ਭੂਮੀ ਵਰਤੋਂ ਅਤੇ ਖੇਤੀਬਾੜੀ ਦਾ ਵਿਕਾਸ (ਪਾਠ-6)

1. ਪ੍ਰਸ਼ਨ : ਖੇਤੀ ਨੂੰ ਆਰਥਿਕ ਪ੍ਰਣਾਲੀ ਦਾ ਮੁੱਖ ਅਧਾਰ ਕਿਉਂ ਕਿਹਾ ਜਾਂਦਾ ਹੈ ?
ਉੱਤਰ : ਖੇਤੀ ਅਰਥ-ਵਿਵਸਥਾ ਦਾ ਮੂਲ ਆਧਾਰ ਹੈ. ਕੁੱਲ ਰਾਸ਼ਟਰੀ ਉਤਪਾਦਨ ਵਿਚ ਭਾਵੇਂ ਖੇਤੀ ਦਾ ਯੋਗਦਾਨ 33.7% ਹੀ ਹੈ ਤਾਂ ਵੀ ਇਹ ਘੱਟ ਮਹੱਤਵਪੂਰਨ ਨਹੀਂ ਹੈ. ਸਾਡੀ ਖੇਤੀ ਤੋਂ ਦੇਸ਼ ਦੀ 2/3 ਜਨਸੰਖਿਆ ਦਾ ਪਾਲਣ-ਪੋਸ਼ਣ ਕਰਦੀ ਹੈ ਅਤੇ ਦੇਸ਼ ਦੇ 2/3 ਮਜਦੂਰਾਂ ਨੂੰ ਰੋਜ਼ਗਾਰ ਪ੍ਰਦਾਨ ਕਰਦੀ ਹੈ.ਜ਼ਿਆਦਾਤਰ ਉਦਯੋਗਾਂ ਨੂੰ ਕੱਚੇ ਮਾਲ ਦੀ ਪੂਰਤੀ ਵੀ ਖੇਤੀ ਤੋਂ ਹੀ ਹੁੰਦੀ ਹੈ.

2. ਪ੍ਰਸ਼ਨ : ਹਰਿ ਕ੍ਰਾਂਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ : ਹਰਿ ਕ੍ਰਾਂਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :-
1. ਖੇਤੀ ਦਾ ਮਸ਼ੀਨੀਕਰਨ ਅਤੇ ਉਪਜ ਵਿੱਚ ਵਾਧਾ.
2. ਵਹਾਈ , ਬਿਜਾਈ ਅਤੇ ਗਹਾਈ ਸਾਰੀਆਂ ਲੈ ਮਸ਼ੀਨਾਂ ਦਾ ਪ੍ਰਯੋਗ .
3. ਰਸਾਇਣ , ਚੰਗੇ ਬੀਜਾਂ. ਕੀੜੇ ਨਾਸ਼ਕਾਂ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ.

3. ਪ੍ਰਸ਼ਨ : ਖੇਤੀ ਖੇਤਰ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ ?
ਉੱਤਰ : ਖੇਤੀ ਖੇਤਰ ਦੇ ਅਧੀਨ ਪਸ਼ੂਪਾਲਣ ,ਮੱਛੀ-ਪਾਲਣ,ਮਧੂ-ਮੱਖੀ ਪਾਲਣ,ਰੇਸ਼ਮ ਕੀਟ ਪਾਲਣ, ਮੁਰਗੀ ਪਾਲਣ ਅਤੇ ਬਾਗਬਾਨੀ ਨੂੰ ਸ਼ਾਮਿਲ ਕੀਤਾ ਗਿਆ ਹੈ.

4. ਪ੍ਰਸ਼ਨ : ਦੁਧਾਰੂ ਪਸ਼ੂ ਤੇ ਭਾਰਵਾਹਕ ਪਸ਼ੂਆਂ ਵਿੱਚ ਕੀ ਅੰਤਰ ਹੈ ?
ਉੱਤਰ : ਦੁਧ ਦੇਣ ਵਾਲੇ ਪਸ਼ੂਆਂ ਤੋਂ ਭਾਵ ਉਹਨਾਂ ਪਸ਼ੂਆਂ ਤੋਂ ਹੈ ਜਿਹਨਾਂ ਤੋਂ ਸਾਨੂੰ ਦੁਧ ਮਿਲਦਾ ਹੈ.ਉਦਾਹਰਣ ਵਜੋਂ ਗਾਂ,ਮਝ ,ਬਕਰੀ ਅਤੇ ਭੇਡ ਆਦਿ .ਇਸਤੋਂ ਉਲਟ ਭਾਰ ਢੋਹਣ ਵਾਲੇ ਪਸ਼ੁ ਵਹਾਈ,ਬਿਜਾਈ ਅਤੇ ਗਹਾਈ ਅਤੇ ਖੇਤੀ ਉਤਪਾਦਨ ਦੀ ਆਵਾਜਾਈ ਵਿੱਚ ਕਿਸਾਨਾਂ ਦੀ ਸਹਾਇਤਾ ਕਰਦੇ ਹਨ. ਬਲਦ,ਝੋਟਾ ਊਠ ਆਦਿ ਪਸ਼ੁ ਭਰ ਢੋਹਣ ਵਾਲੇ ਪਸ਼ੂਆਂ ਦੀਆਂ ਮੁੱਖ ਉਦਾਹਰਨਾਂ ਹਨ.

5. ਪ੍ਰਸ਼ਨ : ਜੰਗਲਾਂ ਦੇ ਮੁੱਖ ਲਾਭ ਕੀ ਹਨ ?
ਉੱਤਰ : ਜੰਗਲਾਂ ਦੇ ਮੁੱਖ ਲਾਭ ਹੇਠ ਲਿਖੇ ਹਨ:-
1. ਜੰਗਲ ਪਰਿਸਥਿਤਕ ਸੰਤੁਲਨ ਤੇ ਕੁਦਰਤੀ ਸੰਤੁਲਨ ਬਣਾਈ ਰਖਣ ਵਿੱਚ ਸਹਾਇਤਾ ਕਰਦੇ ਹਨ.
2. ਜਨ੍ਲਾਂ ਤੋਂ ਸਾਨੂੰ ਇਮਾਰਤੀ ਲੱਕੜੀ ਤੋਂ ਬਲਣ ਪ੍ਰਾਪਤ ਹੁੰਦਾ ਹੈ. ਮਾਨਸੂਨੀ ਖੇਤਰਾਂ ਵਿੱਚ ਫੈਲੇ ਸਾਗੋਨ ਦੇ ਜੰਗਲਾਂ ਵਿੱਚ ਵਧੀਆ ਕਿਸਮ ਦੀ ਇਮਾਰਤੀ ਲੱਕੜੀ ਮਿਲਦੀ ਹੈ.
3. ਜੰਗਲਾਂ ਦੀ ਨਰਮ ਲੱਕੜੀ ਫਰਨੀਚਰ ਬਣਾਉਣ ਅਤੇ ਪੈਕਿੰਗ ਦੇ ਬਕਸੇ ਬਣਾਉਣ ਅਤੇ ਭਵਨ ਉਸਾਰੀ ਕੰਮਾਂ ਵਿੱਚ ਵਰਤੀ ਜਾਂਦੀ ਹੈ.
4 ਨਰਮ ਲੱਕੜੀ ਦੁਆਰਾ ਲੁਗਦੀ ਵੀ ਬਣਾਈ ਜਾਂਦੀ ਹੈ.ਜਿਸ ਤੋਂ ਕਾਗਜ਼ ਤਿਆਰ ਕੀਤਾ ਜਾਂਦਾ ਹੈ.
5. ਇਮਾਰਤੀ ਲੱਕੜੀ ਤੋਂ ਇਲਾਵਾ ਜੰਗਲਾਂ ਤੋਂ ਲਾਖ,ਬੈਂਤ,ਲੁਗਦੀ,ਕੱਚਾ ਕੋਲਾ ,ਬਾਲਣ, ਗੂੰਦ,ਜੜ੍ਹੀਆਂ-ਬੂਟੀਆਂ, ਚਾਰਾ ਅਤੇ ਘਾਹ ਆਦਿ ਮਿਲਦਾ ਹੈ.



           _______________________________________________________






ਕੇਂਦਰੀ ਸਰਕਾਰ

1.ਪ੍ਰਸ਼ਨ - ਲੋਕ ਸਭਾ ਦਾ ਕਾਰਜਕਾਲ ਕਿੰਨਾਂ ਹੁੰਦਾ ਹੈ ?
ਉੱਤਰ - ਲੋਕ ਸਭਾ ਦਾ ਕਾਰਜਕਾਲ ਪੰਜ ਸਾਲ ਹੁੰਦਾ ਹੈ.ਪਰ ਸੰਕਟਕਾਲ ਦੋਰਾਨ ਰਾਸ਼ਟਰਪਤੀ ਇਸ ਕਾਰਜਕਾਲ ਨੂੰ ਇੱਕ ਸਾਲ ਲਈ ਵਧਾ ਸਕਦਾ ਹੈ. ਮੰਤਰੀ ਪਰਿਸ਼ਦ ਦੀ ਸਿਫਾਰਿਸ਼ 'ਤੇ ਰਾਸ਼ਟਰਪਤੀ ਇਸ ਨੂੰ ਪੰਜ ਸਾਲ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ.
2.ਪ੍ਰਸ਼ਨ - ਲੋਕ ਸਭਾ ਦੇ ਕੁੱਲ ਕਿਤਨੇ ਮੈਂਬਰ ਹੁੰਦੇ ਹਨ ?
ਉੱਤਰ - ਲੋਕ ਸਭਾ ਦੇ ਵਧ ਤੋਂ ਵਧ 545 ਮੈਂਬਰ ਹੋ ਸਕਦੇ ਹਨ.ਇਹਨਾਂ ਵਿਚੋਂ 530 ਮੈਂਬਰ ਰਾਜਾਂ ਤੋਂ ਅਤੇ 13 ਮੈਂਬਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣੇ ਜਾਂਦੇ ਹਨ. 2 ਮੈਂਬਰ ਐਂਗਲੋ-ਇੰਡੀਅਨ ਜਾਤੀ ਵਿਚੋਂ ਰਾਸ਼ਟਰਪਤੀ ਦੁਆਰਾ ਨਾਮਜਦ ਕੀਤੇ ਜਾਂਦੇ ਹਨ.
ਕਲਾਸ ਦੱਸਵੀਂ
 (ਪੇਪਰ - ਸਮਾਜਿਕ ਸਿੱਖਿਆ )
 ਅਗਸਤ - 2015

ਹੇਠ ਲਿਖੇ ਕੋਈ ਦੱਸ ਪ੍ਰਸ਼ਨਾਂ ਦੇ ਉੱਤਰ ਇੱਕ ਜਾ ਦੋ ਲਾਈਨਾਂ ਵਿੱਚ ਦਿਓ :-
1.ਪ੍ਰਸ਼ਨ - ਮਾਨਸੂਨੀ ਤੋੜ ਕੀ ਹੁੰਦਾ ਹੈ ?
2.ਪ੍ਰਸ਼ਨ - ਅੰਬਾਂ ਦੀ ਵਾਛੜ ਤੋਂ ਤੁਹਾਡਾ ਕੀ ਭਾਵ ਹੈ ?
3.ਪ੍ਰਸ਼ਨ - ਬੰਗਾਲ ਦੀ ਦਹਿਸ਼ਤ ਕਿਸ ਬਨਸਪਤੀ ਕਿਸਮ ਨੂੰ ਕਿਹਾ ਜਾਂਦਾ ਹੈ ?
4.ਪ੍ਰਸ਼ਨ - ਸ਼ੋਲਾ ਵਣ ਕਿਸ ਨੂੰ ਆਖਦੇ ਹਨ ?
5.ਪ੍ਰਸ਼ਨ - ਮਿੱਟੀ ਕਿਵੇਂ ਬਣਦੀ ਹੈ ?
6.ਪ੍ਰਸ਼ਨ - ਸੱਚੇ ਸੋਦੇ ਤੋਂ ਕੀ ਭਾਵ ਹੈ ?
7.ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਦਾ ਪ੍ਰਮਾਤਮਾ ਕਿਹੋ ਜਿਹਾ ਸੀ ?
8.ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਚਾਰ ਬਾਣੀਆਂ ਦੇ ਨਾਂ ਲਿਖੋ .
9.ਪ੍ਰਸ਼ਨ - ਮਸੰਦ ਪ੍ਰਥਾ ਦੇ ਦੋ ਉਦੇਸ਼ ਲਿਖੋ .
10.ਪ੍ਰਸ਼ਨ - ਦਸਵੰਧ ਤੋਂ ਕੀ ਭਾਵ ਹੈ ?
11.ਪ੍ਰਸ਼ਨ - ਅਧਾਰਿਕ ਸਰੰਚਨਾ ਤੋਂ ਕੀ ਭਾਵ ਹੈ ?
12.ਪ੍ਰਸ਼ਨ - ਉਪਭੋਗਤਾ ਸ਼ੋਸ਼ਣ ਤੋਂ ਕੀ ਭਾਵ ਹੈ ?
13.ਪ੍ਰਸ਼ਨ - ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ ?
14.ਪ੍ਰਸ਼ਨ - ਭਾਰਤੀ ਨਾਗਰਿਕਾਂ ਦੇ ਕੋਈ ਇੱਕ ਅਧਿਕਾਰ ਲਿਖੋ .

             _______________________________________________
ਕਲਾਸ ਨੋਵੀਂ 
 (ਪੇਪਰ - ਸਮਾਜਿਕ ਸਿੱਖਿਆ )
 ਅਗਸਤ 
ਹੇਠ ਲਿਖੇ ਕੋਈ ਦੱਸ ਪ੍ਰਸ਼ਨਾਂ ਦੇ ਉੱਤਰ ਇੱਕ ਜਾ ਦੋ ਲਾਈਨਾਂ ਵਿੱਚ ਦਿਓ :-
1.ਪ੍ਰਸ਼ਨ - ਜਵਾਲਾ ਮੁਖੀ ਤੋਂ ਤੁਹਾਡਾ ਕੀ ਭਾਵ ਹੈ ?
2.ਪ੍ਰਸ਼ਨ - ਭੂਚਾਲ ਕੀ ਹੈ ?
3.ਪ੍ਰਸ਼ਨ - ਭੂਚਾਲ ਮਨੁੱਖੀ ਜੀਵਨ ਤੇ ਕੀ ਪ੍ਰਭਾਵ ਪਾਉਂਦੇ ਹਨ ?
4.ਪ੍ਰਸ਼ਨ - ਆਰੀਆ ਕੋਣ ਸਨ ?
5.ਪ੍ਰਸ਼ਨ - ਕਾਲੀਦਾਸ ਦੀਆਂ ਪੁਸਤਕਾਂ ਦੇ ਨਾਮ ਦੱਸੋ .
6.ਪ੍ਰਸ਼ਨ - ਸਾਮੰਤਵਾਦ ਤੋਂ ਤੁਹਾਡਾ ਕੀ ਭਾਵ ਹੈ ?
7.ਪ੍ਰਸ਼ਨ - ਇਸਲਾਮ ਧਰਮ ਦੇ ਸਿਧਾਂਤਾਂ ਬਾਰੇ ਦੱਸੋ .
8.ਪ੍ਰਸ਼ਨ - ਕਰੁਸੇਡ ਦਾ ਅਰਥ ਦੱਸੋ .
9.ਪ੍ਰਸ਼ਨ - ਸਾਮੰਤ ਪ੍ਰਥਾ ਦੇ ਪਤਨ ਦੇ ਕੋਈ ਦੋ ਕਾਰਨ ਲਿਖੋ .
10ਪ੍ਰਸ਼ਨ - ਮਨੁੱਖ ਸੁਭਾਵ ਤੋਂ ਇੱਕ ਸਮਾਜਿਕ ਪ੍ਰਾਣੀ ਹੈ , ਕਿਵੇਂ ?
11.ਪ੍ਰਸ਼ਨ - ਨਾਗਰਿਕ ਅਤੇ ਵਿਦੇਸ਼ੀ ਵਿੱਚ ਅੰਤਰ ਸਪਸ਼ਟ ਕਰੋ.
12.ਪ੍ਰਸ਼ਨ - ਰਾਜ ਦੇ ਨਿਰਮਾਣ ਲਈ ਚਾਰ ਜਰੂਰੀ ਤੱਤ ਕਿਹੜੇ-ਕਿਹੜੇ ਹਨ ?
13.ਪ੍ਰਸ਼ਨ - ਨਿਆਂ-ਪਾਲਿਕਾ ਦੀ ਸੁਤੰਤਰਤਾ ਤੋਂ ਤੁਹਾਡਾ ਕੀ ਭਾਵ ਹੈ ?
14.ਪ੍ਰਸ਼ਨ - ਬਾਜ਼ਾਰ ਦੀ ਪਰਿਭਾਸ਼ਾ ਦਿਓ ਪ੍ਰਸ਼ਨ - ਮੁਦਰਾ ਦੀ ਪਰਿਭਾਸ਼ਾ ਦਿਓ .

                  ______________________________________________










ਪਾਠ ਚੋਥ੍ਹਾ (ਕੁਦਰਤੀ ਬਨਸਪਤੀ,ਜੀਵ-ਜੰਤੂ ਅਤੇ ਮਿੱਟੀਆਂ)

ਪਾਠ  ਚੋਥ੍ਹਾ
(ਕੁਦਰਤੀ ਬਨਸਪਤੀ,ਜੀਵ-ਜੰਤੂ ਅਤੇ ਮਿੱਟੀਆਂ)


1. ਪ੍ਰਸ਼ਨ - ਕੁਦਰਤੀ ਬਨਸਪਤੀ ਤੋਂ ਕੀ ਭਾਵ ਹੈ ?
ਉੱਤਰ - ਕੁਦਰਤ ਦੁਆਰਾ ਪੈਦਾ  ਹਰੇਕ ਤਰ੍ਹਾਂ ਦੀ ਉਪਜ ਜੋ ਬਿਨਾਂ ਮਨੁੱਖ ਦੀ ਦਖਲ-ਅੰਦਾਜੀ ਦੇ ਹੀ ਉਗਦੀ ਹੈ ,ਜਿਵੇਂ ਵੱਖ-ਵੱਖ ਤਰਾਂ ਦੀ ਘਾਹ ,ਰੁੱਖ ,ਪੇੜ੍ਹ-ਪੋਦੇ,ਝਾੜੀਆਂ,ਜੜ੍ਹੀ-ਬੂਟੀਆਂ ਆਦਿ ਨੂੰ ਕੁਦਰਤੀ ਬਨਸਪਤੀ ਕਿਹਾ ਜਾਂਦਾ ਹੈ.


2. ਪ੍ਰਸ਼ਨ - ਜੰਗਲ ਅਤੇ ਬਨਸਪਤੀ ਜਾਤ ਵਿਚ ਅੰਤਰ ਦੱਸੋ.
ਉੱਤਰ - ਸੰਘਣੇ ਅਤੇ ਇਕ-ਦੂਜੇ ਦੇ ਕੋਲ ਉੱਗੇ ਹੋਏ ਰੁੱਖ-ਪੋਦੇ,ਕੰਡੇਦਾਰ-ਝਾੜੀਆਂ,ਆਦਿ ਨਾਲ ਘਿਰੇ ਇਕ ਵੱਡੇ ਖੇਤਰ ਨੂੰ ਜੰਗਲ ਕਿਹਾ ਜਾਂਦਾ ਹੈ.ਜਦਕਿ ਬਨਸਪਤੀ ਜਾਤੀ ਵਿਚ ਕਿਸੇ ਨਿਸ਼ਚਿਤ ਸਮੇਂ ਅਤੇ ਨਿਸ਼ਚਿਤ ਖੇਤਰ ਵਿਚ ਉੱਗਣ ਵਾਲੇ ਪੋਦਿਆਂ ਦੀਆਂ ਵੱਖ-ਵੱਖ ਕਿਸਮਾਂ ਸ਼ਾਮਿਲ ਹੁੰਦੀਆਂ ਹਨ.


3. ਪ੍ਰਸ਼ਨ - ਸਾਡੇ ਦੇਸ਼ ਵਿਚ ਮੋਜੂਦ ਕੁਦਰਤੀ ਬਨਸਪਤੀ ਦੇ ਵਿਦੇਸ਼ੀ ਜਾਤਾਂ ਦੇ ਨਾਂ ਅਤੇ ਮਾਤਰਾ ਦੱਸੋ.
ਉੱਤਰ - ਦੇਸ਼ ਵਿਚ ਮੋਜੂਦ ਵਿਦੇਸ਼ੀ ਬਨਸਪਤੀ ਨੂੰ ਬੋਰੀਅਲ ਅਤੇ ਪੇਲਿਓ-ਉਸ਼ਣ ਖੰਡੀ ਦੇ ਨਾਂ ਨਾਲ ਬੁਲਾਉਂਦੇ ਹਨ .ਅੰਗੇਜ਼ੀ ਵਿਚ ਇਸਨੂੰ ਡੇਕੋਰੇਟਿਵ ਪਲਾਂਟ ਕਿਹਾ ਜਾਂਦਾ ਹੈ.


4. ਪ੍ਰਸ਼ਨ - ਬੰਗਾਲ ਦਾ ਡਰ ਕਿਸ ਬਨਸਪਤੀ ਕਿਸਮ ਨੂੰ ਕਿਹਾ ਜਾਂਦਾ ਹੈ ?
ਉੱਤਰ - ਜਲ-ਹਾਈਸਿੰਥ ਨਾਮਕ ਪੋਦੇ ਨੂੰ ਬੰਗਾਲ ਦਾ ਡਰ ਕਿਹਾ ਜਾਂਦਾ ਹੈ.


5. ਪ੍ਰਸ਼ਨ - ਸਥਾਨਿਕ ਕੁਦਰਤੀ ਬਨਸਪਤੀ ਦੇਸ਼ ਵਿਚ ਕਿਹੜੇ-ਕਿਹੜੇ ਸਥਾਨਾਂ ‘ਤੇ ਮਿਲਦੀ ਹੈ ?
ਉੱਤਰ - ਸਥਾਨਿਕ ਕੁਦਰਤੀ ਬਨਸਪਤੀ ਦੇਸ਼ ਵਿਚ ਸਿਰਫ ਉੱਤਰੀ ਹਿਮਾਲਿਆ ਖੇਤਰ,ਪਛਮੀ-ਥਾਰ ਮਾਰੂਥਲ ਅਤੇ ਬਸਤਰ-ਕੋਰਾਪੁਟ ਦੇ ਅਗਲੇ ਪਹਾੜੀ ਖੇਤਰਾਂ ਵਿਚ ਮਿਲਦੀ ਹੈ.


6. ਪ੍ਰਸ਼ਨ - ਸਾਡੇ ਦੇਸ਼ ਵਿਚ ਸੰਸਾਰ ਦੇ ਮੁਕਾਬਲੇ ਕਿੰਨੇ ਪ੍ਰਤੀਸ਼ਤ ਭੂਮੀ ਜੰਗਲਾਂ ਨਾਲ ਢੱਕੀ ਹੋਈ ਹੈ ?
ਉੱਤਰ - ਦੇਸ਼ ਵਿਚ ਕੁੱਲ ਭੂਮੀ ਦਾ ਸਿਰਫ 22.7 % ਹੀ ਜੰਗਲੀ ਪ੍ਰਦੇਸ਼ ਹੈ.


7. ਪ੍ਰਸ਼ਨ - ਭਾਰਤ ਵਿਚ ਜੰਗਲੀ ਖੇਤਰ ਦੀ ਖੇਤਰੀ ਵੰਡ ਕਿਸ ਪ੍ਰਕਾਰ ਨਾਲ ਹੋਈ ਹੈ ?
ਉੱਤਰ -
  • ਸਾਡੇ ਦੇਸ਼ ਦੇ ਕੁੱਲ-ਜੰਗਲ ਖੇਤਰ ਦਾ 57 % ਭਾਗ ਪ੍ਰਾਇਦੀਪੀ ਪਠਾਰ ਅਤੇ ਇਸ ਨਾਲ ਲੱਗੀਆਂ ਪਰਬਤ ਲੜੀਆਂ ਵਿਚ ਹੈ.
  • ਸਾਡੇ ਦੇਸ਼ ਦਾ 18% ਜੰਗਲ ਖੇਤਰ ਹਿਮਾਲਿਆ ਖੇਤਰ ਵਿਚ ਹੈ.
  • ਦੇਸ਼ ਦੇ ਜੰਗਲੀ ਖੇਤਰ ਦਾ 10%ਜੰਗਲ ਪਛਮੀ ਘਟ ਅਤੇ ਤਟਵਰਤੀ ਖੇਤਰ ਵਿਚ ਹੈ.
  • ਦੇਸ਼ ਦੇ ਜੰਗਲ ਦੇ 10% ਪੂਰਬੀ ਘਟ ਦੇ ਤਟਵਰਤੀ ਖੇਤਰ ਵਿਚ ਅਤੇ 5 % ਉੱਤਰੀ ਵਿਸ਼ਾਲ ਮੈਦਾਨਾਂ ਵਿਚ ਸਥਿਤ ਹੈ.


8. ਪ੍ਰਸ਼ਨ - ਦੇਸ਼ ਦੇ ਸਭ ਤੋਂ ਵਧ ਅਤੇ ਘੱਟ ਜੰਗਲੀ ਖੇਤਰ ਕਿਸ ਰਾਜ ਅਤੇ ਸੰਘੀ ਖੇਤਰ ਵਿਚ ਮਿਲਦੇ ਹਨ ?
ਉੱਤਰ - ਦੇਸ਼ ਵਿਚ ਦਿੱਲੀ ਵਿਚ ਸਭ ਤੋਂ ਘੱਟ ਅਤੇ ਤ੍ਰਿਪੁਰਾ ਵਿਚ ਸਭ ਤੋਂ ਜ਼ਿਆਦਾ ਜੰਗਲੀ ਖੇਤਰ ਹਨ .


9. ਪ੍ਰਸ਼ਨ - ਸਾਡੇ ਦੇਸ਼ ਵਿਚ ਸ਼ੰਕੁਧਾਰੀ ਵਣ ਚੋੜੇ ਪੱਤਿਆਂ ਦੇ ਮੁਕਾਬਲੇ ਕਿਉਂ ਵੱਧ ਹਨ ? ਕਾਰਨ ਦੱਸੋ.
ਉੱਤਰ - ਚੌੜੀ ਪੱਤੀ ਵਾਲੇ ਜੰਗਲ ਸ਼ੰਕੁਧਾਰੀ ਜੰਗਲਾਂ ਦੀ ਬਜਾਏ ਘੱਟ ਉਚਾਈ ‘ਤੇ ਮਿਲਦੇ ਹਨ.ਉਚਾਈ ਦੇ ਨਾਲ-ਨਾਲ ਤਾਪਮਾਨ ਘਟਦਾ ਜਾਂਦਾ ਹੈ.ਇਹੀ ਕਾਰਨ ਹੈ ਕੀ ਦੇਸ਼ ਵਿੱਚ ਸ਼ੰਕੁਧਾਰੀ ਜੰਗਲਾਂ ਦੀ ਬਜਾਏ ਚੌੜੀ ਪੱਤੀ ਵਾਲੇ ਜੰਗਲ ਜਿਆਦਾ ਪਾਏ ਜਾਂਦੇ ਹਨ.


10. ਪ੍ਰਸ਼ਨ - ਰਾਜ ਵਣ ਕਿਸ ਨੂੰ ਕਹਿੰਦੇ ਹਨ ?
ਉੱਤਰ - ਰਾਜ ਵਣ ਉਹ ਵਣ ਹਨ ਜਿਹਨਾਂ ਤੇ ਕਿਸੇ ਰਾਜ ਸਰਕਾਰ ਦਾ ਪੂਰਾ ਏਕਾਧਿਕਾਰ ਹੁੰਦਾ ਹੈ.ਰਾਜ ਜੰਗਲਾਂ ਦੇ ਅਧੀਨ 95 % ਭਾਗ ਆ ਜਾਂਦਾ ਹੈ .


11. ਪ੍ਰਸ਼ਨ - ਰਾਖਵੇਂ ਵਣਾਂ ਤੋ ਤੁਹਾਡਾ ਕੀ ਭਾਵ ਹੈ ?
ਉੱਤਰ - ਉਹ ਜੰਗਲ,ਜਿਹਨਾਂ ਵਿਚ ਪਸ਼ੂ ਚਰਾਉਣਾ ਅਤੇ ਲੱਕੜੀ ਕੱਟਣਾ ਸਖਤ ਮਨ੍ਹਾ ਹੈ, ਰਾਖਵੇਂ ਵਣ ਅਖਵਾਉਂਦੇ ਹਨ. ਦੇਸ਼ ਦਾ  % ਖੇਤਰ ਸੁਰੱਖਿਅਤ ਰੱਖਿਆ ਗਿਆ ਹੈ.


12. ਪ੍ਰਸ਼ਨ - ਉਸ਼ਣ ਸਦਾ ਬਹਾਰ ਬਨਸਪਤੀ ਵਿਚ ਉੱਗਣ ਵਾਲੇ ਦਰੱਖਤਾਂ ਦੇ ਨਾਂ ਦੱਸੋ.
ਉੱਤਰ - ਉਸ਼ਣ ਸਦਾ ਬਹਾਰ ਬਨਸਪਤੀ ਖੇਤਰ ਵਿਚ ਪਾਏ ਜਾਣ ਵਾਲੇ ਦਰਖਤਾਂ    ਵਿਚ ਮਹਾਗਨੀ, ਬਾਂਸ,ਰਬੜ, ਨਾਰੀਅਲ,ਤਾੜ, ਅੰਬ, ਮੈਚਿਲਸ ,ਅਤੇ ਕਦੰਬ ਆਦਿ ਮੁੱਖ ਹਨ.


13. ਪ੍ਰਸ਼ਨ - ਅਰਧ-ਖੁਸ਼ਕ ਪਤਝੜੀ ਬਨਸਪਤੀ ਦਾ ਵਿਨਾਸ਼ ਕਿਹੜੇ-ਕਿਹੜੇ ਤੱਤ ਕਰਦੇ ਹਨ ?
ਉੱਤਰ - ਅਰਧ-ਖੁਸ਼ਕ ਪਤਝੜੀ ਬਨਸਪਤੀ ਦੇ ਵਿਨਾਸ਼ ਦਾ ਮੁੱਖ ਕਾਰਨ ਜਨਸੰਖਿਆ ਵਧਣ ਦੇ ਫਲਸਰੂਪ ਖੇਤੀ ਖੇਤਰ ਦਾ ਵਿਸਤਾਰ ਹੈ.ਜਿਥੇ ਕਿਧਰੇ ਖੇਤੀ ਯੋਗ ਭੂਮੀ ਮਿਲਦੀ ਹੈ, ਉਥੇ ਇਸ ਬਨਸਪਤੀ ਨੂੰ ਭਾਰੀ ਮਾਤਰਾ ਵਿਚ ਕੱਟ ਦਿੱਤਾ ਜਾਂਦਾ ਹੈ. ਇਸ ਲਈ ਇਹਨਾਂ ਖੇਤਰਾਂ ਵਿਚ ਰੁੱਖ ਲਗਾਓ ਅੰਦੋਲਨ ਜ਼ੋਰਾਂ' ਤੇ ਹੈ.


14. ਪ੍ਰਸ਼ਨ - ਖੁਸ਼ਕ ਬਨਸਪਤੀ ਵਿਚ ਮਿਲਣ ਵਾਲੇ ਦਰੱਖਤਾਂ ਦੇ ਨਾਂ ਅਤੇ ਖੇਤਰ ਦੱਸੋ.
ਉਤਰ - ਖੁਸ਼ਕ ਬਨਸਪਤੀ ਵਿਚ ਮਿਲਣ ਵਾਲੇ ਰੁੱਖ ਮੁੱਖ ਰੂਪ ਨਾਲ ਕਿੱਕਰ,ਬਬੂਲ,ਫਲਾਹੀ,ਜੰਡ,ਤਮਾਰਿਕਸ,ਬਾਂਸ,ਪਿੱਪਲ,ਖਜੂਰ,ਬੇਰੀ,ਨਿੰਮ,ਕੈਕਟਸ ਅਤੇ ਮੁੰਜ ਘਾਹ ਆਦਿ ਹਨ.


15. ਪ੍ਰਸ਼ਨ - ਜਵਾਰੀ ਬਨਸਪਤੀ ਦੇ ਦੂਸਰੇ ਨਾਂ ਕੀ ਹਨ ?
ਉੱਤਰ - ਜਵਾਰੀ ਬਨਸਪਤੀ ਗੰਗਾ,ਬ੍ਰਹਮ-ਪੁੱਤਰ,ਕ੍ਰਿਸ਼ਨਾ,ਕਾਵੇਰੀ,ਗੋਦਾਵਰੀ ਅਤੇ ਹੋਰ ਮਹਾਨਦੀ ਵਰਗੀਆਂ ਨਦੀਆਂ ਦੇ ਡੈਲਟਾਈ ਭਾਗਾਂ ਵਿਚ ਪਾਈਆਂ ਜਾਂਦੀਆਂ ਹਨ. ਇਸ ਬਨਸਪਤੀ ਨੂੰ ਮੈਨਗ੍ਰੋਵ ,ਦਲਦਲੀ,ਸਮੁੰਦਰੀ ਕੰਡਿਆਂ ਵਾਲੀ ਜਾਂ ਸੁੰਦਰ ਜੰਗਲ ਬਨਸਪਤੀ ਆਦਿ ਨਵਾਂ ਨਾਲ ਪੁਕਾਰਿਆ ਜਾਂਦਾ ਹੈ.


16. ਪ੍ਰਸ਼ਨ - ਪੁਰਬੀ ਹਿਮਾਲਿਆ ਵਿਚ 2500 ਮੀਟਰ ਤੋਂ ਵਧ ਉਚਾਈ' ਤੇ ਮਿਲਣ ਵਾਲੇ ਦਰੱਖਤਾਂ ਦੇ ਨਾਂ ਦੱਸੋ.
ਉੱਤਰ - ਪੂਰਬੀ ਹਿਮਾਲਿਆ ਵਿਚ  2500 ਮੀਟਰ ਤੋਂ ਲੈ ਕੇ  3500 ਮੀਟਰ ਤਕ ਤਿੱਖੇ ਪੱਤਿਆਂ ਵਾਲੇ ਕੋਨਧਾਰੀ ਅਤੇ ਸ਼ੰਕੁਧਾਰੀ ਆਕ੍ਰਿਤੀ ਵਾਲੇ ਜੰਗਲੀ ਰੁੱਖ ਨਜ਼ਰ ਆਉਂਦੇ ਹਨ. ਇਹਨਾਂ ਵਿਚ ਸਿਲਵਰ,ਫ਼ਰ, ਪਾਈਨ, ਸ੍ਪਰੂਸ, ਦੇਵਦਾਰ, ਵਰਗੇ ਘੱਟ ਉਚਾਈ ਵਾਲੇ ਰੁੱਖ ਸ਼ਾਮਲ ਹਨ .


17. ਪ੍ਰਸ਼ਨ - ਦਖਣ ਦੀ ਪਠਾਰ ਵਿਚ ਪਤਝੜੀ ਬੰਸ੍ਪ੍ਤੀਕਿਹਦੇ-ਕਿਹੜੇ ਸਥਾਨਾਂ ‘ਤੇ ਪੈਦਾ ਹੁੰਦੀ ਹੈ ?
ਉੱਤਰ - ਦਖਣ ਦੀ ਪਠਾਰ ਵਿਚ ਪਰਬਤੀ ਬਨਸਪਤੀ ਬਸਤਰ,ਪੰਚਮੜ੍ਹੀ, ਮਹਾਂਬਲੇਸ਼ਵਰ, ਨੀਲਗਿਰੀ,ਸ਼ਿਵਰਾਏ ਅਤੇ ਅੰਨਾਮਲਾਈ ਦੇ ਪਹਾੜੀ ਖੇਤਰਾਂ ਵਿਚ ਪਾਈ ਜਾਂਦੀ ਹੈ.


18. ਪ੍ਰਸ਼ਨ - ‘ਸ਼ੋਲਾ ਵਣ ‘ ਕਿਸ ਨੂੰ ਕਹਿੰਦੇ ਹਨ ?
ਉੱਤਰ - ਦਖਣੀ ਪਠਾਰ ਦੇ ਪਹਾੜੀ ਭਾਗਾਂ ਵਿਚ 1800 ਮੀਟਰ ਦੀ ਉਚਾਈ ‘ਤੇ ਚੌੜੀ ਪੱਤੀ ਵਾਲੇ ਸਦਾਬਹਾਰ ਜੰਗਲਾਂ ਨੂੰ “ ਸ਼ੋਲਾ ਵਣ “ ਕਿਹਾ ਜਾਂਦਾ ਹੈ.ਇਹਨਾਂ ਵਿਚ ਜਮੁਨ,ਮੈਚੀਲਸ , ਸੈਲਟੀਸ ਆਦਿ ਰੁੱਖ ਮੁੱਖ ਹਨ.


19.ਪ੍ਰਸ਼ਨ - ਕਿਹੜੇ-ਕਿਹੜੇ ਦਰਖਤਾਂ ਤੋਂ ਸਿਹਤ-ਵਰਧਕ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ ?
ਉੱਤਰ - ਦੇਸ਼ ਵਿਚ ਖੈਰ ਰੁੱਖ ਤੋਂ ਪ੍ਰਾਪਤ ਕੱਥੇ ਤੋਂ ਮੁੰਹ ਅਤੇ ਗਲੇ ਦੀਆਂ ਬਿਮਾਰੀਆਂ ਲਈ ਦਵਾਈਆਂ, ਸਿਨਕੋਨਾ ਤੋਂ ਕੁਨੀਨ ,ਸਰਪਗੰਧਾ ਝਾੜੀ ਤੋਂ ਖੂਨ ਦਬਾਅ ‘ਤੇ ਕੰਟ੍ਰੋਲ ਕਰਨ ਵਾਲੀ ਦਵਾ ਅਤੇ ਹਰੜ-ਬਹੇੜਾ ਅਤੇ ਆਂਵਲੇ ਤੋਂ ਆਯੁਰਵੈਦਿਕ ਦਵਾਈਆਂ  ਤਿਆਰ ਕੀਤੀਆਂ ਜਾਂਦੀਆਂ ਹਨ.


20. ਪ੍ਰਸ਼ਨ - ਚਮੜਾ ਰੰਗਣ ਲਈ ਕਿਹੜੇ ਦਰੱਖਤਾਂ ਦੀ ਸਹਾਇਤਾ ਲਈ ਜਾਂਦੀ ਹੈ ?
ਉੱਤਰ - ਚਮੜਾ ਰੰਗਣ ਲਈ ਮੈਨਗ੍ਰੋਵ , ਕਚ, ਗੈਂਬੀਅਰ, ਹਰੜ ਬਹੇੜਾ ਅਤੇ ਆਂਵਲਾ ਅਤੇ ਬਬੂਲ ਦੇ ਰੁੱਖਾਂ ਤੋਂ ਚਮੜਾ ਰੰਗਣ ਦੀ ਸਮੱਗਰੀ ਪ੍ਰਾਪਤ ਕੀਤੀ ਜਾਂਦੀ ਹੈ.


21. ਪ੍ਰਸ਼ਨ - ਭਾਰਤ ਦਾ ਪ੍ਰਤੀ ਵਿਅਕਤੀ ਜੰਗਲ ਖੇਤਰ ਵਿਚ ਅੰਤਰ ਰਾਸ਼ਟਰੀ ਪਧਰ ‘ਤੇ ਕੀ ਸਥਾਨ ਬਣਦਾ ਹੈ ?
ਉੱਤਰ - ਭਾਰਤ ਵਿਚ ਪ੍ਰਤੀ ਵਿਅਕਤੀ ਜੰਗਲ ਸਿਰਫ  0.14ਹੈਕਟੇਅਰ ਹੈ. ਇਹ ਵਿਸ਼ਵ ਦੇ ਹੋਰ ਦੇਸ਼ਾਂ ਦੀ ਤੁਲਣਾ ਵਿਚ ਬਹੁਤ  ਘੱਟ ਹੈ .ਉਦਾਹਨ ਵਜੋਂ ਕੈਨੇਡਾ ਵਿਚ ਇਹ 22.7 ਹੈਕਟੇਅਰ , ਸਾਡੇ ਗੁਆਢੀ ਮਿਆਂਮਾਰ ਵਿਚ 1.63 ਹੈਕਟੇਅਰ, ਆਸਟ੍ਰੇਲੀਆ ਵਿਚ  2.85ਹੈਕਟੇਅਰ ਅਤੇ ਸੰਯੁਕਤ ਰਾਜ ਅਮਰੀਕਾ ਵਿਚ 1.44 ਹੈਕਟੇਅਰ ਹੈ.


22. ਪ੍ਰਸ਼ਨ - ਰਾਸ਼ਟਰੀ ਵਣ ਨੀਤੀ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ - 1952 ਵਿਚ ਬਣੀ ਰਾਸ਼ਟਰੀ ਜੰਗਲ ਨੀਤੀ ਦੇ ਅਧਾਰ ‘ਤੇ  60 %ਪਹਾੜੀ ਭਾਗਾਂ ਵਿਚ ਅਤੇ 20 % ਮੈਦਾਨੀ ਭਾਗਾਂ ਵਿਚ ਜੰਗਲ ਲਗਾਉਣ ਲਈ ਹਰ ਸਾਲ ਜੰਗਲ ਤਿਉਹਾਰ ਮਨਾਇਆ ਜਾਂਦਾ ਹੈ. ਸਮਾਜਿਕ ਬਨਸਪਤੀ ਦੇ ਵਿਕਾਸ ਲਈ ਪੰਜ ਸਾਲਾ ਯੋਜਨਾਵਾਂ ਦੇ ਅਧੀਨ ਨਵੇਂ ਕਾਰਜਕ੍ਰਮ ਚਲਾਏ ਜਾ ਰਹੇ ਹਨ. ਨਹਿਰਾਂ,ਨਦੀਆਂ, ਸੜਕਾਂ,ਰੇਲ-ਮਾਰਗਾਂ ਨਾਲ ਸੁਰੱਖਿਅਤ ਜੰਗਲ ਲਗਾਏ ਜਾ ਰਹੇ ਹਨ . ਇਸ ਨੀਤੀ ਦਾ ਮੁੱਖ ਉਦੇਸ਼ ਦੇਸ਼ ਇਚ ਜੰਗਲਾਂ ਵਿਚ ਵਾਧਾ ਕਰਨਾ ਹੈ.

_________________________________________________

ਕਲਾਸ ਦੱਸਵੀਂ ਭਾਗ ਦੂਜਾ-ਨਾਗਰਿਕ ਸ਼ਾਸਤਰ (ਪਾਠ ਪਹਿਲਾ-ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ)

1.       ਪ੍ਰਸ਼ਨ – ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ –ਦੇਸ਼ ਦੀ ਸਰਕਾਰ ਨੂੰ ਚਲਾਉਣ ਵਾਸਤੇ ਕੁਝ ਨਿਯਮਾਂ ਅਤੇ ਕਾਨੂਨਾਂ ਦੀ ਲੋੜ ਪੈਂਦੀ ਹੈ.ਇਹਨਾਂ ਨਿਯਮਾਂ ਅਤੇ ਕਾਨੂਨਾਂ ਦੇ ਇੱਕਠ ਨੂੰ ਹੀ ਸੰਵਿਧਾਨ ਆਖਦੇ ਹਨ.
2.       ਪ੍ਰਸ਼ਨ – ਸੰਵਿਧਾਨ ਦੀ ਪ੍ਰਸਤਾਵਨਾ ਕੀ ਦਰਸਾਉਂਦੀ ਹੈ ?
ਉੱਤਰ – ਸੰਵਿਧਾਨ ਦੀ ਪ੍ਰਸਤਾਵਨਾ ਤੋਂ ਸਾਨੂੰ ਪਤਾ ਲਗਦਾ ਹੈ ਕਿ ਇਹ ਸੰਵਿਧਾਨ ਸਾਡੇ ਉੱਪਰ ਅਸੀਂ ਖੁਦ ਹੀ ਲਾਗੂ ਕੀਤਾ ਹੈ.
3.       ਪ੍ਰਸ਼ਨ – ਪ੍ਰਸਤਾਵਨਾ ਕਿਹਨਾਂ ਸ਼ਬਦਾਂ ਨਾਲ ਆਰੰਭ ਹੁੰਦੀ ਹੈ ?
ਉੱਤਰ – ਪ੍ਰਸਤਾਵਨਾ ਦੇ ਸ਼ੁਰੂਆਤੀ ਸ਼ਬਦ ਇਸ ਤਰਾਂ ਹਨ-“ ਅਸੀਂ ਭਾਰਤ ਦੇ ਲੋਕ,ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ, ਸਮਾਜਵਾਦੀ,ਧਰਮ-ਨਿਰਪੱਖ ਅਤੇ ਲੋਕਤੰਤਰੀ ਗਣਰਾਜ ਐਲਾਨ ਕਰਦੇ ਹਾਂ.”
4.       ਪ੍ਰਸ਼ਨ – ਭਾਰਤੀ ਸੰਵਿਧਾਨ ਦੀਆਂ 2 ਪ੍ਰਮੁੱਖ ਵਿਸ਼ੇਸ਼ਤਾਵਾਂ ਦੱਸੋ.
ਉੱਤਰ ਭਾਰਤੀ ਸੰਵਿਧਾਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠ ਲਿੱਖੀਆਂ ਹਨ :-
·         ਭਾਰਤ ਦਾ ਸੰਵਿਧਾਨ ਉਧਾਰ ਦਾ ਥੈਲਾ ਕਿਹਾ ਜਾਂਦਾ ਹੈ.
·         ਇਹ ਬਹੁਤ ਵਿਸ਼ਾਲ ਹੈ.
·         ਇਹ ਬਹੁਤ ਕਠੋਰ ਅਤੇ ਲਚਕੀਲਾ ਹੈ.
5.       ਪ੍ਰਸ਼ਨ – ਸੰਘਾਤਮਕ ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ – ਸੰਘਾਤਮਕ ਸੰਵਿਧਾਨ ਵਿੱਚ ਰਾਜ ਸਰਕਾਰਾਂ ਪੂਰੀ ਤਰਾਂ ਕੇਂਦਰ ਦੇ ਅਧੀਨ ਨਹੀਂ ਹੁੰਦੀਆਂ ਹਨ.ਉਹਨਾਂ ਨੂੰ ਸੰਵਿਧਾਨ ਦੁਆਰਾ ਕੁਝ ਸ਼ਕਤੀਆਂ ਮਿਲੀਆਂ ਹੁੰਦੀਆਂ ਹਨ ਜਿਸਦਾ ਇਸਤੇਮਾਲ ਕਰਨ ਲਈ ਉਹ ਕੇਂਦਰ ਤੋਂ ਆਜ਼ਾਦ ਹੁੰਦੀਆਂ ਹਨ.
6.       ਪ੍ਰਸ਼ਨ – ਸੰਘਾਤਮਕ ਸੰਵਿਧਾਨ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ.
ਉੱਤਰ – ਸੰਘਾਤਮਕ ਸੰਵਿਧਾਨ ਦੀਆਂ ਦੋ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ:-
·         ਇਸ ਵਿਚ ਸ਼ਕਤੀਆਂ ਦੀ ਸਪਸ਼ਟ ਵੰਡ ਕੀਤੀ ਗਈ ਹੁੰਦੀ ਹੈ.
·         ਇਹ ਲਿਖਤੀ ਰੂਪ ਵਿਚ ਹੁੰਦਾ ਹੈ.
7.       ਪ੍ਰਸ਼ਨ – ਭਾਰਤੀ ਨਾਗਰਿਕਾਂ ਦੇ ਕੋਈ ਚਾਰ ਅਧਿਕਾਰ ਲਿਖੋ.
ਉੱਤਰ – ਭਾਰਤ ਦੇ ਨਾਗਰਿਕਾਂ ਦੇ ਹੇਠ ਲਿਖੇ ਚਾਰ ਅਧਿਕਾਰ ਹਨ.
·         ਸੁੰਤਰਤਾ ਦਾ ਅਧਿਕਾਰ
·         ਸਮਾਨਤਾ ਦਾ ਅਧਿਕਾਰ
·         ਸ਼ੋਸ਼ਣ ਦੇ ਵਿਰੁਧ ਅਧਿਕਾਰ
·         ਧਾਰਮਿਕ ਆਜ਼ਾਦੀ ਦਾ ਅਧਿਕਾਰ
8.       ਪ੍ਰਸ਼ਨ – ਭਾਰਤੀ ਨਾਗਰਿਕਾਂ ਦੇ ਦੋ ਸੰਵਿਧਾਨਿਕ ਕਰੱਤਵ ਦੱਸੋ.
ਉੱਤਰ – ਭਾਰਤੀ ਨਾਗਰਿਕਾਂ ਦੇ ਦੋ ਸੰਵਿਧਾਨਿਕ ਕਰੱਤਵ ਹੇਠ ਲਿਖੇ ਹਨ:-
·         ਸਰਕਾਰੀ ਝੰਡੇ,ਰਾਸ਼ਟਰੀ ਗੀਤ ਅਤੇ ਸੰਵਿਧਾਨ ਦੀ ਪਾਲਣਾ ਕਰਨਾ.
·         ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ.
9.       ਪ੍ਰਸ਼ਨ – ਭਾਰਤੀ ਸੰਵਿਧਾਨ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ:-
·         ਪ੍ਰਭੂਸੱਤਾ-ਧਾਰੀ
·         ਧਰਮ-ਨਿਰਪੱਖ
·         ਸਮਾਜਵਾਦੀ
·         ਲੋਕਤੰਤਰੀ ਰਾਜ
·         ਗਣਤੰਤਰ
ਉੱਤਰ – ਪ੍ਰਭੂਸੱਤਾ-ਧਾਰੀ:- ਇਸਦਾ ਅਰਥ ਹੈ ਕੀ ਭਾਰਤ ਆਪਣੇ ਫੈਸਲੇ ਲੈਣ ਵਾਸਤੇ ਅੰਦਰੂਨੀ ਅਤੇ ਬਾਹਰੀ ਤੋਰ ਤੇ ਪੂਰਨ ਤੋਰ ਤੇ ਸੁਤੰਤਰ ਹੈ ਅਤੇ ਕਿਸੇ ਤਰਾਂ ਦਾ ਦਬਾਅ ਕਿਸੇ ਬਾਹਰੀ ਸ਼ਕਤੀ ਦਾ ਨਹੀਂ ਹੈ.
ਧਰਮ-ਨਿਰਪੱਖ:-ਇਸਦਾ ਅਰਥ ਹੈ ਕੀ ਦੇਸ਼ ਦਾ ਆਪਣਾ ਕੋਈ ਧਰਮ ਨਹੀਂ ਹੈ ,ਇਸ ਦੇ ਨਾਗਰਿਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ ,ਪ੍ਰਚਾਰ ਕਰਨ ਦੀ ਪੂਰੀ ਖੁੱਲ ਹੈ ਅਤੇ ਕਿਸੇ ਤਰਾਂ ਦੀ ਕੋਈ ਬੰਦਿਸ਼ ਨਹੀਂ ਹੈ.
ਸਮਾਜਵਾਦੀ:-ਇਸਦਾ ਅਰਥ ਹੈ ਕੀ ਦੇਸ਼ ਦੇ ਨਾਗਰਿਕਾਂ ਨਾਲ ਕਿਸੇ ਤਰਾਂ ਦਾ ਅਮੀਰੀ ਗਰੀਬੀ ਦਾ ਭੇਦਭਾਵ ਨਹੀਂ ਕੀਤਾ ਜਾਂਦਾ ਹੈ.ਸਾਰੇ ਨਾਗਰਿਕਾਂ ਨੂੰ ਸਮਾਜਿਕ ਅਤੇ ਆਰਥਿਕ ਖੇਤਰ ਵਿਚ ਸਮਾਨਤਾ ਪ੍ਰਾਪਤ ਹੈ.
ਲੋਕਤੰਤਰੀ ਰਾਜ:- ਇਸਦਾ ਅਰਥ ਹੈ ਕੀ ਦੇਸ਼ ਦੀ ਸਰਕਾਰ ਜਦੋਂ ਬਣਦੀ ਹੈ ਤਾਂ ਇਸਦੀ ਚੋਣ ਲੋਕਾਂ ਵੱਲੋਂ ਆਪਣੇ ਵਿਚੋਂ ਹੀ ਚੁਣਕੇ ਕੀਤੀ ਜਾਂਦੀ ਹੈ.
ਗਣਤੰਤਰ :- ਇਸਦਾ ਅਰਥ ਹੈ ਕੀ ਦੇਸ਼ ਦੇ ਰਾਜੇ ਦੀ ਚੋਣ ਵੀ ਲੋਕਾਂ ਦੁਆਰਾ ਆਪ ਹੀ ਅਪ੍ਰਤ੍ਖ ਰੂਪ ਨਾਲ ਕੀਤੀ ਜਾਂਦੀ ਹੈ ਅਤੇ ਅਜਿਹੇ ਲੋਕਤੰਤਰ ਵਿੱਚ ਉਸਨੂੰ ਬਾਦਸ਼ਾਹ ਨਹੀਂ ਬਲਕਿ ਰਾਸ਼ਟਰਪਤੀ ਆਖਦੇ ਹਨ.
10.   ਪ੍ਰਸ਼ਨ – ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਕੀ ਮਹੱਤਵ ਹੈ ?
ਉੱਤਰ – ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਬਹੁਤ ਮਹੱਤਵ ਹੈ. ਦੇਸ਼ ਦੇ ਸੰਵਿਧਾਨ ਵੱਲੋਂ ਇਹ ਨਿਰਦੇਸ਼ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਦਿੱਤੇ ਗਏ ਹਨ ਜਿਸਦੇ ਅਨੁਸਾਰ ਕੇਂਦਰ ਅਤੇ ਰਾਜ ਸਰਕਾਰਾਂ ਆਪਣੀਆਂ ਨੀਤੀਆਂ ਅਤੇ ਪ੍ਰੋਗ੍ਰਾਮ ਬਨਾਉਣ ਲਈ ਸੇਧ ਲੈਂਦੀਆਂ ਹਨ.


11.   ਪ੍ਰਸ਼ਨ – ਭਾਰਤ ਇਕ ਧਰਮ ਨਿਰਪੱਖ,ਲੋਕਤੰਤਰੀ ਗਣਰਾਜ ਹੈ.ਵਿਆਖਿਆ ਕਰੋ.
ਉੱਤਰ – ਭਾਰਤ ਦੇ ਸੰਵਿਧਾਨ ਅਨੁਸਾਰ ਭਾਰਤ ਰਾਜ ਕਿਸੇ ਵਿਸ਼ੇਸ਼ ਧਰਮ ਦੀ ਸਰਪ੍ਰਸਤੀ ਨਹੀਂ ਕਰਦਾ.ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕਿਤਾਕ੍ਜੰਦਾ ਹੈ ਅਤੇ ਹਰੇਕ ਨਾਗਰਿਕ ਨੂੰ ਆਪਣੀ ਇੱਛਾ ਅਨੁਸਾਰ ਧਰਮ ਅਪਣਾਉਣ ਅਤੇ ਉਸਦੀ ਉਪਾਸਨਾ ਕਰਨ ਦੀ ਆਜ਼ਾਦੀ ਹੈ.
ਇਸਦੇ ਇਲਾਵਾ ਭਾਰਤ ਵਿੱਚ ਲੋਕਾਂ ਵੱਲੋਂ ਅਪ੍ਰਤੱਖ ਤੋਰ ਤੇ ਆਪਣੇ ਰਾਜਾ (ਰਾਸ਼ਟਰਪਤੀ )ਦੀ  ਚੋਣ ਕੀਤੀ ਜਾਂਦੀ ਹੈ ਜਿਸਦਾ ਅਰਥ ਹੈ ਕੀ ਭਾਰਤ ਇੱਕ ਲੋਕਤੰਤਰੀ ਗਣਰਾਜ ਹੈ.
12.   ਪ੍ਰਸ਼ਨ – ਪ੍ਰਸਤਾਵਨਾ ਵਿਚ ਦਰਸਾਏ ਉਦੇਸ਼ਾਂ ਦਾ ਸੰਖੇਪ ਵਰਨਣ ਕਰੋ.
ਉੱਤਰ – ਪ੍ਰਸਤਾਵਨਾ ਵਿੱਚ ਦਰਸਾਏ ਨਿਰਦੇਸ਼  ਅਸਲ ਵਿੱਚ ਰਾਜ ਨੂੰ ਕੁਝ ਦਿਸ਼ਾ ਦਿੰਦੇ ਹਨ ਜਿਸ ਅਨੁਸਾਰ :-
·         ਰਾਜ ਨੂੰ ਅਜਿਹੀ ਵਿਵਸਥਾ ਕਰਨੀ ਚਾਹੀਦੀ ਹੈ ਜਿਸ ਵਿਚ ਸਾਰੇ ਨਾਗਰਿਕਾਂ ਨੂੰ ਸਮਾਨਤਾ ਦਾ ਅਹਿਸਾਸ ਹੋਵੇ.
·         ਨਾਗਰਿਕਾਂ ਨੂੰ ਹਰ ਤਰਾਂ ਦੀ ਆਜ਼ਾਦੀ ਦਾ ਅਹਿਸਾਸ ਹੋਵੇ ਜਿਸ ਦੇ ਅਧਾਰ ਤੇ ਉਹ ਆਪਣੇ ਜੀਵਨ ਵਿੱਚ ਤਰੱਕੀ ਕਰ ਸਕਣ ਅਤੇ ਦੇਸ਼ ਦੀ ਤਰੱਕੀ ਵਿੱਚ ਵੀ ਯੋਗਦਾਨ ਪਾ ਸਕਣ.
·         ਧਰਮ ਨਿਰਪੱਖਤਾ  ਨੂੰ ਅਪਣਾਇਆ ਜਾਵੇਗਾ ਅਤੇ ਸਾਰੇ ਨਾਗਰਿਕਾਂ ਨੂੰ ਸਮਾਨ ਅਵਸਰ ਪ੍ਰਦਾਨ ਕੀਤੇ ਜਾਣਗੇ.ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਾਂਗੇ.
13.   ਪ੍ਰਸ਼ਨ – ਹੇਠ ਲਿਖੇ ਅਧਿਕਾਰਾਂ ਵਿੱਚੋਂ ਕਿਸੇ ਇਕ ਦੀ ਸੰਖੇਪ ਵਿਆਖਿਆ ਕਰੋ.
·         ਸਮਾਨਤਾ ਦਾ ਅਧਿਕਾਰ
·         ਸੁਤੰਤਰਤਾ ਦਾ ਅਧਿਕਾਰ
·         ਸ਼ੋਸ਼ਣ ਦੇ ਵਿਰੁਧ ਅਧਿਕਾਰ
·         ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ
ਉੱਤਰ – ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ :- ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਬਾਕੀ ਸਾਰੇ ਅਧਿਕਾਰਾਂ ਨਾਲੋਂ ਵਧ ਮਹਤਵਪੂਰਨ ਹੈ.ਇਸ ਅਨੁਸਾਰ ਜੇਕਰ ਕਿਸੇ ਨਾਗਰਿਕ ਦੇ ਅਧਿਕਾਰਾਂ ਦਾ ਉਲੰਘਣ ਕੀਤਾ ਜਾਂਦਾ ਹੈ ਤਾਂ ਇਸ ਉਲੰਘਣ ਦੇ ਵਿਰੁਧ ਅਦਾਲਤ ਵਿਚ ਚੁਣੋਤੀ ਦਿੱਤੀ ਜਾ ਸਕਦੀ ਹੈ. ਇਸੇ ਕਰਨ ਕੋਈ ਸਰਕਾਰ ਇਹਨਾਂ ਅਧਿਕਾਰਾਂ ਦੀ ਉਲੰਘਣ ਨਹੀਂ ਕਰ ਸਕਦੀ .
14.   ਪ੍ਰਸ਼ਨ – ਹੇਠ ਲਿਖੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚੋਂ ਕਿਸੇ ਇੱਕ ਦੀ ਸੰਖੇਪ ਵਿਆਖਿਆ ਕਰੋ:-
·         ਸਮਾਜਵਾਦੀ
·         ਗਾੰਧੀਵਾਦੀ
·         ਸਧਾਰਨ ਜਾਂ ਉਦਾਰਵਾਦੀ
ਉੱਤਰ – ਉਦਾਰਵਾਦੀ ਸਿਧਾਂਤ ਅਨੁਸਾਰ:-
·         ਰਾਜ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕੀ ਸਮੁੱਚੇ ਭਾਰਤ ਵਿੱਚ ਇੱਕ ਸਮਾਨ ਅਸੈਨਿਕ ਵਿਹਾਰ ਨਿਯਮ ਲਾਗੂ ਕਰਨ ਦਾ ਯਤਨ ਕਰੇ.
·         ਨਿਆਂ-ਪਾਲਿਕਾ ਅਤੇ ਕਾਰਜ-ਪਾਲਿਕਾ ਨੂੰ ਵੱਖ ਕਰਨ ਲਈ ਯੋਗ ਕਾਰਵਾਈ ਕਰੇ.
·         ਰਾਜ ਆਧੁਨਿਕ ਵਿਗਿਆਨਿਕ ਅਧਾਰ’ਤੇ ਖੇਤੀਬਾੜੀ ਦਾ ਪ੍ਰਬੰਧ ਕਰੇ.
·         ਪਸ਼ੂ-ਪਾਲਣ ਵਿੱਚ ਸੁਧਾਰ ਅਤੇ ਪਸ਼ੂਆਂ ਦੀ ਨਸਲ ਸੁਧਾਰਨ ਦਾ ਯਤਨ ਕਰੇ.
·         ਵਾਤਾਵਰਨ ਦੀ ਰੱਖਿਆ ਅਤੇ ਸੁਧਾਰ ਲਈ ਦੇਸ਼ ਦੇ ਜੰਗਲੀ ਜੀਵਨ ਦੀ ਰੱਖਿਆ ਲਈ ਯਤਨ ਕਰੇ.
·         ਦੇਸ਼ ਵਿਚ ਸਥਿਤ ਇਤਿਹਾਸਿਕ ਅਤੇ ਕਲਾਤਮਕ ਰੁੱਚੀ ਦੇ ਸਥਾਨਾਂ ਜਾਨ ਵਸਤੂਆਂ ਨੂੰ ਨਸ਼ਟ ਹੋਣ ਤੋਂ ਬਚਾਅ ਕਰੇ.
15.   ਪ੍ਰਸ਼ਨ – ਮੋਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚ ਮੁਲ ਭੇਦ ਦੱਸੋ.
ਉੱਤਰ – ਮੋਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਕੁਝ ਮਿਲ ਅੰਤਰ ਹੇਠ ਲਿਖੇ ਹਨ:-
·         ਮੋਲਿਕ ਅਧਿਕਾਰ ਨਿਆਂ ਯੋਗ ਹਨ, ਪਰ ਨਿਰਦੇਸ਼ਕ ਸਿਧਾਂਤ ਨਿਆਂ-ਯੋਗ ਨਹੀਂ ਹਨ. ਇਸ ਤੋਂ ਭਾਵ ਹੈ ਕਿ ਮੋਲਿਕ ਅਧਿਕਾਰਾਂ ਦੀ ਤਰਾਂ ਸਰਕਾਰ ਨੂੰ ਨਿਰਦੇਸ਼ਕ ਸਿਧਾਂਤਾਂ ਦੀ ਪਾਲਣਾ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ .
·         ਮੋਲਿਕ ਅਧਿਕਾਰ ਰਾਜ ਦੀਆਂ ਸ਼ਕਤੀਆਂ’ਤੇ ਪਾਬੰਦੀ ਲਗਾਉਂਦੇ ਹਨ. ਪਰ ਨਿਰਦੇਸ਼ਕ ਸਿਧਾਂਤ ਕੇਵਲ ਰਾਜ ਨੂੰ ਕੋਈ ਨਿਸ਼ਚਿਤ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ.
·         ਕੁਝ ਨਿਰਦੇਸ਼ਕ ਸਿਧਾਂਤ ਮੋਲਿਕ ਅਧਿਕਾਰਾਂ ਤੋਂ ਸ੍ਰੇਸ਼ਟ ਹਨ ਕਿਉਂਕਿ ਉਹ ਵਿਅਕਤੀ ਦੀ ਥਾਂ ਸਮੁੱਚੇ ਸਮਾਜ’ਤੇ ਸਰਬੱਤ ਦੇ ਭਲੇ ਲਈ ਹਨ.
·         ਮੋਲਿਕ ਅਧਿਕਾਰਾਂ ਦਾ ਮੰਤਵ ਭਾਰਤ ਵਿੱਚ ਰਾਜਨੀਤਿਕ ਲੋਕ-ਤੰਤਰ ਦੀ ਸਥਾਪਨਾ ਕਰਨਾ ਹੈ ਤਾਂ ਨਿਰਦੇਸ਼ਕ ਸਿਧਾਂਤਾਂ ਦਾ ਨਿਸ਼ਾਨਾ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ.

16.   ਪ੍ਰਸ਼ਨ – ਭਾਰਤੀ ਸੰਵਿਧਾਨ ਬਣਤਰ ਵਿਚ ਸੰਘਾਤਮਕ,ਪਰ ਵਾਸਤਵ ਵਿਚ ਇਕਾਤਮਕ ਹੈ.ਕਿਵੇਂ ?
ਉੱਤਰ – ਸਾਡੇ ਸੰਵਿਧਾਨ ਦੀ ਇੱਕ ਬੜੀ ਮਹਤਵਪੂਰਣ ਵਿਸ਼ੇਸ਼ਤਾ ਇਹ ਹੈ ਕੀ ਇਸਦੇ ਅਧੀਨ ਸੰਘੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ.ਇਸਦੇ ਲਛਣ ਇਹ ਹਨ :-
(1)ਸ਼ਕਤੀਆਂ ਦੀ ਵੰਡ ,(2)ਲਿਖਤੀ ਅਤੇ ਕਠੋਰ ਸੰਵਿਧਾਨ,(3)ਸੰਵਿਧਾਨ ਦੀ ਸਰਵ-ਉਚਤਾ ,(4)ਸੁਤੰਤਰ ਨਿਆਂ-ਪਾਲਿਕਾ ,(5)ਅਤੇ ਦੋ ਸਦਨੀ ਵਿਧਾਨ-ਪਾਲਿਕਾ .
ਇਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਭਾਰਤ ਦੇ ਸੰਵਿਧਾਨ ਵਿੱਚ ਕੁਝ ਇਕਾਤਮਕ ਤੱਤ ਵੀ ਪਾਏ ਜਾਂਦੇ ਹਨ,ਜੋ ਇਸ ਪ੍ਰਕਾਰ ਹਨ:-
·         ਭਾਰਤ ਨੂੰ ਰਾਜਨ ਦਾ ਸੰਘਠਨ ਕਿਹਾ ਗਿਆ ਹੈ.
·         ਸੰਕਟ ਸਮੇਂ ਰਾਸ਼ਟਰਪਤੀ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ.
·         ਇਕਹਰੀ ਨਾਗਰਿਕਤਾ ਦਾ ਸਿਧਾਂਤ ਅਪਣਾਇਆ ਗਿਆ ਹੈ.
·         ਸਾਰੇ ਮਹੱਤਵਪੂਰਨ ਵਿਸ਼ੇ ਕੇਂਦਰੀ ਸੂਚੀ ਵਿਚ ਸ਼ਾਮਿਲ ਕਰਕੇ ਕੇਂਦਰੀ ਸਰਕਾਰ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ ਗਿਆ ਹੈ.
·         ਸਾਰੇ ਦੇਸ਼ ਲਈ ਇੱਕੋ ਹੀ ਸੰਵਿਧਾਨ ਹੈ.
·         ਰਾਜਪਾਲਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ.
·         ਵਿੱਤੀ ਸਹਾਇਤਾ ਲਈ ਰਾਜ ,ਕੇਂਦਰ ਉੱਤੇ ਨਿਰਭਰ ਹਨ.
·         ਸੁਤੰਤਰ-ਨਿਆਂ-ਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ.
17.   ਪ੍ਰਸ਼ਨ – ਭਾਰਤੀ ਨਾਗਰਿਕਾਂ ਦੇ ਫਰਜਾਂ ਨੂੰ ਕਿਉਂ ਅਤੇ ਕਦੋਂ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਹੈ ?
ਉੱਤਰ – ਅਧਿਕਾਰ ਅਤੇ ਕਰੱਤਵ ਇੱਕ ਹੀ ਸਿੱਕੇ ਦੇ ਦੋ ਪਾਸੇ ਹੁੰਦੇ ਹਨ.ਅਧਿਕਾਰ ਅਤੇ ਕਰੱਤਵ ਨਾਲ-ਨਾਲ ਚਲਦੇ ਹਨ.ਅਧਿਕਾਰਾਂ ਦੀ ਹੋਂਦ ਲਈ ਕਰੱਤਵ ਜਰੂਰੀ  ਹਨ. ਦੂਜੇ ਸ਼ਬਦਾਂ ਵਿੱਚ ਕਰਤਵਾਂ ਤੋ ਬਿਨਾਂ ਅਧਿਕਾਰ ਹੋਂਦ ਵਿੱਚ ਨਹੀਂ ਰਹੀ ਸਕਦੇ. ਇਸ ਲਈ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਦੇ ਅਧਿਕਾਰਾਂ ਨਾਲ ਸੰਵਿਧਾਨ ਵਿਚ ਉਹਨਾਂ ਦੇ ਮੁਲ ਕਰੱਤਵ ਵੀ ਅੰਕਿਤ ਕੀਤੇ ਹੋਏ ਹਨ. ਭਾਰਤ ਦੇ ਮੋਲਿਕ ਸੰਵਿਧਾਨ ਵਿਚ ਨਾਗਰਿਕਾਂ ਦੇ ਕਰਤਵਾਂ ਦੀ ਵਿਵਸਥਾ ਨਹੀਂ ਕੀਤੀ ਗਈ ਸੀ. 1976ਵਿੱਚ 42 ਵੀੰ ਸੋਧ ਦੁਆਰਾ ਨਵਾਂ ਭਾਗ IV A ਜੋੜ ਕੇ ਨਾਗਰਿਕਾਂ ਦੇ ਦੱਸ ਕਰੱਤਵ ਸੰਵਿਧਾਨ ਵਿਚ ਅੰਕਿਤ ਕੀਤੇ ਗਏ ਹਨ.
18.   ਪ੍ਰਸ਼ਨ – ਭਾਰਤੀ ਸੰਵਿਧਾਨ ਦੀ ਵਿਸ਼ਾਲਤਾ ਦੇ ਕੋਈ ਦੋ ਕਾਰਨਾਂ ਦਾ ਵਰਨਣ ਕਰੋ.
ਉੱਤਰ – ਭਾਰਤੀ ਸੰਵਿਧਾਨ ਸੰਸਾਰ ਦਾ ਸਭ ਤੋਂ ਵੱਡੇ ਅਕਾਰ ਵਾਲਾ ਅਤੇ ਵਿਸਥਾਰ-ਪੂਰਨ ਹੈ. ਇਸ ਵਿਚ ਇਸ ਸਮੇਂ 448 ਅਨੁਛੇਦ ਅਤੇ  12 ਅਨੁਸੁਚੀਆਂ ਹਨ ਅਤੇ ਹੁਣ ਤੱਕ ਇਸ ਵਿੱਚ  98 ਸੋਧਾਂ ਹੋ ਚੁਕੀਆਂ ਹਨ ਜੋ ਇਸਦੇ ਆਕਾਰ ਦਾ ਵੱਡੇ ਹੋਣ ਦਾ ਮੁੱਖ ਕਾਰਨ ਹੈ. ਇਸ ਵਿੱਚ ਸੰਘੀ ਸਰਕਾਰ ਦੀ ਸਥਾਪਨਾ ਦਾ ਵਰਨਣ,ਅਨੁਸੂਚਿਤ ਅਤੇ ਪਛੜੀਆਂ ਜਾਤੀਆਂ ਅਤੇ ਕਬੀਲਿਆਂ ਨਾਲ ਸੰਬਧਿਤ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਕਰਨਾ ਹੈ. ਇਸਤੋਂ ਇਲਾਵਾ ਇਸ ਵਿੱਚ ਮੋਲਿਕ ਅਧਿਆਰਾਂ,ਮੋਲਿਕ ਕਰੱਤਵਾਂ ਅਤੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਿਸਥਾਰਪੂਰਵਕ ਵਰਨਣ ਕੀਤਾ ਗਿਆ  ਹੈ.
19.   ਪ੍ਰਸ਼ਨ – ਸੰਵਿਧਾਨ ਦੀ ਪ੍ਰਸਤਾਵਨਾ ਵਿਚ ਵਰਤੇ ਗਏ “ਭਾਈਚਾਰੇ ਦੀ ਭਾਵਨਾ “ ਜਾਂ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਸ਼ਬਦਾਂ ਦਾ ਅਰਥ ਅਤੇ ਮਹੱਤਵ ਦੱਸੋ.
ਉੱਤਰ – ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੇ ਸ਼ਬਦ 1976 ਵਿੱਚ 42ਵੀੰ ਸੰਵਿਧਾਨਿਕ ਸੋਧ ਦੁਆਰਾ ਪ੍ਰਸਤਾਵਨਾ ਵਿਚ ਜੋੜੇ ਗਏ ਸਨ. ਭਾਦੀਚਾਰੇ ਦਾ ਅਰਥ ਹੈ ਕਿ ਭਾਰਤ ਇੱਕ ਭਿੰਨ-ਭਿੰਨ ਧਰਮਾਂ ਜਾਤਾਂ ਅਤੇ ਨਸਲਾਂ ਵਾਲਾ ਦੇਸ਼ ਹੈ.ਇਸ ਵਿਚ ਰਹਿਣ ਵਾਲੇ ਸਾਰੇ ਧਰਮ,ਜਾਤਾਂ ਅਤੇ ਨਸਲਾਂ ਦੇ ਲੋਕ ਆਪਸੀ ਬਰਾਬਰੀ ਅਤੇ ਪਿਆਰ ਨਾਲ ਇਕਠੇ ਹੋ ਕੇ ਰਹਿਣ . ਰਾਸ਼ਟਰ ਦੀ ਏਕਤਾ ਦਾ ਅਰਥ ਹੈ ਕੀ ਸਾਰਾ ਭਾਰਤ ਰਾਸ਼ਟਰ ਇੱਕ ਦੇਸ਼ ਹੈ .ਅਖੰਡਤਾ ਦਾ ਅਰਥ ਹੈ ਕਿ ਭਾਰਤ ਦਾ ਕੋਈ ਵੀ ਹਿੱਸਾ ਭਾਰਤ ਤੋ ਅਲਗ-ਨਹੀਂ ਹੈ ਅਤੇ ਸਾਰੇ ਲੋਕਾਂ ਵਿਚ ਇੱਕ ਰਾਸ਼ਟਰ ਦੇ ਨਿਵਾਸੀ ਹੋਣ ਦੀ ਭਾਵਨਾ ਪ੍ਰਬਲ ਹੋਣੇ ਚਾਹੀਦੀ ਹੈ.
20.   ਪ੍ਰਸ਼ਨ – ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਕੀ ਮਹੱਤਵ ਹੈ ?
ਉੱਤਰ – ਸਰ ਬੀ.ਐਨ.ਰਾਓ ਦੇ ਸੁਝਾਅ ਅਨੁਸਾਰ ਅਤੇ ਆਇਰਲੈਂਡ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ, ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਚੋਥੇ ਅਧਿਆਇ ਵਿਚ ਅੰਕਿਤ ਕੀਤੇ ਹਨ. ਇਹਨਾਂ ਸਿਧਾਂਤਾਂ ਦੁਆਰਾ ਸੰਵਿਧਾਨ ਨਿਰਮਾਤਾਵਾਂ ਨੇ ਭਵਿੱਖ ਵਿੱਚ ਆਉਣ ਵਾਲਿਆਂ ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਕੁਕ੍ਝ ਵੱਡਮੁੱਲੇ ਨਿਰਦੇਸ਼ ਦਿੱਤੇ ਹਨ.ਇਹਨਾਂ ਸਿਧਾਂਤਾਂ ਦੇ ਅਧਾਰ’ਤੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਣੀਆਂ ਨੀਤੀਆਂ ,ਕਾਰਜਕ੍ਰਮ ਅਤੇ ਪ੍ਰੋਗ੍ਰਾਮ ਬਣਾਉਣ ਲਈ ਨਿਰਦੇਸ਼ ਦਿੱਤਾ ਗਿਆ ਹੈ.
21.   ਪ੍ਰਸ਼ਨ – ਸ਼ੋਸ਼ਣ ਦੇ ਵਿਰੁਧ ਅਧਿਕਾਰ ਦੀ ਵਿਆਖਿਆ ਕਰੋ.
ਉੱਤਰ – ਭਾਰਤੀ ਸੰਵਿਧਾਨ ਵਿਚ ਮਨੁੱਖ ਦਾ ਵਪਾਰ ਅਤੇ ਬਿਨਾਂ ਵੇਤਨ ਜ਼ਬਰੀ ਕੰਮ ਕਰਾਉਣ ਦੀ ਮਨਾਹੀ ਕੀਤੀ ਗਈ ਹੈ. ਇਸ ਦੀ ਉਲੰਘਣਾ ਕਰਨ ਵਾਲੇ ਨੂੰ ਕਨੂੰਨ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ. 14ਸਾਲ ਤੋਂ ਘੱਟ ਉਮਰ ਦੇ ਬਚਿਆਂ ਨੂੰ ਕਿਸੇ ਕਾਰਖਾਨੇ ਵਿੱਚ ਕਿਸੇ ਅਜਿਹੇ ਕੰਮ’ਤੇ ਨਹੀਂ ਲਗਾਇਆ ਜਾ ਸਕਦਾ ਜਿਥੇ ਉਹਨਾਂ ਦਾ ਵਿਕਾਸ ਰੁੱਕ ਜਾਵੇ.


       _______________________________________________________________________