਧਾਰੀ ਵਣ ਚੋੜੇ ਪੱਤਿਆਂ ਦੇ ਮੁਕਾਬਲੇ ਕਿਉਂ ਵੱਧ ਹਨ ? ਕਾਰਨ ਦੱਸੋ.
ਉੱਤਰ - ਚੌੜੀ ਪੱਤੀ ਵਾਲੇ ਜੰਗਲ ਸ਼ੰਕੁਧਾਰੀ ਜੰਗਲਾਂ ਦੀ ਬਜਾਏ ਘੱਟ ਉਚਾਈ ‘ਤੇ ਮਿਲਦੇ ਹਨ.ਉਚਾਈ ਦੇ ਨਾਲ-ਨਾਲ ਤਾਪਮਾਨ ਘਟਦਾ ਜਾਂਦਾ ਹੈ.ਇਹੀ ਕਾਰਨ ਹੈ ਕੀ ਦੇਸ਼ ਵਿੱਚ ਸ਼ੰਕੁਧਾਰੀ ਜੰਗਲਾਂ ਦੀ ਬਜਾਏ ਚੌੜੀ ਪੱਤੀ ਵਾਲੇ ਜੰਗਲ ਜਿਆਦਾ ਪਾਏ ਜਾਂਦੇ ਹਨ.


10. ਪ੍ਰਸ਼ਨ - ਰਾਜ ਵਣ ਕਿਸ ਨੂੰ ਕਹਿੰਦੇ ਹਨ ?
ਉੱਤਰ - ਰਾਜ ਵਣ ਉਹ ਵਣ ਹਨ ਜਿਹਨਾਂ ਤੇ ਕਿਸੇ ਰਾਜ ਸਰਕਾਰ ਦਾ ਪੂਰਾ ਏਕਾਧਿਕਾਰ ਹੁੰਦਾ ਹੈ.ਰਾਜ ਜੰਗਲਾਂ ਦੇ ਅਧੀਨ 95 % ਭਾਗ ਆ ਜਾਂਦਾ ਹੈ .


11. ਪ੍ਰਸ਼ਨ - ਰਾਖਵੇਂ ਵਣਾਂ ਤੋ ਤੁਹਾਡਾ ਕੀ ਭਾਵ ਹੈ ?
ਉੱਤਰ - ਉਹ ਜੰਗਲ,ਜਿਹਨਾਂ ਵਿਚ ਪਸ਼ੂ ਚਰਾਉਣਾ ਅਤੇ ਲੱਕੜੀ ਕੱਟਣਾ ਸਖਤ ਮਨ੍ਹਾ ਹੈ, ਰਾਖਵੇਂ ਵਣ ਅਖਵਾਉਂਦੇ ਹਨ. ਦੇਸ਼ ਦਾ  % ਖੇਤਰ ਸੁਰੱਖਿਅਤ ਰੱਖਿਆ ਗਿਆ ਹੈ.


12. ਪ੍ਰਸ਼ਨ - ਉਸ਼ਣ ਸਦਾ ਬਹਾਰ ਬਨਸਪਤੀ ਵਿਚ ਉੱਗਣ ਵਾਲੇ ਦਰੱਖਤਾਂ ਦੇ ਨਾਂ ਦੱਸੋ.
ਉੱਤਰ - ਉਸ਼ਣ ਸਦਾ ਬਹਾਰ ਬਨਸਪਤੀ ਖੇਤਰ ਵਿਚ ਪਾਏ ਜਾਣ ਵਾਲੇ ਦਰਖਤਾਂ    ਵਿਚ ਮਹਾਗਨੀ, ਬਾਂਸ,ਰਬੜ, ਨਾਰੀਅਲ,ਤਾੜ, ਅੰਬ, ਮੈਚਿਲਸ ,ਅਤੇ ਕਦੰਬ ਆਦਿ ਮੁੱਖ ਹਨ.


13. ਪ੍ਰਸ਼ਨ - ਅਰਧ-ਖੁਸ਼ਕ ਪਤਝੜੀ ਬਨਸਪਤੀ ਦਾ ਵਿਨਾਸ਼ ਕਿਹੜੇ-ਕਿਹੜੇ ਤੱਤ ਕਰਦੇ ਹਨ ?
ਉੱਤਰ - ਅਰਧ-ਖੁਸ਼ਕ ਪਤਝੜੀ ਬਨਸਪਤੀ ਦੇ ਵਿਨਾਸ਼ ਦਾ ਮੁੱਖ ਕਾਰਨ ਜਨਸੰਖਿਆ ਵਧਣ ਦੇ ਫਲਸਰੂਪ ਖੇਤੀ ਖੇਤਰ ਦਾ ਵਿਸਤਾਰ ਹੈ.ਜਿਥੇ ਕਿਧਰੇ ਖੇਤੀ ਯੋਗ ਭੂਮੀ ਮਿਲਦੀ ਹੈ, ਉਥੇ ਇਸ ਬਨਸਪਤੀ ਨੂੰ ਭਾਰੀ ਮਾਤਰਾ ਵਿਚ ਕੱਟ ਦਿੱਤਾ ਜਾਂਦਾ ਹੈ. ਇਸ ਲਈ ਇਹਨਾਂ ਖੇਤਰਾਂ ਵਿਚ ਰੁੱਖ ਲਗਾਓ ਅੰਦੋਲਨ ਜ਼ੋਰਾਂ' ਤੇ ਹੈ.


14. ਪ੍ਰਸ਼ਨ - ਖੁਸ਼ਕ ਬਨਸਪਤੀ ਵਿਚ ਮਿਲਣ ਵਾਲੇ ਦਰੱਖਤਾਂ ਦੇ ਨਾਂ ਅਤੇ ਖੇਤਰ ਦੱਸੋ.
ਉਤਰ - ਖੁਸ਼ਕ ਬਨਸਪਤੀ ਵਿਚ ਮਿਲਣ ਵਾਲੇ ਰੁੱਖ ਮੁੱਖ ਰੂਪ ਨਾਲ ਕਿੱਕਰ,ਬਬੂਲ,ਫਲਾਹੀ,ਜੰਡ,ਤਮਾਰਿਕਸ,ਬਾਂਸ,ਪਿੱਪਲ,ਖਜੂਰ,ਬੇਰੀ,ਨਿੰਮ,ਕੈਕਟਸ ਅਤੇ ਮੁੰਜ ਘਾਹ ਆਦਿ ਹਨ.


15. ਪ੍ਰਸ਼ਨ - ਜਵਾਰੀ ਬਨਸਪਤੀ ਦੇ ਦੂਸਰੇ ਨਾਂ ਕੀ ਹਨ ?
ਉੱਤਰ - ਜਵਾਰੀ ਬਨਸਪਤੀ ਗੰਗਾ,ਬ੍ਰਹਮ-ਪੁੱਤਰ,ਕ੍ਰਿਸ਼ਨਾ,ਕਾਵੇਰੀ,ਗੋਦਾਵਰੀ ਅਤੇ ਹੋਰ ਮਹਾਨਦੀ ਵਰਗੀਆਂ ਨਦੀਆਂ ਦੇ ਡੈਲਟਾਈ ਭਾਗਾਂ ਵਿਚ ਪਾਈਆਂ ਜਾਂਦੀਆਂ ਹਨ. ਇਸ ਬਨਸਪਤੀ ਨੂੰ ਮੈਨਗ੍ਰੋਵ ,ਦਲਦਲੀ,ਸਮੁੰਦਰੀ ਕੰਡਿਆਂ ਵਾਲੀ ਜਾਂ ਸੁੰਦਰ ਜੰਗਲ ਬਨਸਪਤੀ ਆਦਿ ਨਵਾਂ ਨਾਲ ਪੁਕਾਰਿਆ ਜਾਂਦਾ ਹੈ.


16. ਪ੍ਰਸ਼ਨ - ਪੁਰਬੀ ਹਿਮਾਲਿਆ ਵਿਚ 2500 ਮੀਟਰ ਤੋਂ ਵਧ ਉਚਾਈ' ਤੇ ਮਿਲਣ ਵਾਲੇ ਦਰੱਖਤਾਂ ਦੇ ਨਾਂ ਦੱਸੋ.
ਉੱਤਰ - ਪੂਰਬੀ ਹਿਮਾਲਿਆ ਵਿਚ  2500 ਮੀਟਰ ਤੋਂ ਲੈ ਕੇ  3500 ਮੀਟਰ ਤਕ ਤਿੱਖੇ ਪੱਤਿਆਂ ਵਾਲੇ ਕੋਨਧਾਰੀ ਅਤੇ ਸ਼ੰਕੁਧਾਰੀ ਆਕ੍ਰਿਤੀ ਵਾਲੇ ਜੰਗਲੀ ਰੁੱਖ ਨਜ਼ਰ ਆਉਂਦੇ ਹਨ. ਇਹਨਾਂ ਵਿਚ ਸਿਲਵਰ,ਫ਼ਰ, ਪਾਈਨ, ਸ੍ਪਰੂਸ, ਦੇਵਦਾਰ, ਵਰਗੇ ਘੱਟ ਉਚਾਈ ਵਾਲੇ ਰੁੱਖ ਸ਼ਾਮਲ ਹਨ .


17. ਪ੍ਰਸ਼ਨ - ਦਖਣ ਦੀ ਪਠਾਰ ਵਿਚ ਪਤਝੜੀ ਬੰਸ੍ਪ੍ਤੀਕਿਹਦੇ-ਕਿਹੜੇ ਸਥਾਨਾਂ ‘ਤੇ ਪੈਦਾ ਹੁੰਦੀ ਹੈ ?
ਉੱਤਰ - ਦਖਣ ਦੀ ਪਠਾਰ ਵਿਚ ਪਰਬਤੀ ਬਨਸਪਤੀ ਬਸਤਰ,ਪੰਚਮੜ੍ਹੀ, ਮਹਾਂਬਲੇਸ਼ਵਰ, ਨੀਲਗਿਰੀ,ਸ਼ਿਵਰਾਏ ਅਤੇ ਅੰਨਾਮਲਾਈ ਦੇ ਪਹਾੜੀ ਖੇਤਰਾਂ ਵਿਚ ਪਾਈ ਜਾਂਦੀ ਹੈ.


18. ਪ੍ਰਸ਼ਨ - ‘ਸ਼ੋਲਾ ਵਣ ‘ ਕਿਸ ਨੂੰ ਕਹਿੰਦੇ ਹਨ ?
ਉੱਤਰ - ਦਖਣੀ ਪਠਾਰ ਦੇ ਪਹਾੜੀ ਭਾਗਾਂ ਵਿਚ 1800 ਮੀਟਰ ਦੀ ਉਚਾਈ ‘ਤੇ ਚੌੜੀ ਪੱਤੀ ਵਾਲੇ ਸਦਾਬਹਾਰ ਜੰਗਲਾਂ ਨੂੰ “ ਸ਼ੋਲਾ ਵਣ “ ਕਿਹਾ ਜਾਂਦਾ ਹੈ.ਇਹਨਾਂ ਵਿਚ ਜਮੁਨ,ਮੈਚੀਲਸ , ਸੈਲਟੀਸ ਆਦਿ ਰੁੱਖ ਮੁੱਖ ਹਨ.


19.ਪ੍ਰਸ਼ਨ - ਕਿਹੜੇ-ਕਿਹੜੇ ਦਰਖਤਾਂ ਤੋਂ ਸਿਹਤ-ਵਰਧਕ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ ?
ਉੱਤਰ - ਦੇਸ਼ ਵਿਚ ਖੈਰ ਰੁੱਖ ਤੋਂ ਪ੍ਰਾਪਤ ਕੱਥੇ ਤੋਂ ਮੁੰਹ ਅਤੇ ਗਲੇ ਦੀਆਂ ਬਿਮਾਰੀਆਂ ਲਈ ਦਵਾਈਆਂ, ਸਿਨਕੋਨਾ ਤੋਂ ਕੁਨੀਨ ,ਸਰਪਗੰਧਾ ਝਾੜੀ ਤੋਂ ਖੂਨ ਦਬਾਅ ‘ਤੇ ਕੰਟ੍ਰੋਲ ਕਰਨ ਵਾਲੀ ਦਵਾ ਅਤੇ ਹਰੜ-ਬਹੇੜਾ ਅਤੇ ਆਂਵਲੇ ਤੋਂ ਆਯੁਰਵੈਦਿਕ ਦਵਾਈਆਂ  ਤਿਆਰ ਕੀਤੀਆਂ ਜਾਂਦੀਆਂ ਹਨ.


20. ਪ੍ਰਸ਼ਨ - ਚਮੜਾ ਰੰਗਣ ਲਈ ਕਿਹੜੇ ਦਰੱਖਤਾਂ ਦੀ ਸਹਾਇਤਾ ਲਈ ਜਾਂਦੀ ਹੈ ?
ਉੱਤਰ - ਚਮੜਾ ਰੰਗਣ ਲਈ ਮੈਨਗ੍ਰੋਵ , ਕਚ, ਗੈਂਬੀਅਰ, ਹਰੜ ਬਹੇੜਾ ਅਤੇ ਆਂਵਲਾ ਅਤੇ ਬਬੂਲ ਦੇ ਰੁੱਖਾਂ ਤੋਂ ਚਮੜਾ ਰੰਗਣ ਦੀ ਸਮੱਗਰੀ ਪ੍ਰਾਪਤ ਕੀਤੀ ਜਾਂਦੀ ਹੈ.


21. ਪ੍ਰਸ਼ਨ - ਭਾਰਤ ਦਾ ਪ੍ਰਤੀ ਵਿਅਕਤੀ ਜੰਗਲ ਖੇਤਰ ਵਿਚ ਅੰਤਰ ਰਾਸ਼ਟਰੀ ਪਧਰ ‘ਤੇ ਕੀ ਸਥਾਨ ਬਣਦਾ ਹੈ ?
ਉੱਤਰ - ਭਾਰਤ ਵਿਚ ਪ੍ਰਤੀ ਵਿਅਕਤੀ ਜੰਗਲ ਸਿਰਫ  0.14ਹੈਕਟੇਅਰ ਹੈ. ਇਹ ਵਿਸ਼ਵ ਦੇ ਹੋਰ ਦੇਸ਼ਾਂ ਦੀ ਤੁਲਣਾ ਵਿਚ ਬਹੁਤ  ਘੱਟ ਹੈ .ਉਦਾਹਨ ਵਜੋਂ ਕੈਨੇਡਾ ਵਿਚ ਇਹ 22.7 ਹੈਕਟੇਅਰ , ਸਾਡੇ ਗੁਆਢੀ ਮਿਆਂਮਾਰ ਵਿਚ 1.63 ਹੈਕਟੇਅਰ, ਆਸਟ੍ਰੇਲੀਆ ਵਿਚ  2.85ਹੈਕਟੇਅਰ ਅਤੇ ਸੰਯੁਕਤ ਰਾਜ ਅਮਰੀਕਾ ਵਿਚ 1.44 ਹੈਕਟੇਅਰ ਹੈ.


22. ਪ੍ਰਸ਼ਨ - ਰਾਸ਼ਟਰੀ ਵਣ ਨੀਤੀ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ - 1952 ਵਿਚ ਬਣੀ ਰਾਸ਼ਟਰੀ ਜੰਗਲ ਨੀਤੀ ਦੇ ਅਧਾਰ ‘ਤੇ  60 %ਪਹਾੜੀ ਭਾਗਾਂ ਵਿਚ ਅਤੇ 20 % ਮੈਦਾਨੀ ਭਾਗਾਂ ਵਿਚ ਜੰਗਲ ਲਗਾਉਣ ਲਈ ਹਰ ਸਾਲ ਜੰਗਲ ਤਿਉਹਾਰ ਮਨਾਇਆ ਜਾਂਦਾ ਹੈ. ਸਮਾਜਿਕ ਬਨਸਪਤੀ ਦੇ ਵਿਕਾਸ ਲਈ ਪੰਜ ਸਾਲਾ ਯੋਜਨਾਵਾਂ ਦੇ ਅਧੀਨ ਨਵੇਂ ਕਾਰਜਕ੍ਰਮ ਚਲਾਏ ਜਾ ਰਹੇ ਹਨ. ਨਹਿਰਾਂ,ਨਦੀਆਂ, ਸੜਕਾਂ,ਰੇਲ-ਮਾਰਗਾਂ ਨਾਲ ਸੁਰੱਖਿਅਤ ਜੰਗਲ ਲਗਾਏ ਜਾ ਰਹੇ ਹਨ . ਇਸ ਨੀਤੀ ਦਾ ਮੁੱਖ ਉਦੇਸ਼ ਦੇਸ਼ ਇਚ ਜੰਗਲਾਂ ਵਿਚ ਵਾਧਾ ਕਰਨਾ ਹੈ.

_________________________________________________