1.
ਪ੍ਰਸ਼ਨ – ਗੁਰੂ ਨਾਨਕ ਦੇਵ ਜੀ
ਦੀ ਜਨਮ ਮਿਤੀ ਬਾਰੇ ਕੀ ਮੱਤ-ਭੇਦ ਹੈ ?
ਉੱਤਰ – ਗੁਰੂ ਨਾਨਕ ਦੇਵ ਜੀ ਦੀ ਜਨਮ ਮਿਤੀ ਬਾਰੇ ਮਤਭੇਦ ਪਾਏ ਜਾਂਦੇ
ਹਨ. ਭਾਈ ਬਾਲਾ ਜੀ ਦੀ ਜਨਮ ਸਾਖੀ ਅਨੁਸਾਰ ਗੁਰੂ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ. ਪਰ
ਪੁਰਾਤਨ ਸਾਖੀ ਅਨੁਸਾਰ ਗੁਰੂ ਜੀ ਦਾ ਜਨਮ 15ਅਪ੍ਰੈਲ 1469 ਈ:ਵਉਣ ਹੋਇਆ.ਆਧੁਨਿਕ ਵਿਦਵਾਨ
ਅਪ੍ਰੈਲ ਵਾਲੀ ਮਿਤੀ ਨੂੰ ਹੀ ਸਹੀ ਮੰਨਦੇ ਹਨ.
2.
ਪ੍ਰਸ਼ਨ – ਕਿਸ ਘਟਨਾ ਨੂੰ
ਸੱਚਾ-ਸੋਦਾ ਦਾ ਨਾਂ ਦਿੱਤਾ ਗਿਆ ਹੈ ?
ਉੱਤਰ – ਜਦੋਂ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਜੀ ਵੱਲੋਂ
ਵਪਾਰ ਕਰਨ ਲਈ ੨੦ ਰੁਪਏ ਦੇ ਕੇ ਭੇਜਿਆ ਗਿਆ ਤਾਂ ਗੁਰੂ ਜੀ ਨੇ ਉਸ ਰਕਮ ਨਾਲ ਸਾਧੂ ਅਤੇ ਫਕੀਰਾਂ
ਨੂੰ ਭੋਜਨ ਕਰਵਾ ਦਿੱਤਾ .ਇਸੇ ਘਟਨਾ ਨੂੰ ਸੱਚਾ-ਸੋਦਾ ਦਾ ਨਾਂ ਦਿੱਤਾ ਜਾਂਦਾ ਹੈ.
3.
ਪ੍ਰਸ਼ਨ – ਗੁਰੂ ਨਾਨਕ ਦੇਵ ਜੀ
ਦੀ ਸੁਪਤਨੀ ਕਿਥੋਂ ਦੀ ਰਹਿਣ ਵਾਲੀ ਸੀ ? ਉਹਨਾਂ ਦੇ ਪੁੱਤਰਾਂ ਦੇ ਨਾਂ ਲਿਖੋ .
ਉੱਤਰ – ਗੁਰੂ ਜੀ ਦੀ ਸੁਪਤਨੀ ਬਟਾਲਾ ਜਿਲ੍ਹਾ ਗੁਰਦਾਸਪੁਰ ਦੇ ਰਹਿਣ
ਵਾਲੀ ਸੀ.ਉਹਨਾਂ ਦੇ ਦੋ ਪੁੱਤਰਾਂ ਦਾ ਨਾਂ ਸ਼੍ਰੀ ਚੰਦ ਅਤੇ ਲਛਮੀ ਦਾਸ ਸੀ.
4.
ਪ੍ਰਸ਼ਨ – ਗੁਰੂ ਨਾਨਕ ਦੇਵ ਜੀ
ਨੇ ਗਿਆਂ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ ਅਤੇ ਇਸ ਦਾ ਕੀ ਭਾਵ ਸੀ ?
ਉੱਤਰ – ਗਿਆਂ ਪ੍ਰਾਪਤੀ ਤੋਂ ਬਾਅਦ ਗੁਰੂ ਜੀ ਨੇ ਕਿਹਾ –“ਨ ਕੋਈ
ਹਿੰਦੂ ਨ ਕੋਈ ਮੁਸਲਮਾਨ “ਇਸਦਾ ਅਰਥ ਸੀ ਕਿ ਹਿੰਦੂ ਅਤੇ ਮੁਸਲਿਮ ਵਿਚ ਕੋਈ ਫਰਕ ਨਹੀਂ ਹੈ ਅਤੇ
ਦੋਨੋਂ ਇੱਕੋ ਪ੍ਰਮਾਤਮਾ ਦੀ ਸੰਤਾਨ ਹਨ .
5.
ਪ੍ਰਸ਼ਨ – ਸੁਲਤਾਨਪੁਰ ਲੋਧੀ
ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸ ਕੋਲ, ਕੀ ਕੰਮ ਕੀਤਾ ?
ਉੱਤਰ – ਸੁਲਤਾਨਪੁਰ ਵਿਖੇ ਗੁਰੂ ਜੀ ਨੇ ਆਪਣੇ ਭਣੋਈਏ ਸ਼੍ਰੀ ਜੈ ਰਾਮ
ਜੀ ਕੋਲ ਰਹਿੰਦੇ ਹੋਏ ਸਰਕਾਰੀ ਮੋਦੀਖਾਨੇ ਵਿੱਚ ਭੰਡਾਰੀ ਦੀ ਨੋਕਰੀ ਕੀਤੀ .
6.
ਪ੍ਰਸ਼ਨ – ਗੁਰੂ ਨਾਨਕ ਦੇਵ ਜੀ
ਦੀਆਂ ਰਚੀਆਂ ਚਾਰ ਬਣੀਆਂ ਦੇ ਨਾਂ ਲਿਖੋ.
ਉੱਤਰ – ਗੁਰੂ ਜੀ ਨੇ ਹੇਠ ਲਿਖੀਆਂ ਚਾਰ ਬਾਣੀਆਂ ਦੀ ਰਚਨਾ ਕੀਤੀ :- ਵਾਰ
ਮਲਹਾਰ ,ਜਪੁਜੀ ਸਾਹਿਬ, ਵਾਰ ਆਸਾ, ਬਾਰਾਂ ਮਾਹਾ.
7.
ਪ੍ਰਸ਼ਨ – ਗੁਰੂ ਨਾਨਕ ਦੇਵ ਜੀ
ਨੇ ਕੁਰੂਕੁਸ਼ੇਤਰ ਵਿਖੇ ਕੀ ਵਿਚਾਰ ਦਿੱਤੇ ?
ਉੱਤਰ – ਕੁਰੂਕੁਸ਼ੇਤਰ ਵਿਖੇ ਗੁਰੂ ਜੀ ਨੇ ਲੋਕਾਂ ਨੂੰ ਉਪਦੇਸ਼ ਦਿੱਤਾ
ਕਿ ਸਾਨੂੰ ਚੰਦ-ਗ੍ਰਹਿਣ ਅਤੇ ਸੂਰਜ-ਗ੍ਰਹਿਣ ਬਾਰੇ ਅੰਧਵਿਸ਼ਵਾਸਾਂ ਨੂੰ ਨਹੀਂ ਮੰਨਣਾ ਚਾਹੀਦਾ ਸਗੋਂ
ਸੱਚੇ ਪਰਮਾਤਮਾ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਸੱਚੇ ਮੰਨ ਨਾਮ ਚੰਗੇ ਕਰਮ ਕਰਨੇ ਚਾਹੀਦੇ ਹਨ.
ਉੱਤਰ – ਬਨਾਰਸ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਪੰਡਿਤ ਚਾਤੁਰ
ਦਾਸ ਨਾਲ ਹੋਈ.ਉਹ ਗੁਰੂ ਜੀ ਦੇ ਉਪਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹੋਏ.ਸਿੱਟੇ ਵਜ਼ੋਂ ਚਤੁਰ ਦਾਸ ਅਤੇ
ਉਸਦੇ ਚੇਲੇ ਗੁਰੂ ਜੀ ਦੇ ਸੇਵਕ ਬਣ ਗਏ.
9.
ਪ੍ਰਸ਼ਨ – ਗੋਰਖਮਤਾ ਵਿਖੇ
ਗੁਰੂ ਨਾਨਕ ਦੇਵ ਜੀ ਨੇ ਸਿਧਾਂ ਅਤੇ ਜੋਗੀਆਂ ਨੂੰ ਕੀ ਉਪਦੇਸ਼ ਦਿੱਤਾ ?
ਉੱਤਰ – ਗੁਰੂ ਜੀ ਨੇ ਸਿਧਾਂ ਅਤੇ ਜੋਗੀਆਂ ਨੂੰ ਉਪਦੇਸ਼ ਦਿੱਤਾ ਕਿ -
ਕੰਨਾਂ ਵਿੱਚ ਮੁੰਦਰਾਂ ਪਾਉਣ,ਸ਼ਰੀਰ ਉੱਤੇ ਭਸਮ ਲਗਾਉਣ,ਅਤੇ ਹੱਥਾਂ ਵਿੱਚ ਡੰਡਾ ਫੜ੍ਹਨ ਨਾਲ ਮੁਕਤੀ
ਨਹੀਂ ਮਿਲਦੀ ਹੈ.
10. ਪ੍ਰਸ਼ਨ – ਗੁਰੂ
ਨਾਨਕ ਦੇਵ ਜੀ ਦਾ ਪ੍ਰਮਾਤਮਾ ਕਿਹੋ ਜਿਹਾ ਸੀ ?
ਉੱਤਰ – ਗੁਰੂ ਜੀ ਅਨੁਸਾਰ ਪ੍ਰਮਾਤਮਾ ਕੇਵਲ ਇੱਕ ਹੀ ਹੈ ਅਤੇ ਉਹ
ਸਰਵ-ਵਿਆਪਕ,ਸਰਵ-ਸ਼ਕਤੀਮਾਨ ਅਤੇ ਨਿਰਾਕਾਰ ਹੈ.
11. ਪ੍ਰਸ਼ਨ – ਗੁਰੂ
ਨਾਨਕ ਦੇਵ ਜੀ ਕਿਹੋ ਜਿਹਾ ਜਨੇਊ ਚਾਹੁੰਦੇ ਸਨ ?
ਉੱਤਰ – ਗੁਰੂ ਜੀ ਧਾਗੇ ਤੋਂ ਬਣੇ ਜਨੇਊ ਦੀ ਜਗ੍ਹਾ ਦਇਆ,ਸੰਤੋਖ,ਜਤ
ਅਤੇ ਸਤ ਦਾ ਬਣਿਆ ਜਨੇਊ ਪਹਿਨਣਾ ਚਾਹੁੰਦੇ ਸਨ.
12. ਪ੍ਰਸ਼ਨ – ਸੱਚੇ-ਸੋਦੇ
ਤੋਂ ਕੀ ਭਾਵ ਹੈ ?
ਉੱਤਰ – ਸੱਚੇ ਸੋਦੇ ਤੋਂ ਭਾਵ ਅਜਿਹੇ ਸੋਦੇ ਤੋਂ ਹੈ ਜਿਸ ਨਾਲ ਲੋਕ
ਅਤੇ ਪਰਲੋਕ ਦੋਨਾਂ ਵਿਚ ਲਾਭ ਹੋਵੇ.
____________________________________________________________________
1.
ਪ੍ਰਸ਼ਨ – ਗੁਰੂ ਨਾਨਕ ਦੇਵ ਜੀ
ਦੇ ਪ੍ਰਮਾਤਮਾ ਸੰਬਧੀ ਵਿਚਾਰਾਂ ਦਾ ਸੰਖੇਪ ਵਰਣਨ ਕਰੋ.
ਉੱਤਰ – ਗੁਰੂ ਨਾਨਕ ਦੇਵ ਜੀ ਅਨੁਸਾਰ ਪ੍ਰਮਾਤਮਾ ਇੱਕ ਹੈ.ਦੁਨੀਆਂ ਦਾ
ਹੋਰ ਕੋਈ ਵੀ ਦੇਵੀ ਦੇਵਤਾ ਉਸਦਾ ਸਥਾਨ ਨਹੀਂ ਲੈ ਸਕਦਾ.ਉਹ ਸਰਬ-ਸ਼ਕਤੀਮਾਨ ਅਤੇ ਸਰਬ-ਵਿਆਪਕ ਹੈ.ਉਹ
ਮਹਾਨ ਅਤੇ ਸਰਵਉਚ ਹੈ.ਉਹ ਨਿਰੰਕਾਰ ਅਤੇ ਦਿਆਲੂ ਹੈ.ਈਸ਼ਵਰ ਦੀ ਇੱਛਾ ਅਨੁਸਾਰ ਹੀ ਇਸ ਸਾਰੀ ਦੁਨੀਆਂ
ਦਾ ਵਰਤਾਰਾ ਹੋ ਰਿਹਾ ਹੈ.ਉਸਦੀ ਮਰਜੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ਹੈ.ਉਹ ਇਤਨਾ ਮਹਾਨ
ਹੈ ਕਿ ਆਦਮੀ ਉਸਦੇ ਗੁਣਾਂ ਦਾ ਵਰਣਨ ਨਹੀਂ ਕਰ ਸਕਦਾ ਹੈ.
2.
ਪ੍ਰਸ਼ਨ – ਗੁਰੂ ਨਾਨਕ ਦੇਵ ਜੀ
ਦੂਜੀ ਉਦਾਸੀ ਵੇਲੇ ਕਿੱਥੇ-ਕਿੱਥੇ ਗਏ ?
ਉੱਤਰ – ਦੂਜੀ ਉਦਾਸੀ ਵੇਲੇ ਗੁਰੂ ਨਾਨਕ ਦੇਵ ਜੀ ਜਲੰਧਰ ਅਤੇ
ਹੋਸ਼ਿਆਰਪੁਰ ਤੋਂ ਹੁੰਦੇ ਹੋਏ ਹਿਮਾਚਲ ਪ੍ਰਦੇਸ਼ ਵਿਚ ਗਏ.ਉਥੇ ਬਿਲਾਸਪੁਰ,ਮੰਡੀ,ਜਵਾਲਾ ਜੀ,
ਕਾਂਗੜਾ,ਕੁੱਲੂ ਅਤੇ ਸਪਿਤੀ ਤੋਂ ਹੋ ਕੇ ਤਿਬੱਤ ਵੱਲ ਗਏ. ਇਥੋਂ ਉਹ ਮਾਨਸਰੋਵਰ ਝੀਲ ਅਤੇ ਕੈਲਾਸ਼
ਪਰਬਤ’ਤੇ ਪੁੱਜੇ .ਇਸਤੋਂ ਬਾਅਦ ਲੱਦਾਖ ਅਤੇ ਕਾਰਗਿਲ ਤੋਂ ਹੁੰਦੇ ਹੋਏ ਅਮਰਨਾਥ ਦੀ ਗੁਫਾ ਵਿਖੇ
ਗਏ.ਕਸ਼ਮੀਰ ਤੋਂ ਉਹ ਜਿਹਲਮ ਅਤੇ ਚਨਾਬ ਨਦੀਆਂ ਨੂੰ ਪਾਰ ਕਰਨ ਮਗਰੋਂ ਸਿਆਲਕੋਟ ਪੁੱਜੇ.ਸਿਆਲਕੋਟ
ਤੋਂ ਬਾਅਦ ਉਹ ਆਪਣੇ ਨੁਵਾਸ ਸਥਾਨ ਕਰਤਾਰਪੁਰ ਪਹੁੰਚੇ.
3.
ਪ੍ਰਸ਼ਨ – ਗੁਰੂ ਨਾਨਕ ਦੇਵ ਜੀ
ਦੀ ਜਨੇਊ ਦੀ ਰਸਮ ਦਾ ਵਰਣਨ ਕਰੋ.
ਉੱਤਰ - ਗੁਰੂ ਨਾਨਕ ਦੇਵ ਜੀ ਹਾਲੇ ਸਿਖਿਆ ਪ੍ਰਾਪਤ ਕਰ ਹੀ ਰਹੇ ਸਨ ਕਿ
ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਜਨੇਊ ਪਵਾਉਣਾ ਚਾਹਿਆ.ਇਸ ਰਸਮ ਵੇਲੇ ਸਾਰੇ ਰਿਸ਼ਤੇਦਾਰਾਂ
ਨੂੰ ਵੀ ਬੁਲਾਇਆ ਗਿਆ.ਮੁਢਲੇ ਮੰਤਰ ਪੜ੍ਹਨ ਤੋਂ ਪਹਿਲਾਂ ਪੰਡਿਤ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ
ਬਿਠਾਇਆ ਅਤੇ ਜਨੇਊ ਪਾਉਣ ਲਈ ਕਿਹਾ.ਪ੍ਰੰਤੂ ਗੁਰੂ ਜੀ ਨੇ ਉਹ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ.
ਉਹਨਾਂ ਸੂਤ ਦੇ ਧਾਗਿਆਂ ਨਾਲ ਨਹੀ ਸਗੋਂ ਸਦਗੁਣਾਂ ਦੇ ਧਾਗਿਆਂ ਨਾਲ ਬਣੇ ਜਨੇਊ ਦੀ ਮੰਗ ਕੀਤੀ.
4.
ਪ੍ਰਸ਼ਨ – ਗੁਰੂ ਨਾਨਕ ਦੇਵ ਜੀ
ਨੇ ਮੁਢਲੇ ਜੀਵਨ ਵਿੱਚ ਕੀ-ਕੀ ਕਿੱਤੇ ਅਪਨਾਏ ?
ਉੱਤਰ – ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਈਸ਼ਵਰ ਦੀ ਭਗਤੀ ਬਾਰੇ
ਰੂਚੀ ਰਖਦੇ ਸਨ.ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਮਝਾਂ ਚਰਾਉਣ ਦਾ ਕੰਮ ਸੋਂਪ ਦਿੱਤਾ. ਗੁਰੂ
ਜੀ ਮਝਾਂ ਤਾਂ ਖੇਤਾਂ ਵੱਲ ਲੈ ਜਾਂਦੇ ਪਰ ਉਹਨਾਂ ਦਾ ਖਿਆਲ ਨਾ ਰਖਦੇ ਜਿਸ ਕਾਰਨ ਮਹਿਤਾ ਕਾਲੂ ਜੀ
ਨੂੰ ਉਲਾਂਭੇ ਆਉਣ ਲੱਗੇ. ਇਸ ਲਈ ਪਿਤਾ ਜੀ ਨੇ ਉਹਨਾਂ ਨੂੰ ਖੇਤੀ ਦਾ ਕੰਮ ਸੰਭਾਲ ਦਿੱਤਾ ਪਰ ਉਥੇ
ਵੀ ਉਹਨਾਂ ਦਾ ਦਿਲ ਨਹੀਂ ਲੱਗਿਆ.ਇਸਤੋਂ ਬਾਅਦ ਪਿਤਾ ਜੀ ਨੇ ਵੀਹ ਰੁਪਏ ਦੇ ਕੇ ਉਹਨਾਂ ਨੂੰ ਵਪਾਰ
ਕਰਨ ਵਾਸਤੇ ਭੇਜਿਆ .ਪਰ ਉਹਨਾਂ ਪੈਸਿਆਂ ਨਾਲ ਉਹ ਭੁੱਖੇ ਸਾਧੂਆਂ ਨੂੰ ਭੋਜਨ ਕਰਵਾ ਕੇ ਖਾਲੀ ਹਥ
ਕਰ ਮੁੜ੍ਹੇ ਤਾਂ ਪਿਤਾ ਜੀ ਬਹੁਤ ਦੁਖੀ ਹੋਏ.ਪਰ ਗੁਰੂ ਜੀ ਨੇ ਕਿਹਾ ਕੀ ਉਹ ਸੱਚਾ ਸੋਦਾ ਕਰਕੇ ਆਏ
ਹਨ.ਇਸ ਤਰਾਂ ਗੁਰੂ ਜੀ ਨੇ ਮੁਢਲੇ ਜੀਵਨ ਵਿੱਚ ਕਈ ਕਿੱਤੇ ਘਰ ਦਿਆਂ ਦੇ ਕਹਿਣ ‘ਤੇ ਅਪਨਾਏ ਪਰ ਅਸਲ
ਵਿੱਚ ਉਹਨਾਂ ਦੀ ਦਿਲਚਸਪੀ ਈਸ਼ਵਰ ਦੀ ਭਗਤੀ ਵਿੱਚ ਸੀ.
5.
ਪ੍ਰਸ਼ਨ – ਗੁਰੂ ਨਾਨਕ ਦੇਵ ਜੀ
ਪਹਿਲੀ ਉਦਾਸੀ ਸਮੇਂ ਕਿਹੜੇ-ਕਿਹੜੇ ਸਥਾਨਾਂ’ਤੇ ਗਏ ?
ਉੱਤਰ – ਪਹਿਲੀ ਉਦਾਸੀ ਦੋਰਾਨ ਗੁਰੂ ਨਾਨਕ ਦੇਵ ਜੀ ਭਾਰਤ ਦੇ ਪੂਰਬੀ
ਅਤੇ ਦਖਣੀ ਇਲਾਕੇ ਵਿੱਚ ਗਏ. ਭਾਈ ਮਰਦਾਨਾ ਇਸ ਸਮੇਂ ਉਹਨਾਂ ਦੇ ਨਾਲ ਸੀ.ਇਸ ਉਦਾਸੀ ਦੋਰਾਨ ਉਹ
ਐਮਨਾਬਾਦ ਤੋਂ ਤੁਲੰਬਾ ਵਿਖੇ ਪੁੱਜੇ.ਜਿੱਥੇ ਸੱਜਣ ਠੱਗ ਉਹਨਾਂ ਦੀਆਂ ਸਿਖਿਆਂਵਾਂ ਤੋਂ ਪ੍ਰਭਾਵਿਤ
ਹੋ ਕੇ ਉਹਨਾਂ ਦਾ ਸੇਵਕ ਬਣਿਆਂ.ਉਸਤੋਂ ਬਾਅਦ ਕੁਰੁਕੁਸ਼ੇਤਰ ਵਿਖੇ ਪੁੱਜੇ ਜਿਥੇ ਸੂਰਜ ਗ੍ਰਹਿਣ
ਬਾਰੇ ਉਹਨਾਂ ਨੇ ਲੋਕਾਂ ਨੂੰ ਅੰਧਵਿਸ਼ਵਾਸਾਂ ਤੋਂ ਦੂਰ ਰਹਿਣ ਲਈ ਕਿਹਾ.ਇਸਤੋਂ ਬਾਅਦ ਹਰਿਦਵਾਰ,
ਗੋਰਖਮਤਾ ਹੁੰਦੇ ਹੋਏ ਬਨਾਰਸ ਪੁੱਜੇ .ਬਨਾਰਸ ਤੋਂ ਉਹ ਪਟਨਾ ਬੰਗਾਲ ਆਸਾਮ ਪੁੱਜੇ ਅਸਾਮ ਤੋਂ
ਢਾਕਾ,ਨਾਗਾਪੱਟਮ ਹੁੰਦੇ ਹੋਏ ਸ਼੍ਰੀ ਲੰਕਾ ਗਏ.ਵਾਪਸੀ ਸਮੇਂ ਉੱਜੈਨ,ਅਜਮੇਰ,ਮਥੁਰਾ,ਹਿਸਾਰ ਹੁੰਦੇ
ਹੋਏ ਪਾਕਪਟਨ ਪੁੱਜੇ .ਪਾਕਪਟਨ ਤੋਂ ਦਿਪਾਲਪੁਰ ਹੁੰਦੇ ਹੋਏ ਗੁਰੂ ਜੀ ਸੁਲਤਾਨਪੁਰ ਲੋਧੀ ਪੁੱਜੇ.
6.
ਪ੍ਰਸ਼ਨ – ਗੁਰੂ ਨਾਨਕ ਦੇਵ ਜੀ
ਦੀ ਤੀਜੀ ਉਦਾਸੀ ਦੇ ਮਹੱਤਵਪੂਰਨ ਸਥਾਨਾਂ ਬਾਰੇ ਦੱਸੋ.
ਉੱਤਰ – ਤੀਜੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਨੇ ਮੁਸਲਮਾਨ ਹਾਜੀ
ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ ਸੀ.ਇਸ ਦੋਰਾਨ ਉਹ ਪਛਮੀ ਏਸ਼ੀਆ ਵੱਲ ਗਏ.ਉਹ ਪਕ੍ਪ੍ਤਨ ਤੋਂ ਸ਼ੁਰੂ
ਹੋ ਕੇ ਮੁਲਤਾਨ ਵਿਖੇ ਗਏ.ਇਥੇ ਉਹਨਾਂ ਦੀ ਮੁਲਾਕਾਤ ਸ਼ੇਕ ਬਹਾ-ਉਦ-ਦੀਨ ਨਾਲ ਹੋਈ,ਜੋ ਗੁਰੂ ਜੇ ਦੇ
ਵਿਚਾਰਾਂ ਤੋਂ ਪ੍ਰਭਾਵਿਤ ਹੋਇਆ.ਸ਼ੁਕਰ,ਮਿਆਣੀ ਅਤੇ ਹਿੰਗ੍ਲਾਜ ਦੇ ਸਥਾਨਾਂ’ਤੇ ਪ੍ਰਚਾਰ ਕਰਦੇ ਹੋਏ
ਸਮੁੰਦਰੀ ਰਸਤੇ ਮੱਕਾ ਪੁੱਜੇ.ਮੱਕੇ ਤੋਂ ਮਦੀਨਾ ਵਿਖੇ ਲੋਕਾਂ ਨੂੰ ਆਪਣਾ ਉਪਦੇਸ਼ ਦਿੱਤਾ.ਮਦੀਨਾ ਦੀ
ਯਾਤਰਾ ਤੋਂ ਬਾਅਦ ਗੁਰੂ ਜੀ ਬਗਦਾਦ ਪੁੱਜੇ .ਇਥੋਂ ਇਰਾਨ ਅਤੇ ਕੰਧਾਰ ਹੁੰਦੇ ਹੋਏ ਕਾਬਲ
ਪੁੱਜੇ.ਕਾਬੁਲ ਵਿੱਚ ਉਸ ਸਮੇਂ ਬਾਬਰ ਦਾ ਰਾਜ ਸੀ. ਦਰਾ ਖੈਬਰ ਹੁੰਦੇ ਹੋਏ ਪਿਸ਼ਾਵਰ,ਗੁਜਰਾਤ ਆਦਿ
ਹੁੰਦੇ ਹੋਏ ਸਯਦਪੁਰ ਪੁੱਜੇ,ਇਥੇ ਬਾਬਰ ਨੇ ਆਪ ਨੂੰ ਬੰਦੀ ਬਣਾ ਲਿਆ ਸੀ ,ਪਰ ਬਾਅਦ ਵਿਚ ਉਹ ਗੁਰੂ
ਜੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਹਨਾਂ ਨੂੰ ਛੱਡ ਦਿੱਤਾ.ਇਸਤੋਂ ਬਾਅਦ ਆਪ ਕਰਤਾਰਪੁਰ ਆ ਗਏ.
7.
ਪ੍ਰਸ਼ਨ – ਗੁਰੂ ਨਾਨਕ ਦੇਵ ਜੀ
ਦੇ ਕਰਤਾਰਪੁਰ ਵਿਖੇ ਬਿਤਾਏ ਜੀਵਨ ਦਾ ਵੇਰਵਾ ਦਿਉ.
ਉੱਤਰ – ਆਪਣੀਆਂ ਲੰਬੀਆਂ
ਯਾਤਰਾਵਾਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਜਾ ਵੱਸੇ. ਉਹ ਆਪਣੇ
ਅੰਤ ਸਮੇਂ ਤੱਕ ਉਥੇ ਹੀ ਰਹੇ. ਇਸ ਸਮੇਂ ਉਹਨਾਂ ਨੇ ਆਪਣੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ.ਇਥੇ
ਉਹਨਾਂ ਨੇ ‘ਵਾਰ ਮਲ੍ਹਾਰ’.’ਵਾਰ ਮਾਝ’,ਵਾਰ ਆਸਾ’,ਜਪੁਜੀ’,’ਬਾਰਾਂ-ਮਹਾ’ ਆਦਿ ਬਾਣੀਆਂ ਦੀ ਰਚਨਾ
ਕੀਤੀ.ਗੁਰੂ ਸਾਹਿਬ ਨੇ ਉਥੇ ਸੰਗਤ ਅਤੇ ਪੰਗਤ ਦੀ ਨੀਂਹ ਰੱਖੀ,ਜਿਸ ਨਾਲ ਮਹੁੱਖ ਜਾਤੀ ਵਿੱਚੋਂ
ਉਚ-ਨੀਚ ਦਾ ਫਰਕ ਮਿੱਟ ਗਿਆ.ਗੁਰੂ ਜੀ ਨੇ ਆਦਰਸ਼ ਗ੍ਰਹਿਸਤੀ ਦਾ ਜੀਵਨ ਬਤੀਤ ਕੀਤਾ.ਆਪਣਾ ਅੰਤਲਾ
ਸਮਾਂ ਨੇੜੇ ਦੇਖਕੇ ਭਾਈ ਲਹਿਣਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ. ਇਸ ਤਰਾਂ ਗੁਰੂ
ਜੀ ਨੇ ਇੱਕ ਆਦਰਸ਼ ਜੀਵਨ ਦਾ ਉਦਾਹਰਣ ਪੇਸ਼ ਕੀਤਾ.