ਸੱਤਵੀਂ


1
ਸਿਲੇਬਸ (2020-21)

2
ਪੇਪਰ ਦਾ ਸਟਾਈਲ 

3
Textbook in English Medium Part-1
4
Textbook in English Medium Part-2
5
Textbook in English Medium Part-3
6
हिन्दी माध्यम में - टैक्स्ट बुक्क 

7
ਪੰਜਾਬੀ ਮਾਧਿਅਮ ਵਿੱਚ ਟੈਕਸਟ ਬੁੱਕ 

8
ਮਹੀਨਾ-ਵਾਰ ਸਿਲੇਬਸ (2020-21)

Click here











































































Class VII , ਪਾਠ – ( ਵਾਤਾਵਰਨ )

ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਲਗਪਗ 25 ਸ਼ਬਦਾਂ ਵਿੱਚ ਦਿਓ –

1. ਪ੍ਰਸ਼ਨ – ਵਾਤਾਵਰਨ ਤੋਂ ਕੀ ਭਾਵ ਹੈ ?
ਉੱਤਰ – ਵਾਤਾਵਰਨ ਤੋਂ ਭਾਵ ਕਿਸੇ ਜੀਵ,ਸਾਮੁਦਾਇ ਜਾਂ ਵਸਤੁ ਦੇ ਆਲੇ-ਦੁਆਲੇ ਤੋਂ ਹੈ | ਬਤਾਵ੍ਰਨ ਸਭ ਥਾਂ ਇੱਕੋ ਜਿਹਾ ਨਹੀਂ ਹੁੰਦਾ | ਇਹ ਕਿਸੇ ਪ੍ਰਦੇਸ਼ ਦੇ ਭੌਤਿਕ ਤੱਤਾਂ ਅਨੁਸਾਰ ਬਦਲ ਜਾਂਦਾ ਹੈ | ਉਦਾਹਰਣ ਵਜੋਂ ਧਰਾਤਲ, ਤਾਪਮਾਨ ਅਤੇ ਵਰਖਾ ਦੀਆਂ ਦਸ਼ਾਵਾਂ ਹਰ ਜਗ੍ਹਾ ‘ਤੇ ਇਕ ਸਮਾਂ ਨਹੀਂ ਹਨ | ਇਸ ਨਾਲ ਬਨਸਪਤੀ ,ਜੀਵ-ਜੰਤੁ  ਆਦਿ ਵਿੱਚ ਭਿੰਨਤਾ ਆ ਜਾਂਦੀ ਹੈ |

2. ਪ੍ਰਸ਼ਨ – ਵਾਤਾਵਰਨ ਕਿੰਨੇਂ ਪ੍ਰਕਾਰ ਦਾ ਹੁੰਦਾ ਹੈ
ਉੱਤਰ – ਵਾਤਾਵਰਨ ਦੋ ਪ੍ਰਕਾਰ ਦਾ ਹੁੰਦਾ ਹੈ : ਭੌਤਿਕ-ਵਾਤਾਵਰਨ ਅਤੇ ਜੈਵਿਕ ਵਾਤਾਵਰਨ | ਭੌਤਿਕ ਵਾਤਾਵਰਨ ਦੇ ਮੁੱਖ ਤੱਤ ਥਲ,ਜਲ ਅਤੇ ਹਵਾ ਹਨ | ਇਸਦੇ ਉਲਟ ਜੈਵਿਕ ਵਾਤਾਵਰਨ ਵਿੱਚ ਰੁੱਖ-ਪੌਦੇ ਅਤੇ ਸਾਰੇ ਜੀਵ-ਜੰਤੁ ਸ਼ਾਮਿਲ ਹਨ |

3. ਪ੍ਰਸ਼ਨ – ਤਿੰਨਾਂ ਮੰਡਲਾਂ ਦੇ ਸੁਮੇਲ ਤੋਂ ਬਣੇ ਮੰਡਲ ਨੂੰ ਕਿਸ ਨਾਂ ਨਾਲ ਜਾਣਿਆਂ ਜਾਂਦਾ ਹੈ ? ਇਸ ਬਾਰੇ ਲਿਖੋ |
ਉੱਤਰ – ਤਿੰਨ ਮੰਡਲਾਂ ਦੇ ਸੁਮੇਲ ਤੋਂ ਬਣੇ ਮੰਡਲ ਨੂੰ ਜੀਵ ਮੰਡਲ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ | ਇਹ ਵਾਯੂ-ਮੰਡਲ ਦੇ ਸਮੂਹਿਕ ਪ੍ਰਭਾਵ ਨਾਲ ਹੋਂਦ ਵਿਚ ਆਉਂਦਾ ਹੈ | ਇਹ ਧਰਤੀ ਦਾ ਸਭ ਤੋਂ ਮਹੱਤਵਪੂਰਨ ਮੰਡਲ ਹੈ , ਜਿੱਥੇ ਕੁਦਰਤੀ ਤੱਤਾਂ ਦਾ ਪ੍ਰਤੱਖ ਪ੍ਰਭਾਵ ਦਿਖਾਈ ਦੇਂਦਾ ਹੈ |

4. ਪ੍ਰਸ਼ਨ – ਵਾਤਾਵਰਨ ਦੇ ਮੁੱਖ ਮੰਡਲ ਕਿਹੜੇ ਹਨ ?
ਉੱਤਰ – ਵਾਤਾਵਰਨ ਦੇ ਮੁੱਖ ਮੰਡਲ ਹਨ –
                     ਵਾਯੂ ਮੰਡਲ
         ਥਲ ਮੰਡਲ
         ਜਲ ਮੰਡਲ
         ਜੀਵ ਮੰਡਲ

5. ਪ੍ਰਸ਼ਨ - ਬਦਲਦੇ ਵਾਤਵਰਣ ਤੋਂ ਕੀ ਭਾਵ ਹੈ ?
ਉੱਤਰ – ਧਰਾਤਲ ‘ ਤੇ ਵਾਤਾਵਰਨ ਹਮੇਸ਼ਾਂ ਬਦਲਦਾ ਰਹਿੰਦਾ ਹੈ  ਕਿਉਂਕਿ ਇਸਦੇ ਸਾਰੇ ਤੱਤਾਂ ਵਿਚ ਬਦਲਾਵ ਆਉਂਦਾ ਰਹਿੰਦਾ ਹੈ | ਇਹ ਪਰਿਵਰਤਨ ਹੌਲੀ ਵੀ ਹੁੰਦੇ ਹਨ ਅਤੇ ਤੇਜ ਵੀ | ਹੌਲੀ ਗਤੀ ਵਾਲੇ ਪਰਿਵਰਤਨ ਧਰਤੀ ਦੀ ਸਤ੍ਹਾ ‘ਤੇ ਅਪਰਦਨ ਦੇ ਕਾਰਕਾਂ ( ਨਦੀਆਂ,ਗਲੇਸ਼ੀਅਰ ਹਵਾ ਆਦਿ ) ਦੁਆਰਾ ਹੁੰਦੇ ਹਨ, ਜਦੋਂ ਕੀ ਤੇਜ ਪਰਿਵਰਤਨ ਥਲ ਦੇ ਉੱਚਾ ਨੀਵਾਂ ਹੋਣ ਨਾਲ ਹੁੰਦੇ ਹਨ |

6. ਪ੍ਰਸ਼ਨ – ਮਨੁੱਖ ,ਵਾਤਾਵਰਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ – ਮਨੁੱਖ, ਹੇਠਾਂ ਲਿਖੇ ਕਈ ਢੰਗਾਂ ਨਾਲ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈ –
ਖੇਤੀ ਕਰਨ ਅਤੇ ਰਾਹੀਂ ਅਲੀ ਜਮੀਨ ਪ੍ਰਾਪਤ ਕਰਨ ਲਈ ਜੰਗਲਾ ਨੂੰ ਕੱਟ ਕੇ |
ਨਦੀਆਂ ‘ਤੇ ਬੰਨ ਬਣਾ ਕੇ ਅਤੇ ਉਨ੍ਹਾਂ ਦੇ ਪਾਣੀ ਨੂੰ ਨਹਿਰਾਂ ਦੁਆਰਾ ਖੁਸ਼ਕ ਮਾਰੂਥਲਾਂ ਵਿਚ ਲਿਜਾ ਕੇ |
ਖਣਿਜ ਪ੍ਰਾਪਤ ਕਰਨ ਲਈ ਖਾਣਾਂ ਪੁੱਟ ਕੇ |
ਉਦਯੋਗਿਕ ਖੇਤਰਾਂ ਦਾ ਵਿਕਾਸ ਕਰ ਕੇ |

7. ਪ੍ਰਸ਼ਨ – ਧਰਤੀ ਦੀਆਂ ਪਰਤਾਂ ਦੇ ਨਾਮ ਲਿਖੋ |
ਉੱਤਰ – ਧਰਤੀ ਦੀਆਂ ਤਿੰਨ ਪਰਤਾਂ ਹਨ :
1.     ਸਿਆਲ
2.     ਸੀਮਾ
3.     ਨਾਇਫ਼

                     _________________



ਖਾਲੀ ਥਾਵਾਂ ਭਰੋ –

1.     ਵਾਤਾਵਰਨ ਨੂੰ ............ਮੰਡਲਾਂ ਵਿੱਚ ਵੰਡਿਆ ਜਾਂਦਾ ਹੈ |
2.     ਧਰਤੀ ਦੀ ਸਿਆਲ ਪਰਤ, ਉਨ੍ਹਾਂ ਚੱਟਾਨਾਂ ਦੀ ਬਣੀ ਹੈ,ਜਿਸ ਵਿਚ .............ਅਤੇ ............ ਤੱਤ ਵਧੇਰੇ ਹੁੰਦੇ ਹਨ |
3.     ਧਰਤੀ ਦੀ ਨਾਈਫ਼ ਪਰਤ ਵਿਚ ........ ਅਤੇ ........... ਤੱਤ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ |
4.     ਜੀਵ-ਮੰਡਲ ਦੇ ਅਨੇਕ ਕਿਸਮਾਂ ਦੇ ਜੀਵ ਜੰਤੂਆਂ ਨੂੰ .................. ਆਖਦੇ ਹਨ |


ਉੱਤਰ – (1) ਤਿੰਨ , (2) ਸਿਲਿਕਾਨ, ਐਲੁਮਿਨਿਅਮ ,(3) ਨਿਕਲ, ਲੋਹਾ, (4) ਜੀਵ-ਜਗਤ