ਸਿੰਪਲੀਫ਼ਾਈਡ ਮਟੀਰੀਅਲ ( ਸਮਾਜਿਕ ਸਿੱਖਿਆ )


klws 10vIN
nwgirk Swsqr
pwT–12 rwj srkwr

pRSn 1. rwj dy rwjpwl dIAW pRSwsink SkqIAW dw vyrvw idE [
au`qr- pRSwsink SkqIAW :
        rwj dw swrw Swsn pRbMD ausdy nwm ‘qy cldw hY [
        auh mu`K mMqrI Aqy dUsry mMqrIAW dI inXukqI krdw hY[
        auh au`c AiDkwrIAW dI inXukqI krdw hY [
        auh hweI kort dy j`jW dI inXukqI leI rwStrpqI nUM slwh idMdw hY [

pRSn 2.rwj dy mu`K mMqrI dI inXukqI dw vrxn kro[   
au`qr-
        mu`K mMqrI dI inXukqI rwjpwl krdw hY[
        mu`K mMqrI Aqy mMqrI mMfl rwj dI AslI kwrjpwilkw huMdI hY [
        rwjpwl ivDwn sBw dy bhumq dl dy nyqw nUM hI srkwr bnwaux leI s`dw idMdw hY[
        bhumq dl dy nyqw Awpxy iv`coN ie`k nyqw dI cox krdy hn, ausy ivAkqI nUM rwjpwl mu`KmMqrI inXukq krdw hY[

pRSn 3. ivDwn mMfl dIAW SkqIAW dw vrxn kro[
au`qr- SkqIAW dw vrxn:
        ivDwnk SkqIAW:ivDwn mMfl nUM kwnUMn bnwaux dI SkqI pRwpq hY[ ieh rwj-sUcI dy iviSAW ‘qy kwnUMn bxwauNdw hY[
        kwrj pwilkw SkqIAW: rwj dw mMqrI prISd ivDwn mMfl A`gy jvwbdyh huMdw hY[ iesdy mYNbr mMqrIAW qoN pRSn pu`C skdy hn[
        iv`qI SkqIAW: ivDwn mMfl rwj dy Awmdn Aqy Krc nUM kwbU iv`c r`Kdw hY[ ieh rwj dw slwnw bjt pws krdw hY[

pRSn 4. rwjpwl dIAW iqMn ieCu`k SkqIAW dw vrxn kro[
au`qr- jdoN rwjpwl ku`J hlwqW iv`c Awpxy ivvyk qoN kMm lYNdw hY qW iesnUM ieC`uk SkqI AwKdy hn[hyT iliKAW hlwqW iv`c auh Awpxy ivvyk nwl kMm lYNdw hY:
        jy ivDwn sBw iv`c iksy dl nUM bhumq pRwpq nw hovy qW auh AwpxI mrjI nwl mu`K mMqrI dI inXukqI kr skdw hY[
        rwj iv`c srkwr dy nwkwm hox ‘qy rwStrpqI rwj lwgU krn dI is&wirS krdw hY[
        rwj iv`c AnusUicq jwqIAW dy ih`qW dI rwKI krdw hY[


pRSn 5. mMqrI mMfl dy kwrjW dI ivAwiKAw kro[
au`qr- kwrj:
        mMqrI mMfl dw pRmu`K kMm rwj dw Swsn clwauxw hY, ijs leI ieh iNnqIAW dw inrmwx krdI hY[
        ieh srkwr leI keI kwnUMn bnwaux Aqy ivDwn pwilkw qoN pws krwaux dw kMm krdI hY[
        bjt iqAwr krky ivDwn sBw iv`c pws krwauNdI hY[
        rwj dIAW swrIAW a`cIAW inXukqIAW, rwjpwl iesdI is&wirS ‘qy krdw hY[

pRSn 6. sMivDwink sMkt dI GoSxw smyN rwj dy pRSwsn ‘qy kI Asr pYNdw hY?
au`qr-
        sMivDwink sMkt smyN rwjpwl rwStrpqI Swsn lwgU krn dI slwh idMdw hY[
        is`ty vjoN rwj dI ivDwn sBw Aqy mMqrI prISd nUM BMg kr id`qw jWdw hY[
        rwj dw Swsn rwStrpqI kol Aw jWdw hY [ ArQwq rwj dw Swsn kyNdr clwauNdw hY[
        rwj dIAW Asl SkqIAW rwjpwl kol Aw jWdIAW hn Aqy ivDwn mMfl dIAW SkqIAW kyNdrI sMsd nUM hwisl ho jWdIAW hn[

pRSn 7. ivDwn mMfl Aqy mMqrI mMfl dy AwpsI sMbMDW dI ivvycnw kro[
au`qr-
        sMsdI Swsn pRxwlI iv`c ivDwn pwilkw Aqy mMqrI pirSd iv`c gUVHw sMbMD huMdw hY[
        ivDwn pwilkw dy mYNbr hI mMqrI pirSd dy mYNbr bx skdy hn[
        mMqrI pirSd ivDwn sBw dy swhmxy izMmyvwr huMdw hY[
        ivDwn sBw dy mYNbr mMqrI pirSd koLoN pRSwsn bwry koeI vI pRSn pu`C skdy hn[

pRSn 8. lok AdwlqW dy kwrjW / SkqIAW dI ivAwiKAw kro[
au`qr- kwrj / SkqIAW:
        lok AdwlqW dw kMm grIb Aqy SoiSq lokW nUM jldI inAW idvwauxw hY[
        lok AdwlqW iv`c AwpsI sihmqI rwhIN bhuq swry kys inptw ley jWdy hn [
        ies qrHW lMby smyN qoN ltky mu`kdmy jldI inpt jwxgy Aqy AdwlqW dw boJ G`t hovygw[
        1987 iv`c lok AdwlqW nUM kwnUMnIN mwnqw pRwpq ho geI hY[

pRSn 9. hweI kort dy mOilk AiDkwrW Aqy pRbMDkI AiDkwr Kyqr dI ivvycnw kro[
au`qr- mOilk AiDkwr Kyqr
        mOilk AiDkwrW sbMDI ਕੋਈ ਵੀ ਮੁਕੱਦਮਾ ਸਿਧਾ ਹਾਈ ਕੋਰਟ ਵਿਚ ਲਿਜਾਇਆ ਜਾ ਸਕਦਾ ਹੈ.
        ਇਹ ਪੰਜ ਕਿਸਮ ਦੇ ਆਦੇਸ਼ਾ ਰਾਹੀਂ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਕਰਦਾ ਹੈ.
        ਸੰਸਦ ਜਾਂ ਵਿਧਾਨ ਮੰਡਲ ਦੇ ਕਾਨੂੰਨ ਨੂੰ ਹਾਈ ਕੋਰਟ ਅਸੰਵਿਨਧਾਨਿਕ ਐਲਾਨ ਕਰ ਕੇ ਰਦ ਕਰ ਸਕਦੀ ਹੈ.
ਪ੍ਰਬੰਧਕੀ ਅਧਿਕਾਰ ਖੇਤਰ:
        ਹਾਈ ਕੋਰਟ ਹੇਠਲੀਆਂ ਅਦਾਲਤਾਂ ਦੇ ਕੰਮ-ਕਾਜ ਦਾ ਧਿਆਨ ਰਖਦੀ ਹੈ.
         ਉਹ ਹੇਠਲੀਆਂ ਅਦਾਲਤਾਂ ਦੇ ਰੇਕਾਰ੍ਡ ਦੀ ਜਾਂਚ-ਪੜ੍ਹਤਾਲ ਵੀ ਕਰ ਸਕਦੀ ਹੈ.
        ਉਹ ਹੇਠਲੀਆਂ ਅਦਾਲਤਾਂ ਵਿਚ ਚਲਦੇ ਮੁਕਦਮਿਆ ਦੀ ਅਦਲਾ ਬਦਲੀ ਵੀ ਕਰ ਸਕਦੀ ਹੈ.


ieiqhws
ਪਾਠ 4  ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤਕ ਸਿਖ ਗੁਰੂਆਂ ਦਾ ਯੋਗਦਾਨ  

ਪ੍ਰਸ਼ਨ 1. ਗੋਇੰਦਵਾਲ ਵਿਚਲੀ ਬਾਉਲੀ ਦਾ ਵਰਣਨ ਕਰੋ ?
ਉੱਤਰ-
        ਗੁਰੂ ਅੰਗਰ ਦੇਵ ਜੀ ਨੇ ਗੋਇੰਦਵਾਲ ਵਿਖੇ ਬਾਉਲੀ ਦੀ ਨੀਹ ਰਾਖੀ ਸੀ. ਪਰ ਗੁਰੂ ਅਮਰਦਾਸ ਜੀ ਨੇ ਇਸ ਦਾ ਕੰਮ 1559 ਈ: ਨੂੰ  ਪੂਰਾ ਕਰਵਾਇਆ.
        ਇਸ ਬਾਉਲੀ ਦੀਆਂ 84 ਪੌੜ੍ਹੀਆਂ ਬਣਾਈਆਂ ਗਈਆਂ.
        ਗੁਰੂ ਅਮਰਦਾਸ ਜੀ ਨੇ ਵਚਨ ਕੀਤੇ ਕਿ ਜੋ ਸਿਖ ਹਰ ਪੌੜ੍ਹੀ ਤੇ ਸਚੇ ਮਨ ਨਾਲ ਜਪੁਜੀ ਸਾਹਿਬ ਦਾ ਪਾਠ ਕਰਦੇ ਹੋਏ ਇਸ਼ਨਾਨ ਕਰੇ ਗਾ, ਉਸ ਦੀ ਚੌਰਾਸੀ ਕੱਟੀ ਜਾਵੇ ਗੀ.
        ਸਿੱਟੇ ਵੱਜੋਂ ਇਹ ਸਿਖਾਂ ਦਾ ਇਕ ਪ੍ਰਸਿਧ ਤੀਰਥ ਸਥਾਨ ਬਣ ਗਿਆ.

ਪ੍ਰਸ਼ਨ 2.  ਮੰਜੀ ਪ੍ਰਥਾ ਤੋਂ ਕੀ ਭਾਵ ਹੈ ਤੇ ਇਸ ਦਾ ਕੀ ਉਦੇਸ਼ ਸੀ?
ਉੱਤਰ-
        ਗੁਰੂ ਅਮਰਦਾਸ ਜੀ ਦੇ ਸਮੇਂ ਤੱਕ ਸਿਖਾਂ ਦੀ ਗਿਣਤੀ ਬਹੁਤ ਵਧ ਗਈ ਸੀ ਇਸ ਲਈ ਹਰ ਜਗ੍ਹਾ ਜਾ ਕੇ ਉਪਦੇਸ਼ ਦੇਣਾ ਔਖਾ ਹੋ ਗਿਆ ਸੀ.
        ਇਸ ਲਈ ਗੁਰੂ ਅਮਰਦਾਸ ਜੀ ਨੇ ਪੰਜਾਬ ਵਿਚ 22 ਮੰਜੀਆਂ ਦੀ ਸਥਾਪਨਾ ਕੀਤੀ | ਹਰ ਮੰਜੀ ਲਈ ਇਕ ਸਿਖ ਨਿਯੁਕਤ ਕੀਤਾ ਜੋ ਆਪਣੇ ਇਲਾਕੇ ਵਿਚ ਗੁਰੂ ਜੀ ਦੇ ਉਪਦੇਸ਼ਾਂ ਦਾ ਪਰਚਾਰ ਕਰਦਾ ਸੀ |
        ਪਰਚਾਰ ਦੇ ਨਾਲ ਨਾਲ ਇਸ ਦਾ ਉਦੇਸ਼ ਸਿਖਾਂ ਕੋਲੋਂ ਭੇਟਾਂ ਲੈ ਕੇ ਗੁਰੂ ਸਾਹਿਬ ਤਕ ਪਹੁੰਚਾਨਾ ਵੀ ਸੀ |
        ਉਹ ਸਿਖ ਮੰਜੀ ਉੱਤੇ ਬੈਠ ਕੇ ਉਪਦੇਸ਼ ਦਿੰਦਾ ਸੀ, ਇਸ ਲਈ ਇਸ ਪ੍ਰਥਾ ਨੂ ‘ਮੰਜੀ ਪ੍ਰਥਾ’ ਕਿਹਾ ਜਾਣ ਲੱਗਾ |

ਪ੍ਰਸ਼ਨ 3. ਗੁਰੂ ਅਮਰਦਾਸ ਜੀ ਨੇ ਸਿਖਾਂ ਨੂੰ ਉਦਾਸੀ ਮੱਤ ਨਾਲੋਂ ਕਿਵੇਂ ਨਿਖੇੜਿਆ?
ਉੱਤਰ-
        ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸ਼੍ਰੀ ਚੰਦ ਨੇ ਉਦਾਸੀ ਮਤ ਦੀ ਸਥਾਪਨਾ ਕੀਤੀ | ਇਸ ਰਾਹੀਂ ਸਨਿਆਸ ਦਾ ਪਰਚਾਰ ਕੀਤਾ ਗਿਆ |
        ਇਹ ਗੱਲ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾ ਦੇ ਉਲਟ ਸੀ|
        ਗੁਰੂ ਅਮਰਦਾਸ ਜੀ ਨੇ ਸਿਖਾਂ ਨੂੰ ਪੱਤਰਾਂ ਰਾਹੀਂ ਸਮਝਾਇਆ ਕਿ ਉਦਾਸੀ ਮੱਤ ਨੂੰ ਮੰਨਣ ਵਾਲਾ ਗੁਰੂ ਦਾ ਸਿਖ ਨਹੀ ਹੋ ਸਕਦਾ|
        ਸਿੱਟੇ ਵਜੋਂ ਸਿੱਖਾਂ ਨੇ ਉਦਾਸੀਆਂ ਨਾਲ ਆਪਣੇ ਸਬੰਧ ਤੋੜ ਲਏ |

ਪ੍ਰਸ਼ਨ 4–ਗੁਰੂ ਅਮਰ ਦਾਸ ਜੀ ਨੇ ਵਿਆਹ ਦੀਆਂ ਰੀਤਾਂ ਵਿੱਚ ਕੀ ਸੁਧਾਰ ਕੀਤੇ ?
ਉੱਤਰ –
        ਗੁਰੂ ਅਮਰ ਦਾਸ ਜੀ ਦੇ ਸਮੇਂ ਸਮਾਜ ਵਿੱਚ ਜਾਤੀਵਾਦ ਬਹੁਤ ਵੱਧ ਚੁਕਾ ਸੀ | ਲੋਕ ਆਪਣੀ ਜਾਤੀ ਤੋਂ ਬਾਹਰ ਵਿਆਹ ਨਹੀਂ ਕਰਦੇ ਸਨ |
        ਗੁਰੂ ਜੀ ਦਾ ਵਿਸ਼ਵਾਸ ਸੀ ਕਿ ਅਜਿਹੇ ਰੀਤੀ ਰਿਵਾਜ ਲੋਕਾਂ ਵਿੱਚ ਫੁੱਟ ਪਾਉਂਦੇ ਹਨ|
        ਇਸਲਈ ਉਹਨਾਂ ਨੇ ਅੰਤਰਜਾਤੀ ਵਿਆਹ ਕਰਨ ਲਈ ਕਿਹਾ |
        ਉਹਨਾਂ ਨੇ ਵਿਆਹ ਦੀਆਂ ਰਸਮਾਂ ਵਿੱਚ ਵੀ ਸੁਧਾਰ ਕੀਤਾ |ਫੇਰੀਆਂ ਦੀ ਥਾਂ ਲਾਵਾਂ ਦੀ ਪ੍ਰਥਾ ਸ਼ੁਰੂ ਕੀਤੀ |

ਪ੍ਰਸ਼ਨ 5- ਆਨੰਦ ਸਾਹਿਬ ਬਾਰੇ ਲਿਖੋ |
ਉੱਤਰ-
        ਗੁਰੂ ਅਮਰ ਦਾਸ ਜੀ ਨੇ ਅਨੰਦ ਸਾਹਿਬ ਜੀ ਦੀ ਰਚਨਾ ਕੀਤੀ |
        ਗੁਰੂ ਜੀ ਨੇ ਜਨਮ ਵਿਆਹ ਅਤੇ ਖੁਸ਼ੀ ਦੇ ਮੌਕਿਆਂ ਤੇ ਆਨੰਦ ਸਾਹਿਬ ਬਾਣੀ ਦਾ ਪਾਠ ਕਰਨ ਲਈ ਕਿਹਾ |
        ਇਸ ਤਰਾਂ ਸਿੱਖਾਂ ਨੇ ਗੁੰਝਲਦਾਰ ਰੀਤੀ ਰਿਵਾਜਾਂ ਨੂੰ ਛੱਡ ਦਿੱਤਾ |
        ਅੱਜ ਵੀ ਸਾਰੇ ਸਿੱਖ ਖੁਸ਼ੀ ਦੇ ਮੌਕਿਆਂ ‘ਤੇ ਇਸੇ ਰਾਗ ਨੂੰ ਗਾਉਂਦੇ ਹਨ |

ਪ੍ਰਸ਼ਨ 6 - ਰਾਮਦਾਸ ਪੁਰ ਜਾਂ ਅੰਮ੍ਰਿਤਸਰ ਦੀ ਸਥਾਪਨਾ ਦਾ ਵਰਣਨ ਕਰੋ |
ਉੱਤਰ-
        ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਜਾਂ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ |
        ਗੁਰੂ ਜੀ ਨੇ ਇੱਥੇ ਦੋ ਸਰੋਵਰ ਸੰਤੋਖਸਰ ਅਤੇ ਅੰਮ੍ਰਿਤਸਰ ਦੀ ਖੁਦਵਾਈ ਵੀ ਕਰਵਾਈ |
        ਉਹਨਾਂ ਨੇ ਸਿੱਖਾਂ ਅਤੇ ਵਪਾਰੀਆਂ ਨੂੰ ਉੱਥੇ ਜਾ ਕੇ ਰਹਿਣ ਲਈ ਕਿਹਾ |
        ਹੋਲ੍ਹੀ ਹੋਲ੍ਹੀ ਅੰਮ੍ਰਿਤਸਰ ਸਰੋਵਰ ਦੇ ਦੁਆਲੇ ਬਹੁਤ ਸਾਰੇ ਲੋਕ ਵੱਸ ਗਏ ਅਤੇ ਕਈ ਦੁਕਾਨਾਂ ਖੁੱਲ ਗਈਆਂ |
        ਬਾਅਦ ਵਿੱਚ ਅੰਮ੍ਰਿਤਸਰ ਸਰੋਵਰ ਦੇ ਨਾਮ ‘ਤੇ ਹੀ ਇਸਦਾ ਨਾਮ ਅੰਮ੍ਰਿਤਸਰ ਪੈ ਗਿਆ |

ਪ੍ਰਸ਼ਨ 7-ਸਿੱਖਾਂ ਅਤੇ ਉਦਾਸੀਆਂ ਦੇ ਸਮਝੌਤੇ ਬਾਰੇ ਜਾਣਕਾਰੀ ਦਿਓ |
ਉੱਤਰ-
        ਇੱਕ ਵਾਰ ਉਦਾਸੀ ਮੱਤ ਦੇ ਬਾਨੀ ਬਾਬਾ ਸ਼੍ਰੀ ਚੰਦ ਜੀ ਗੁਰੂ ਰਾਮਦਾਸ ਜੀ ਨੂੰ ਮਿਲਣ ਗਏ |
        ਬਾਬਾ ਸ਼੍ਰੀਚੰਦ ਜੀ ਗੁਰੂ ਜੀ ਦੀ ਨਿਮਰਤਾ ਗੁਣਾਂ ਤੋਂ ਬਹੁਤ ਪ੍ਰਭਾਵਿਤ ਹੋਏ |
        ਉਹਨਾਂ ਨੇ ਮੰਨ ਲਿਆ ਕਿ ਗੁਰੂ ਸਾਹਿਬਾਨ ਆਪਣੇ ਉੱਤਮ ਗੁਣਾਂ ਦੇ ਕਾਰਣ ਹੀ ਗੁਰੂ ਗੱਦੀ  ਦੇ ਅਸਲ ਅਧਿਕਾਰੀ ਸਨ |
        ਅੰਤ ਉਦਾਸੀਆਂ ਨੇ ਸਿੱਖਾਂ ਦਾ ਵਿਰੋਧ ਕਰਨਾ ਛੱਡ ਦਿੱਤਾ |

ਪ੍ਰਸ਼ਨ 8- ਹਰਿਮੰਦਰ ਸਾਹਿਬ ਬਾਰੇ ਜਾਣਕਾਰੀ ਦਿਓ |
ਉੱਤਰ-
        ਗੁਰੂ ਅਰਜੁਨ ਦੇਵ ਜੀ ਨੇ ੧੫੮੯ ਈ: ਵਿੱਚ ਸੂਫੀ ਫਕੀਰ ਮਿਆਂ ਮੀਰ ਤੋਂ ਹਰਿਮੰਦਿਰ ਸਾਹਿਬ ਦੀ ਨੀਂਹ ਰਖਵਾਈ |
        ਹਰਿਮੰਦਿਰ ਸਾਹਿਬ ਦੇ ਚਾਰੇ ਪਾਸੇ ਚਾਰ ਦਰਵਾਜੇ ਰੱਖੇ ਗਏ |ਭਾਵ ਇਹ ਹਰ ਜਾਤੀ ਅਤੇ ਧਰਮ ਦੇ ਲੋਕਾਂ ਲਈ ਖੁੱਲਾ ਹੈ |
        ਸਤੰਬਰ 1604 ਈ: ਵਿੱਚ ਹਰਿਮੰਦਿਰ ਸਾਹਿਬ ਵਿੱਚ ਆਦਿ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਗਈ |
        ਭਾਈ ਬੁਢਾ ਜੀ  ਇਸਦੇ ਪਹਿਲੇ ਗ੍ਰੰਥੀ ਬਣੇ |
        ਅੰਮ੍ਰਿਤਸਰ ਸਿੱਖਾਂ ਦਾ ਮੱਕਾ ਭਾਵ ਇੱਕ ਪ੍ਰਸਿੱਧ ਧਾਰਮਿਕ ਸਥਾਨ ਬਣ ਗਿਆ |

ਪ੍ਰਸ਼ਨ 9- ਤਰਨਤਾਰਨ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
        ਗੁਰੂ ਅਰਜੁਨ ਦੇਵ ਜੀ ਨੇ ੧੫੯੦ ਈ: ਵਿੱਚ ਤਰਨਤਾਰਨ ਸ਼ਹਿਰ ਦੀ ਨੀਂਹ ਰੱਖੀ |
        ਗੁਰੂ ਜੀ ਨੇ ਇੱਥੇ ਇੱਕ ਸਰੋਵਰ ਦੀ ਖੁਦਵਾਈ ਕਰਵਾਈ |
        ਇਸ ਸਰੋਵਰ ਦਾ ਨਾਂ ਤਰਨਤਾਰਨ ਰੱਖਿਆ ਗਿਆ , ਜਿਸਦਾ ਭਾਵ ਸੀ ਕਿ ਇਸ ਵਿੱਚ ਇਸ਼ਨਾਨ ਕਰਨ ਵਾਲਾ ਵਿਅਕਤੀ ਸੰਸਾਰ ਦੇ ਭਵਸਾਗਰ ਤੋਂ ਤਰ ਜਾਂਦਾ ਹੈ |
        ਹੋਲ੍ਹੀ ਹੋਲ੍ਹੀ ਇਸ ਸਰੋਵਰ ਦੇ ਦੁਆਲੇ ਇਕੱ ਸ਼ਹਿਰ ਵੱਸ ਗਿਆ |
        ਤਰਨਤਾਰਨ ਦੀ ਸਥਾਪਨਾ ਕਾਰਣ ਮਾਝੇ ਦੇ ਬਹੁਤ ਸਾਰੇ ਜੱਟਾਂ ਨੇ ਸਿੱਖ ਧਰਮ ਨੂੰ ਆਪਣਾ ਲਿਆ ਜੋ ਬਾਅਦ ਵਿੱਚ ਵਧੀਆ ਸੈਨਿਕ ਸਿੱਧ ਹੋਏ |

ਪ੍ਰਸ਼ਨ 10 - ਗੁਰੂ ਸਾਹਿਬਾਨ ਵੇਲ੍ਹੇ ਬਣੀਆਂ ਬੌਲ੍ਹੀਆਂ ਦਾ ਵਰਣਨ ਕਰੋ |
ਉੱਤਰ-
        ਗੋਇੰਦਵਾਲ ਵਿਖੇ ਬਾਉਲੀ : ਗੁਰੂ ਅੰਗਰ ਦੇਵ ਜੀ ਨੇ ਗੋਇੰਦਵਾਲ ਵਿਖੇ ਬਾਉਲੀ ਦੀ ਨੀਹ ਰਾਖੀ ਸੀ. ਪਰ ਗੁਰੂ ਅਮਰਦਾਸ ਜੀ ਨੇ ਇਸ ਦਾ ਕੰਮ 1559 ਈ: ਨੂੰ  ਪੂਰਾ ਕਰਵਾਇਆ.
        ਇਸ ਬਾਉਲੀ ਦੀਆਂ 84 ਪੌੜ੍ਹੀਆਂ ਬਣਾਈਆਂ ਗਈਆਂ.
        ਗੁਰੂ ਅਮਰਦਾਸ ਜੀ ਨੇ ਵਚਨ ਕੀਤੇ ਕਿ ਜੋ ਸਿਖ ਹਰ ਪੌੜ੍ਹੀ ਤੇ ਸਚੇ ਮਨ ਨਾਲ ਜਪੁਜੀ ਸਾਹਿਬ ਦਾ ਪਾਠ ਕਰਦੇ ਹੋਏ ਇਸ਼ਨਾਨ ਕਰੇ ਗਾ, ਉਸ ਦੀ ਚੌਰਾਸੀ ਕੱਟੀ ਜਾਵੇਗੀ.
        ਲਾਹੌਰ ਦੀ ਬਾਉਲੀ : ਗੁਰੂ ਅਰਜੁਨ ਦੇਵ ਜੀ ਨੇ ਲਾਹੋਰ ਦੇ ਡੱਬੀ ਬਜ਼ਾਰ ਵਿੱਚ ਇੱਕ ਬਾਉਲੀ ਬਣਵਾਈ ਜੋ ਸਿੱਖਾਂ ਦਾ ਇੱਕ ਹੋਰ ਤੀਰਥ ਸਥਾਨ ਬਣ ਗਿਆ |

ਪ੍ਰਸ਼ਨ 11- ਮਸੰਦ ਪ੍ਰਥਾ ਤੋਂ ਸਿੱਖ ਧਰਮ ਨੂੰ ਕੀ ਕੀ ਲਾਭ ਹੋਏ ?
ਉੱਤਰ- ਲਾਭ :
        ਮਸੰਦ ਪ੍ਰਥਾ ਦੇ ਕਾਰਣ ਗੁਰੂ ਜੀ ਨੂੰ ਨਿਸ਼ਚਿਤ ਰੂਪ ਵਿੱਚ ਧੰਨ ਪ੍ਰਾਪਤ ਹੋਣ ਲੱਗਾ |
        ਇਸ ਨਾਲ ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਲਈ ਬਹੁਤ ਸਹਾਇਤਾ ਮਿਲੀ |
        ਮਸੰਦਾਂ ਨੇ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਦੂਰ ਦੂਰ ਤੱਕ ਕੀਤਾ |
        ਪਰਚਾਰ ਦੇ ਨਾਲ ਨਾਲ ਮਸੰਦਾਂ ਦਾ ਉਦੇਸ਼ ਸਿਖਾਂ ਕੋਲੋਂ ਭੇਟਾਂ ਲੈ ਕੇ ਗੁਰੂ ਸਾਹਿਬ ਤਕ ਪਹੁੰਚਾਨਾ ਵੀ ਸੀ |
        ਮਸੰਦ ਪ੍ਰਥਾ ਸਿੱਖਾਂ ਨੂੰ ਸੰਗਠਿਤ ਕਰਨ ਵਿੱਚ ਬਹੁਤ ਸਹਾਇਕ ਸਿੱਧ ਹੋਈ |

ਪ੍ਰਸ਼ਨ 12– ਗੁਰੂ ਹਰਗੋਬਿੰਦ ਸਾਹਿਬ ਦੀ ਸੈਨਾ ਦੇ ਸੰਗਠਨ ਦਾ ਵਰਣਨ ਕਰੋ ?
ਉੱਤਰ - 
        ਗੁਰੂ ਹਰਗੋਬਿੰਦ ਸਾਹਿਬ ਕੋਲ ੫੨ ਅੰਗਰਖਿਅਕ ਸਨ |
        ਕਈ ਨੌਜਵਾਨ ਵੀ ਗੁਰੂ ਜੀ ਦੀ ਸੈਨਾ ਵਿੱਚ ਭਰਤੀ ਹੋ ਗਏ |
        ਗੁਰੂ ਜੀ ਨੇ ਉਹਨਾਂ ਨੂੰ ਇੱਕ ਇੱਕ ਘੋੜਾ ਅਤੇ ਹਥਿਆਰ ਦਿੱਤੇ |
        ਉਹਨਾਂ ਨੇ ਪੰਜ ਸੌ ਸਿੱਖਾਂ ਨੂੰ ਪੰਜ ਜੱਥਿਆਂ ਵਿੱਚ ਵੰਡ ਦਿੱਤਾ |

ਪ੍ਰਸ਼ਨ 13– ਗੁਰੂ ਹਰਗੋਬਿੰਦ ਜੀ ਦੇ ਰੋਜਾਨਾ ਜੀਵਨ ਬਾਰੇ ਦੱਸੋ ?
ਉੱਤਰ –
        ਗੁਰੂ ਹਰਗੋਬਿੰਦ ਜੀ ਸਵੇਰੇ ਜਲਦੀ ਉੱਠਦੇ ਸਨ |
        ਉਹਨਾਂ ਦੀ ਦੇਖ ਰੇਖ ਵਿੱਚ ਸਾਰੇ ਸੈਨਿਕਾਂ ਅਤੇ ਸਿੱਖਾਂ ਨੂੰ ਲੰਗਰ ਛਕਾਇਆ ਜਾਂਦਾ |
        ਭੋਜਨ ਤੋਂ ਬਾਅਦ ਗੁਰੂ ਜੀ ਥੋੜਾ ਆਰਾਮ ਕਰਕੇ ਸ਼ਿਕਾਰ ਨੂੰ ਜਾਂਦੇ |
        ਉਹਨਾਂ ਨੇ ਸਿੱਖਾਂ ਵਿੱਚ ਉਤਸ਼ਾਹ  ਭਰ ਲਈ ਆਪਣੇ ਦਰਬਾਰ ਵਿੱਚ ਵੀਰ ਰਸ ਦੀਆਂ ਵਾਰਾਂ ਗਾਉਣ ਲਈ ਕਿਹਾ |

ਪ੍ਰਸ਼ਨ 14-  ਅਕਾਲ ਤਖਤ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ –
        ਗੁਰੂ ਹਰਗੋਬਿੰਦ ਜੀ ਨੇ ਹਰਿਮੰਦਿਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਦੀ ਉਸਾਰੀ ਕਰਵਾਈ |
        ਉਸਦੇ ਅੰਦਰ ਬਾਰ੍ਹਾਂ ਫੁੱਟ ਉੱਚਾ ਚਬੂਤਰਾ (ਥੜ੍ਹਾ)ਬਣਵਾਇਆ ਗਿਆ |
        ਉਸ ਥੜੇ ਉੱਤੇ ਬੈਠ ਕੇ ਗੁਰੂ ਜੀ ਸਿੱਖਾਂ ਨੂੰ ਰਾਜਨੀਤਿਕ ਸਿੱਖਿਆ ਦਿੰਦੇ ਸਨ |
        ਉੱਥੇ ਉਹ ਆਪਣੇ ਸੈਨਕਾਂ ਨੂੰ ਸ਼ਸਤਰ ਵੰਡਦੇ ਅਤੇ ਕਸਰਤ ਵੀ ਕਰਵਾਉਂਦੇ |
        ਅਕਾਲ ਤਖਤ ਦਾ ਨਿਰਮਾਣ ਮੁਗਲ ਬਾਦਸ਼ਾਹ ਦੀ ਸ਼ਕਤੀ ਨੂੰ ਇੱਕ ਵੰਗਾਰ ਸੀ |

ਪ੍ਰਸ਼ਨ 15– ਗੁਰੂ ਅੰਗਦ ਦੇਵ ਜੀ ਰਾਹੀਂ ਸਿੱਖ ਸੰਸਥਾ ਦੇ ਵਿਕਾਸ ਲਈ ਕੀਤੇ ਕੋਈ ਚਾਰ ਕਾਰਜਾਂ ਬਾਰੇ ਲਿਖੋ ?
ਉੱਤਰ –ਯੋਗਦਾਨ ਅਤੇ ਕਾਰਜ :
        ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦਾ ਸੁਧਾਰ ਅਤੇ ਪ੍ਰਚਾਰ ਕੀਤਾ |ਉਹਨਾਂ ਨੇ ਗੁਰੁਮੁਖੀ ਵਰਣਮਾਲਾ ਵਿੱਚ ‘ਬਾਲ-ਬੋਧ’ ਦੀ ਰਚਨਾ ਕੀਤੀ |
        ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਨੀ ਨੂੰ ਇਕੱਠਾ ਕੀਤਾ ਅਤੇ ਇਸਦੀ ਸੰਭਾਲ ਕੀਤੀ |
        ਉਹਨਾਂ ਨੇ ਆਪ ਵੀ 62 ਸ਼ਲੋਕਾਂ ਦੀ ਰਚਨਾ ਕੀਤੀ |
        ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਲੰਗਰ ਪ੍ਰਥਾ ਨੂੰ ਅੱਗੇ ਵਧਾਇਆ |
        1546 ਈਸਵੀ ਵਿੱਚ ਗੋਇੰਦਵਾਲ ਸਾਹਿਬ ਦੀ ਨੀਂਹ ਰੱਖੀ ,ਜੋ ਕਿ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ |
        ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਦਾ ਖੰਡਣ ਕੀਤਾ | ਉਹਨਾਂ ਨੇ ਕਿਹਾ ਕਿ ਜੋ ਸਿੱਖ ਤਿਆਗ ਵਿੱਚ ਵਿਸ਼ਵਾਸ ਕਰਦਾ ਹੈ ਉਹ ਸਿੱਖ ਨਹੀਂ ਹੈ |

ਪ੍ਰਸ਼ਨ 16– ਮਸੰਦ ਪ੍ਰਥਾ ਸਿੱਖ ਧਰਮ ਦੇ ਵਿਕਾਸ ਵਿੱਚ ਕਿਸ ਤਰ੍ਹਾਂ ਲਾਭਕਾਰੀ ਸਿੱਧ ਹੋਈ ?
ਉੱਤਰ - ਲਾਭ :
        ਮਸੰਦ ਪ੍ਰਥਾ ਦੇ ਕਾਰਣ ਗੁਰੂ ਜੀ ਨੂੰ ਨਿਸ਼ਚਿਤ ਰੂਪ ਵਿੱਚ ਧੰਨ ਪ੍ਰਾਪਤ ਹੋਣ ਲੱਗਾ |
        ਇਸ ਨਾਲ ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਲਈ ਬਹੁਤ ਸਹਾਇਤਾ ਮਿਲੀ |
        ਮਸੰਦਾਂ ਨੇ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਦੂਰ ਦੂਰ ਤੱਕ ਕੀਤਾ |
        ਪਰਚਾਰ ਦੇ ਨਾਲ ਨਾਲ ਮਸੰਦਾਂ ਦਾ ਉਦੇਸ਼ ਸਿਖਾਂ ਕੋਲੋਂ ਭੇਟਾਂ ਲੈ ਕੇ ਗੁਰੂ ਸਾਹਿਬ ਤਕ ਪਹੁੰਚਾਨਾ ਵੀ ਸੀ |
        ਮਸੰਦ ਪ੍ਰਥਾ ਸਿੱਖਾਂ ਨੂੰ ਸੰਗਠਿਤ ਕਰਨ ਵਿੱਚ ਬਹੁਤ ਸਹਾਇਕ ਸਿੱਧ ਹੋਈ |

ਪ੍ਰਸ਼ਨ 17– ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ‘ਤੇ ਨੋਟ ਲਿਖੋ ?
ਉੱਤਰ –
        ਗੁਰੂ ਅਰਜੁਨ ਦੇਵ ਜੀ ਦੇ ਅਕਬਰ ਨਾਲ ਚੰਗੇ ਸਬੰਧ ਸਨ ,ਪਰ ਜਹਾਂਗੀਰ ਗੁਰੂ ਜੀ ਦਾ ਵਿਰੋਧੀ ਸੀ |
        ਇੱਕ ਵਾਰ ਜਦੋਂ ਸ਼ਹਿਜਾਦਾ ਖੁਸਰੋ ਵਿਰੋਧ ਕਰਕੇ ਗੁਰੂ ਜੀ ਨੂੰ ਮਿਲਣ ਆਇਆ ਤਾਂ ਜਹਾਂਗੀਰ ਨੂੰ ਇਹ ਗੱਲ ਚੰਗੀ ਨਹੀਂ ਲੱਗੀ |
        ਇਸ ਲਈ ਬਾਗੀ ਖੁਸਰੋ ਦੀ ਸਹਾਇਤਾ ਕਰਨ ਦਾ ਬਹਾਨਾ ਲਗਾ ਕੇ ਗੁਰੂ ਜੀ ਉੱਤੇ ਦੋ ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ ਗਿਆ
        ਗੁਰੂ ਜੀ ਨੇ ਇਹ ਜੁਰਮਾਨਾ ਦੇਣ ਤੋਂ ਮਨਾ ਕਰ ਦਿੱਤਾ |
        ਇਸ ਲਈ ਉਹਨਾਂ ਨੂੰ 1606 ਈਸਵੀ ਵਿੱਚ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ |

ਵੱਡੇ ਉੱਤਰਾਂ ਵਾਲ੍ਹੇ ਪ੍ਰਸ਼ਨ :-
ਪ੍ਰਸ਼ਨ – ਗੁਰੂ ਅੰਗਦ ਸਾਹਿਬ ਨੇ ਸਿਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ?
ਉੱਤਰ – ਯੋਗਦਾਨ ਅਤੇ ਕਾਰਜ :
        ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦਾ ਸੁਧਾਰ ਅਤੇ ਪ੍ਰਚਾਰ ਕੀਤਾ |ਉਹਨਾਂ ਨੇ ਗੁਰੁਮੁਖੀ ਵਰਣਮਾਲਾ ਵਿੱਚ ‘ਬਾਲ-ਬੋਧ’ ਦੀ ਰਚਨਾ ਕੀਤੀ |
        ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਨੀ ਨੂੰ ਇਕੱਠਾ ਕੀਤਾ ਅਤੇ ਇਸਦੀ ਸੰਭਾਲ ਕੀਤੀ |
        ਉਹਨਾਂ ਨੇ ਆਪ ਵੀ 62 ਸ਼ਲੋਕਾਂ ਦੀ ਰਚਨਾ ਕੀਤੀ |
        ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਲੰਗਰ ਪ੍ਰਥਾ ਨੂੰ ਅੱਗੇ ਵਧਾਇਆ |
        1546 ਈਸਵੀ ਵਿੱਚ ਗੋਇੰਦਵਾਲ ਸਾਹਿਬ ਦੀ ਨੀਂਹ ਰੱਖੀ ,ਜੋ ਕਿ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ |
        ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਦਾ ਖੰਡਣ ਕੀਤਾ | ਉਹਨਾਂ ਨੇ ਕਿਹਾ ਕਿ ਜੋ ਸਿੱਖ ਤਿਆਗ ਵਿੱਚ ਵਿਸ਼ਵਾਸ ਕਰਦਾ ਹੈ ਉਹ ਸਿੱਖ ਨਹੀਂ ਹੈ |

ਪ੍ਰਸ਼ਨ – ਗੁਰੂ ਅਮਰ ਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਕੀ ਕਾਰਜ ਕੀਤੇ ?
ਉੱਤਰ –
        ਗੁਰੂ ਅਮਰ ਦਾਸ ਜੀ ਨੇਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕਰਵਾਇਆ | ਗੁਰੂ ਜੀ ਨੇ ਕਿਹਾ ਕਿ ਜੋ ਇੰਸਾਨ ਇਸਦੀਆਂ ਚੌਰਾਸੀ ਪੌੜੀਆਂ ‘ਤੇ ਸੱਚੇ ਮਨ ਨਾਲ ਜਪੁ ਜੀ ਸਾਹਿਬ ਦਾ ਪਾਠ ਕਰਦੇ ਹੋਏ ਇਸ਼ਨਾਨ ਕਰੇਗਾ ਉਸਦੀ ਚੌਰਾਸੀ ਕੱਟੀ ਜਾਵੇਗੀ |
        ਗੁਰੂ ਅਮਰ ਦਾਸ ਜੀ ਨੇ ਲੰਗਰ ਲਈ ਕੁਝ ਵਿਸ਼ੇਸ਼ ਨਿਯਮ ਬਣਾਏ | ਹੁਣ ਕੋਈ ਵੀ ਵਿਅਕਤੀ ਲੰਗਰ ਛਕੇ ਬਿਨਾਂ ਗੁਰੂ ਜੀ ਨੂੰ ਨਹੀਂ ਮਿਲ ਸਕਦਾ ਸੀ |
        ਗੁਰੂ ਅਮਰ ਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਨੀ ਨੂੰ ਇਕੱਠਾ ਕੀਤਾ ਅਤੇ ਆਪ ਵੀ 907 ਸ਼ਬਦਾਂ ਦੀ ਰਚਨਾ ਕੀਤੀ |
        ਗੁਰੂ ਅਮਰ ਦਾਸ ਜੀ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ,ਜਿਸ ਨਾਲ ਦੂਰ ਦੂਰ ਤੱਕ ਸਿੱਖੀ ਦੀ ਪ੍ਰਚਾਰ ਹੋਣ ਲੱਗਾ |
        ਗੁਰੂ ਅਮਰ ਦਾਸ ਜੀ ਨੇ ਉਦਾਸੀ ਮੱਤ ਤੋਂ ਸਿੱਖ ਧਰਮ ਨੂੰ ਅਲਗ ਕੀਤਾ | ਉਹਨਾਂ ਲੋਕਾਂ ਨੂੰ ਗ੍ਰਹਿਸਥੀ ਜੀਵਨ ਬਤੀਤ ਕਰਦੇ ਹੋਏ ਨਾਮ ਜੱਪਣ ਲਈ ਕਿਹਾ | ਕਿਉਂਕਿ  ਸਿੱਖ ਧਰਮ ਵਿੱਚ ਵੈਰਾਗ ਦੀ ਕੋਈ ਥਾਂ ਨਹੀਂ ਹੈ|
        ਗੁਰੂ ਜੀ ਨੇ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਦਾ ਖੰਡਣ ਕੀਤਾ |

ਪ੍ਰਸ਼ਨ 3 – ਗੁਰੂ ਅਮਰ ਦਾਸ ਜੀ ਦੇ ਕੀਤੇ ਗਏ ਸੁਧਾਰਾਂ ਦਾ ਵਰਣਨ ਕਰੋ |
ਉੱਤਰ  -
·         ਗੁਰੂ ਅਮਰ ਦਾਸ ਜੀ ਨੇ ਜਾਤ- ਪਾਤ ਦੇ ਭੇਦ ਭਾਵ ਦਾ ਖੰਡਣ ਕੀਤਾ|
·         ਲੋਕ ਆਪਣੀ ਜਾਤੀ ਤੋਂ ਬਾਹਰ ਵਿਆਹ ਨਹੀਂ ਕਰਦੇ ਸਨ |ਗੁਰੂ ਜੀ ਦਾ ਵਿਸ਼ਵਾਸ ਸੀ ਕਿ ਅਜਿਹੇ ਰੀਤੀ ਰਿਵਾਜ ਲੋਕਾਂ ਵਿੱਚ ਫੁੱਟ ਪਾਉਂਦੇ ਹਨ| ਇਸਲਈ ਉਹਨਾਂ ਨੇ ਅੰਤਰਜਾਤੀ ਵਿਆਹ ਕਰਨ ਲਈ ਕਿਹਾ |
·         ਗੁਰੂ ਜੀ ਨੇ ਫੇਰੀਆਂ ਦੀ ਥਾਂ ਲਾਵਾਂ ਦੀ ਪ੍ਰਥਾ ਸ਼ੁਰੂ ਕੀਤੀ ਅਤੇ ਅਨੰਦ ਸਾਹਿਬ ਦੀ ਰਚਨਾ ਕੀਤੀ |
·         ਗੁਰੂ ਜੀ ਨੇ ਛੂਤ-ਛਾਤ ਦਾ ਖੰਡਣ ਕੀਤਾ | ਉਹਨਾਂ ਦੇ ਲੰਗਰ ਵਿੱਚ ਜਾਤ ਪਾਤ ਦਾ ਕੋਈ ਭੇਦ-ਭਾਵ ਨਹੀਂ ਸੀ|
·         ਉਹਨਾਂ ਨੇ ਵਿਧਵਾ ਵਿਆਹ ਨੂੰ ਸਹੀ ਦੱਸਿਆ ਅਤੇ ਸਤੀ ਪ੍ਰਥਾ ਦਾ ਖੰਡਣ ਕੀਤਾ |
·         ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਨਸ਼ੇ ਵਾਲੀਆਂ ਚੀਜਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ |
·         ਗੁਰੂ ਜੀ ਨੇ ਕਿਹਾ ਮਾਘੀ, ਦਿਵਾਲੀ ਅਤੇ ਵੈਸਾਖੀ ਵਰਗੇ ਤਿਓਹਾਰਾਂ ਨੂੰ ਇੱਕਠੇ ਮਿਲਕੇ ਮਨਾਉਣ ਲਈ ਕਿਹਾ |

ਪ੍ਰਸ਼ਨ 4- ਗੁਰੂ ਰਾਮ ਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯਤਨ ਕੀਤੇ ?
ਉੱਤਰ –
        ਗੁਰੂ ਰਾਮ ਦਾਸ ਜੀ ਨੇ ਰਾਮਦਾਸ ਪੂਰਾ (ਅੰਮ੍ਰਿਤਸਰ ) ਦੀ ਨੀਂਹ ਰੱਖੀ ਅਤੇ ਇੱਥੇ ਦੋ ਸਰੋਵਰ ਖੁਦਵਾਏ |
        ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਨਿਰਮਾਣ ਕੰਮਾਂ ਲਈ ਧਨ ਦੀ ਲੋੜ ਸੀ | ਜਿਸ ਲਈ ਗੁਰੂ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ |
        ਉਹਨਾਂ ਨੇ ਸਿੱਖ ਧਰਮ ਨੂੰ ਉਦਾਸੀ ਮਤ ਤੋਂ ਅਲਗ ਕੀਤਾ | ਅੰਤ ਉਦਾਸੀਆਂ ਨੇ ਸਿੱਖਾਂ ਦਾ ਵਿਰੋਧ ਕਰਨਾ ਛੱਡ ਦਿੱਤਾ |
        ਵਿਆਹ ਦੇ ਰੀਤਾਂ ਦੇ ਸਬੰਧ ਵਿੱਚ ਗੁਰੂ ਜੀ ਨੇ “ਲਾਵਾਂ ਅਤੇ ਘੋੜੀਆਂ” ਦੀ ਰਚਨਾ ਕੀਤੀ |
        ਗੁਰੂ ਜੀ ਨੇ 679 ਸ਼ਬਦ ਵੀ ਰਚੇ |
        ਗੁਰੂ ਜੀ ਨੇ ਇੱਕ ਵਾਰ ਅਕਬਰ ਤੋਂ ਪੰਜਾਬ ਦੇ ਕਿਸਾਨਾਂ ਦਾ ਇੱਕ ਸਾਲ ਦਾ ਭੂਮੀ ਕਰ ਮੁਆਫ ਕਰਵਾਇਆ |
        ਗੁਰੂ ਰਾਮ ਦਾਸ ਜੀ ਨੇ ਆਪਣੇ ਸਭ ਤੋਂ  ਛੋਟੇ ਅਤੇ ਯੋਗ ਪੁੱਤਰ ਅਰਜੁਨ ਦੇਵ ਜੀ ਨੂੰ ਗੁਰਗੱਦੀ ਸੌੰਪ ਦਿੱਤੀ |
        ਇਸ ਤਰਾਂ ਉਹਨਾਂ ਨੇ ਗੁਰੁਗੱਦੀ ਨੂੰ ਜੱਦੀ ਕਰ ਦਿੱਤਾ  ਪਰ ਗੁਰੂ ਪਦ ਦਾ ਅਧਾਰ ਗੁਣ ਅਤੇ ਯੋਗਤਾ ਹੀ ਰਿਹਾ |

ਪ੍ਰਸ਼ਨ 5– ਗੁਰੂ ਅਰਜੁਨ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ?
ਉੱਤਰ –
        ਗੁਰੂ ਅਰਜੁਨ ਦੇਵ ਜੀ ਨੇ ਅੰਮ੍ਰਿਤਸਰ ਅਤੇ ਸੰਤੋਖਸਰ ਦਾ ਕੰਮ ਪੂਰਾ ਕੀਤਾ ਅਤੇ ਹਰਿਮੰਦਿਰ ਸਾਹਿਬ ਦਾ ਨਿਰਮਾਣ ਕਰਵਾਇਆ |
        ਗੁਰੂ ਜੀ ਨੇ ਆਪਣੇ ਪੁੱਤਰ ਹਰਿਗੋਬਿੰਦ ਦੇ ਜਨਮ ਦੀ ਖੁਸ਼ੀ ਵਿੱਚ ਹਰਿਗੋਬਿੰਦਪੁਰ ਨਾਮ ਦੇ ਸ਼ਹਿਰ ਦੀ ਸਥਾਪਨਾ ਕੀਤੀ |
        ਅਮ੍ਰਿਤਸਰ ਦੇ ਨਜਦੀਕ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਖੂਹ ਖੁਦਵਾਇਆ ਜਿਸਤੇ ਛੇ ਹਰਟ ਚਲਦੇ ਸਨ | ਇਸ ਲਈ ਇਸਨੂੰ ਛਿਹਰਟਾ ਕਿਹਾ ਜਾਂਦਾ ਹੈ |
        ਗੁਰੂ ਜੀ ਨੇ ਤਰਨਤਾਰਨ ਦੀ ਸਥਾਪਨਾ ਕੀਤੀ ਅਤੇ ਲਾਹੌਰ ਦੀ ਬਾਉਲੀ ਦਾ ਨਿਰਮਾਣ ਕਰਵਾਇਆ |
        ਗੁਰੂ ਜੀ ਨੇ ਮਸੰਦ ਪ੍ਰਥਾ ਨੂੰ ਠੀਕ ਢੰਗ ਨਾਲ ਵਿਕਸਿਤ ਕੀਤਾ ਅਤੇ ਸਿੱਖਾਂ ਨੂੰ ਆਪਣੀ ਆਮਦਨ ਦਾ ਦੱਸਵਾਂ ਭਾਗ ਮਸੰਦਾਂ ਨੂੰ ਜਮ੍ਹਾਂ ਕਰਵਾਉਣ ਲਈ ਕਿਹਾ |
        ਗੁਰੂ ਜੀ ਨੇ ਆਦਿ ਗਰੰਥ ਦਾ ਸੰਕਲਨ ਕੀਤਾ  ਜੋ ਕਿ ਸਿੱਖਾਂ ਦਾ ਇੱਕ ਧਾਰਮਿਕ ਗਰੰਥ ਬਣਿਆ |
        ਗੁਰੂ ਜੀ ਨੇ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਕਿਹਾ | ਜਿਸ ਨਾਲ ਸਿੱਖਾਂ ਨੂੰ ਘੋੜਿਆਂ ਦੀ ਚੰਗੀ ਤਰ੍ਹਾਂ ਪਰਖ ਹੋ ਗਈ ਅਤੇ ਸੈਨਾ ਸੰਗਠਨ ਦਾ ਕੰਮ ਵੀ ਸੌਖਾ ਹੋ ਗਿਆ |
        ਗੁਰੂ ਜੀ ਨੇ ਧਰਮ ਪ੍ਰਚਾਰ ਰਾਹੀਂ ਅਨੇਕਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ | ਇਸ ਲਈ ਉਹਨਾਂ ਦੇ ਕਾਲ ਵਿੱਚ ਸਿੱਖ ਧਰਮ ਦੀ ਬਹੁਤ ਉੰਨਤੀ ਹੋਈ |

ਪ੍ਰਸ਼ਨ 6- ਗੁਰੁਕਾਲ ਵਿੱਚ ਉਸਾਰੇ ਸਹਿਰਾਂ ਦਾ ਵਰਣਨ ਕਰੋ |
ਉੱਤਰ –
        ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਅਤੇ ਦੋ ਸਰੋਵਰ ਖੁਦਵਾਏ | ਉਹਨਾਂ ਨੇ ਸ਼ਰਦਾਲੂ ਸਿੱਖਾਂ ਨੂੰ ਵੀ ਅੰਮ੍ਰਿਤਸਰ ਆ ਕੇ ਵਸਣ ਲਈ ਕਿਹਾ |ਹੋਲ੍ਹੀ ਹੋਲ੍ਹੀ ਸਰੋਵਰ ਦੇ ਦੁਆਲੇ ਲੋਕ ਵੱਸ ਗਏ ਅਤੇ ਇੱਕ ਬਹੁਤ ਵੱਡਾ ਸ਼ਹਿਰ ਬਣ ਗਿਆ |
        ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਦੀ ਨੀਂਹ ਰੱਖੀ ਅਤੇ ਗੁਰੂ ਅਮਰ ਦਾਸ ਜੀ ਨੇ ਇੱਥੇ ਬਾਉਲੀ ਬਨਵਾਈ ਜਿਸਦੀਆਂ ਚੌਰਾਸੀ ਪੌੜੀਆਂ ਸਨ | ਇਹ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ |
        ਗੁਰੂ ਅਰਜੁਨ ਦੇਵ ਜੀ ਨੇ ਤਰਨਤਾਰਨ ਸ਼ਹਿਰ ਦੀ ਨੀਂਹ ਰੱਖੀ ਜਿੱਥੇ ਤਰਨਤਾਰਨ ਨਾਮ ਦਾ ਇੱਕ ਸਰੋਵਰ ਖੁਦਵਾਇਆ ਗਿਆ | ਤਰਨਤਾਰਨ ਤੋਂ ਭਾਵ ਇਸ ਵਿੱਚ ਇਸ਼ਨਾਨ ਕਰ ਵਾਲਾ ਵਿਅਕਤੀ ਸੰਸਾਰ ਦੇ ਭਵ-ਸਾਗਰ ਤੋਂ ਤਰ ਜਾਂਦਾ ਹੈ |  ਤਰਨਤਾਰਨ ਦੀ ਸਥਾਪਨਾ ਕਾਰਨ ਮਾਝੇ ਦੇ ਬਹੁਤ ਸਾਰੇ ਜੱਟ ਸਿੱਖ ਧਰਮ ਵਿੱਚ ਆ ਗਏ |
        ਗੁਰੂ ਅਰਜਨ ਦੇਵ ਜੀ ਨੇ ਜਲੰਧਰ ਦੇ ਲਾਗੇ ਕਰਤਾਰਪੁਰ ਭਾਵ ਪ੍ਰਮਾਤਮਾ ਦਾ ਸ਼ਹਿਰ ਵਸਾਇਆ |
        ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਹਰਿਗੋਬਿੰਦ ਦੇ ਜਨਮ ਦੀ ਖੁਸ਼ੀ ਵਿੱਚ ਹਰਿਗੋਬਿੰਦਪੁਰ ਨਾਮ ਦੇ ਸ਼ਹਿਰ ਦੀ ਸਥਾਪਨਾ ਕੀਤੀ |
        ਗੁਰੂ ਜੀ ਨੇ ਅਮ੍ਰਿਤਸਰ ਦੇ ਨਜਦੀਕ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਖੂਹ ਖੁਦਵਾਇਆ ਜਿਸਤੇ ਛੇ ਹਰਟ ਚਲਦੇ ਸਨ | ਇਸ ਲਈ ਇਸਨੂੰ ਛਿਹਰਟਾ ਕਿਹਾ ਜਾਂਦਾ ਹੈ |

ਪ੍ਰਸ਼ਨ 8 – ਮਸੰਦ ਪ੍ਰਥਾ ਦਾ ਮੁਢ ਵਿਕਾਸ ਅਤੇ ਇਸਦੇ ਫਾਇਦੇ ਬਾਰੇ ਦੱਸੋ |
ਉੱਤਰ –
ਮੁਢ :
        ਮਸੰਦ ਪ੍ਰਥਾ ਨੂੰ ਚੌਥੇ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ | ਇਸਦੀ ਸ਼ੁਰੁਆਤ ਸਿੱਖ ਧਰਮ ਵਿੱਚ ਨਿਰਮਾਣ ਕੰਮਾਂ ਨੂੰ ਪੂਰਾ ਕਰਨ ਲਈ ਧਨ ਦੀ ਲੋੜ ਨੂੰ ਪੂਰਾ ਕਰਨ ਲਈ ਹੋਈ |
ਵਿਕਾਸ :
        ਗੁਰੂ ਅਰਜੁਨ ਦੇਵ ਜੀ ਨੇ ਮਸੰਦ ਪ੍ਰਥਾ ਲਈ ਕੁਝ ਨਵੇਂ ਨਿਯਮ ਬਣਾਏ |
        ਹਰ ਸਿੱਖ ਆਪਣੀ ਆਮਦਨ ਦਾ ਦੱਸਵਾਂ ਹਿੱਸਾ ਗੁਰੂ ਦੇ ਨਾਮ ਤੇ ਭੇਟਾ ਕਰੇਗਾ |
        ਮਸੰਦ ਸਿੱਖਾਂ ਤੋਂ ਇਕੱਠੀ ਕੀਤੀ ਦੱਸਵੰਧ ਨੂੰ ਵੈਸਾਖੀ ਵਾਲੇ ਦਿਨ ਅਮ੍ਰਿਤਸਰ ਵਿਖੇ ਗੁਰੂ ਕੀ ਗੌਲਕ ਵਿੱਚ ਜਮ੍ਹਾ ਕਰਾਉਣਗੇ |
        ਧਨ ਇਕੱਠਾ ਕਰਨ ਦੇ ਨਾਲ ਨਾਲ ਮਸੰਦ ਸਿੱਖ ਧਰਮ ਦਾ ਪ੍ਰਚਾਰ ਵੀ ਕਰਨਗੇ | 
ਲਾਭ :
        ਮਸੰਦ ਪ੍ਰਥਾ ਦੇ ਕਾਰਣ ਗੁਰੂ ਜੀ ਨੂੰ ਨਿਸ਼ਚਿਤ ਰੂਪ ਵਿੱਚ ਧੰਨ ਪ੍ਰਾਪਤ ਹੋਣ ਲੱਗਾ |
        ਇਸ ਨਾਲ ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਲਈ ਬਹੁਤ ਸਹਾਇਤਾ ਮਿਲੀ |
        ਮਸੰਦਾਂ ਨੇ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਦੂਰ ਦੂਰ ਤੱਕ ਕੀਤਾ |
        ਪਰਚਾਰ ਦੇ ਨਾਲ ਨਾਲ ਮਸੰਦਾਂ ਦਾ ਉਦੇਸ਼ ਸਿਖਾਂ ਕੋਲੋਂ ਭੇਟਾਂ ਲੈ ਕੇ ਗੁਰੂ ਸਾਹਿਬ ਤਕ ਪਹੁੰਚਾਨਾ ਵੀ ਸੀ |
        ਮਸੰਦ ਪ੍ਰਥਾ ਸਿੱਖਾਂ ਨੂੰ ਸੰਗਠਿਤ ਕਰਨ ਵਿੱਚ ਬਹੁਤ ਸਹਾਇਕ ਸਿੱਧ ਹੋਈ |

ਪ੍ਰਸ਼ਨ 8- ਗੁਰੂ ਹਰਗੋਬਿੰਦ ਜੀ ਦੀ ਨਵੀਂ ਨੀਤੀ ਦਾ ਵਰਣਨ ਕਰੋ ?
ਉੱਤਰ - 
        ਗੁਰੂ ਅਰਜਨ ਦੇਵ ਜੀ ਦੀ ਸ਼ਹੀਦ ਤੋਂ ਬਾਅਦ ਉਹਨਾਂ ਦੇ ਪੁੱਤਰ ਹਰਿਗੋਬਿੰਦ ਜੀ ਸਿੱਖਾਂ ਦੇ ਛੇਵੇਂ ਗੁਰੂ ਬਣੇ | ਸਿੱਖਾਂ ਦਾ ਹੌਂਸਲਾ ਵਧਾਉਣ ਲਈ ਉਹਨਾਂ ਨੇ ਇੱਕ ਨਵੀਂ ਨੀਤੀ ਅਪਣਾਈ | ਜੋ ਕਿ ਇਸ ਪ੍ਰਕਾਰ ਹੈ :
        ਗੁਰੂ ਹਰਗੋਬਿੰਦ ਜੀ ਨੇ ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਕੀਤੀ |ਉਹਨਾਂ ਨੇ ਸ਼ਾਹੀ ਚਿਨ੍ਹ ,ਸ਼ਾਹੀ ਕੱਪੜੇ ,ਛੱਤਰ ਅਤੇ ਕਲਗੀ ਵੀ ਧਾਰਨ ਕੀਤੀ |
        ਉਹਨਾਂ ਨੇ ਮੀਰੀ ਅਤੇ ਪੀਰੀ ਨਾਮ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ | ਇਸ ਤਰਾਂ ਉਹਨਾਂ ਨੇ ਸਿੱਖਾਂ ਨੂੰ ਇੱਕ ਸੰਤ ਸਿਪਾਹੀਆਂ ਦਾ ਰੂਪ ਦਿੱਤਾ |
        ਸਿੱਖਾਂ ਨੂੰ ਸੰਸਾਰਿਕ ਵਿਸ਼ਿਆਂ ਤੇ ਸਿੱਖਿਆ ਦੇਣ ਲਈ ਹਰਿਮੰਦਿਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਬਣਵਾਇਆ |
        ਗੁਰੂ ਜੀ ਨੇ ਸਿੱਖ ਸੈਨਾ ਨੂੰ ਸੰਗਠਿਤ ਕੀਤਾ |
        ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਉਹ ਸ਼ਸਤਰ ਅਤੇ ਘੋੜੇ ਉਪਹਾਰ ਵਿੱਚ ਭੇਟਾ ਕਰਨ |
        ਗੁਰੂ ਜੀ ਨੇ ਸਿੱਖਾਂ ਦੀ ਸੁਰਖਿਆ ਲਈ ਅਮ੍ਰਿਤਸਰ ਦੀ ਕਿਲ੍ਹੇਬੰਦੀ ਕੀਤੀ ਅਤੇ ਲੋਹਗੜ ਨਾਮ ਦਾ ਕਿਲ੍ਹਾ ਬਣਵਾਇਆ |
        ਗੁਰੂ ਜੀ ਹੁਣ ਸਿੱਖਾਂ ਨੂੰ ਧਰਮ ਉਪਦੇਸ਼ ਦੇ ਨਾਲ ਨਾਲ ਵੀਰ ਰਸ ਦੀਆਂ ਵਾਰਾਂ ਵੀ ਸੁਨਵਾਉਂਦੇ |
        ਗੁਰੂ ਜੀ ਦੀ ਨਵੀਂ ਨੀਤੀ ਆਤਮ-ਰੱਖਿਆ ਲਈ ਸੀ |

ਪ੍ਰਸ਼ਨ 9 – ਨਵੀਂ ਨੀਤੀ ਤੋਂ ਬਿਨਾਂ ਗੁਰੂ ਹਰਗੋਬਿੰਦ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਹੋਰ ਕੀ ਕੀ ਕੰਮ ਕੀਤੇ ?
ਉੱਤਰ –
        ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਸ਼ਹਿਰ ਦੀ ਉਸਾਰੀ ਕਰਵਾਈ ਅਤੇ ਆਪਣੇ ਜੀਵਨ ਦੇ ਦੱਸ ਸਾਲ ਇੱਥੇ ਹੀ ਰਹੇ |
        ਜਹਾਂਗੀਰ ਨਾਲ ਸ਼ਾਂਤੀ ਕਾਲ ਦੇ ਸਮੇਂ ਦੌਰਾਨ ਗੁਰੂ ਜੀ ਨੇ ਧਰਮ ਪ੍ਰਚਾਰ ਲਈ ਕਈ ਯਾਤਰਾਵਾਂ ਕੀਤੀਆਂ | ਗੁਰੂ ਜੀ ਅਮ੍ਰਿਤਸਰ ਲਾਹੌਰ ਗੁਜਰਾਂਵਾਲਾ ,ਕਸ਼ਮੀਰ ਅਤੇ ਨਨਕਾਣਾ ਸਾਹਿਬ ਗਏ |
        ਗੁਰੂ ਜੀ 1635 ਈਸਵੀ ਤੱਕ ਯੁਧਾਂ ਵਿੱਚ ਰੁਝੇ ਰਹੇ ਹੋਣ ਕਾਰਣ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਸਿੱਖ ਧਰਮ ਦੇ ਪ੍ਰਚਾਰ ਦੀ ਜਿੰਮੇਵਾਰੀ  ਦਿੱਤੀ ਸੀ |
        ਗੁਰੂ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਹਰਿ ਰਾਏ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ |

ਪ੍ਰਸ਼ਨ 10 – ਸਿੱਖ ਧਰਮ ਦੇ ਵਿਕਾਸ ਲਈ ਗੁਰੂ ਹਰਿ ਰਾਏ ਦੇ ਕੰਮਾਂ ਦਾ ਵਰਣਨ ਕਰੋ |
ਉੱਤਰ –
        ਗੁਰੂ ਹਰਿ ਰਾਏ ਜੀ ਯੁੱਧ ਦੀ ਨੀਤੀ ਨੂੰ ਤਿਆਗ ਕੇ ਸ਼ਾਂਤੀ ਦੀ ਨੀਤੀ ਤੇ ਚੱਲੇ |
        ਉਹਨਾਂ ਨੇ ਸਿੱਖ ਧਰਮ ਦਾ ਖੂਬ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਧਾਰਮਿਕ ਜੀਵਨ ਬਤੀਤ ਕਰਨ ਲਈ ਕਿਹਾ |
        ਉਹਨਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਥਾਂ-ਥਾਂ ਤੇ ਪ੍ਰਚਾਰਕ ਭੇਜੇ |
        ਗੁਰੂ ਹਰਿ ਰਾਏ ਜੀ ਆਪ ਵੀ ਧਰਮ ਦੇ ਪ੍ਰਚਾਰ ਲਈ ਪੰਜਾਬ ਦੇ ਕਈ ਥਾਵਾਂ ਤੇ ਗਏ |
        ਗੁਰੂ ਜੀ ਦੇ ਸ਼ਾਹਜਹਾਂ ਦੇ ਵੱਡੇ ਪੁੱਤਰ ਦਾਰਾ ਦੇ ਨਾਲ ਚੰਗੇ ਸਬੰਧ ਸਨ |
        ਜਦੋ ਦਿੱਲੀ ਸਿੰਘਾਸਨ ਲਈ ਯੁੱਧ ਸ਼ੁਰੂ ਹੋਇਆ ਤਾਂ ਦਾਰਾ ਗੁਰੂ ਜੀ ਤੋਂ ਸਹਾਇਤਾ ਲੈਣ ਲਈ ਆਇਆ ,ਪਰ ਸ਼ਾਂਤੀਪ੍ਰਿਆ ਹੋਣ ਕਾਰਣ ਗੁਰੂ ਜੀ ਨੇ ਸਿਰਫ ਆਸ਼ੀਰਵਾਦ ਹੀ ਦਿੱਤਾ |
        ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਬੁਲਵਾਇਆ ,ਪਰ ਉਹਨਾਂ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ | ਰਾਮ ਰਾਏ ਨੇ ਔਰੰਗਜ਼ੇਬ ਦੇ ਪੁੱਛਣ ਤੇ ਡਰ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸ਼ਬਦਾਂ ਨੂੰ ਬਦਲ ਦਿੱਤਾ |
        ਗੁਰੂ ਜੀ ਇਸ ਗੱਲ ਤੇ ਬਹੁਤ ਦੁਖੀ ਹੋਏ | ਇਸ ਲਈ ਉਹਨਾਂ ਨੇ ਆਪਣੇ ਪੰਜ ਸਾਲਾਂ ਦੇ ਪੁੱਤਰ ਹਰਿ ਕ੍ਰਿਸ਼ਨ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ |

ਪ੍ਰਸ਼ਨ 11 – ਗੁਰੂ ਹਰਿ ਕ੍ਰਿਸ਼ਨ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ?
ਉੱਤਰ –
        ਅੱਠਵੇਂ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਬਾਲ ਗੁਰੂ ਵੀ ਕਿਹਾ ਜਾਂਦਾ ਹੈ |
        ਰਾਮ ਰਾਏ ਆਪਣੇ ਛੋਟੇ ਭਰਾ ਹਰਿ ਕ੍ਰਿਸ਼ਨ ਦਾ ਗੁਰੂ ਗੱਦੀ ਉੱਤੇ ਬੈਠਣਾ ਸਹਿਣ ਨਾ ਕਰ ਸਕਿਆ | ਉਸਨੇ ਔਰੰਗਜ਼ੇਬ ਅੱਗੇ ਗੁਰੂ ਹਰਿਕ੍ਰਿਸ਼ਨ ਜੀ ਦੀ ਸ਼ਿਕਾਇਤ ਕੀਤੀ ਅਤੇ ਗੁਰੂ ਗੱਦੀ ਤੇ ਆਪਣਾ ਹੱਕ ਜਿਤਾਇਆ |
        ਇਸ ਲਈ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਆਉਣ ਲਈ ਕਿਹਾ |
        ਰਾਹ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋਏ ਗੁਰੂ ਜੀ ਦਿੱਲੀ ਪੁੱਜ ਗਏ , ਜਿੱਥੇ ਉਹ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ |
        ਰਾਜਾ ਜੈ ਸਿੰਘ ਨੇ ਗੁਰੂ ਜੀ ਦੀ ਸੂਝ ਬੁਝ ਜਾਣਨ ਲਈ ਬਹੁਤ ਸਾਰੀਆਂ ਦਾਸੀਆਂ ਵਿੱਚਕਾਰ ਪਟਰਾਣੀ ਨੂੰ ਪਹਿਚਾਨਣ ਲਈ ਕਿਹਾ |
        ਬਾਲ ਗੁਰੂ ਨੇ ਪਟਰਾਣੀ ਝੱਟ ਹੀ ਪਹਿਚਾਣ ਲਿਆ | ਅੱਜਕਲ ਇਸ ਜਗ੍ਹਾ ਤੇ ਬੰਗਲਾ ਸਾਹਿਬ ਗੁਰਦੁਆਰਾ ਹੈ |
        ਜਦੋਂ ਗੁਰੂ ਜੀ ਦਿੱਲੀ ਪੁੱਜੇ ਤਾਂ ਉੱਥੇ ਹੈਜਾ ਅਤ ਚੇਚਕ ਫੈਲਿਆ ਹੋਇਆ ਸੀ | ਗੁਰੂ ਜੀ ਨੇ ਕਈ ਬੀਮਾਰ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ | ਪਰ ਉਹ ਆਪ ਚੇਚਕ ਦਾ ਸ਼ਿਕਾਰ ਹੋ ਗਏ |
        ਸਵਰਗਵਾਸ ਹੋਣ ਤੋਂ ਪਹਿਲਾਂ ਉਹਨਾਂ ਨੇ ਬਾਬਾ ਬਕਾਲਾ ਸ਼ਬਦ ਕਹੇ ਜਿਸਦਾ ਭਾਵ ਇਹ ਸੀ ਕਿ ਉਹਨਾਂ ਦੇ ਉੱਤਰਾਧਿਕਾਰੀ ਬਕਾਲਾ ਪਿੰਡ ਵਿਖੇ ਹਨ |

ਪ੍ਰਸ਼ਨ 12 –ਗੁਰੂ ਤੇਗ ਬਾਹਦੁਰ ਜੀ ਦੀ ਪੂਰਬੀ ਭਾਰਤ ਯਾਤਰਾ ਦਾ ਹਾਲ ਲਿਖੋ |
ਉੱਤਰ – ਮਈ 1666 ਈਸਵੀ ਦੇ ਅੰਤ ਵਿੱਚ ਗੁਰੂ ਤੇਗ ਬਹਾਦੁਰ ਜੀ ਆਪਣੀ ਪਤਨੀ ਮਾਤਾ ਗੁਜਰੀ ਜੀ ਨੂੰ ਪਟਨਾ ਛੱਡਕੇ ਢਾਕਾ ਦੀ ਯਾਤਰਾ ਤੇ ਚਲੇ ਗਏ |
        ਢਾਕਾ ਵਿਖੇ : ਉਹਨਾਂ ਦਿਨਾਂ ਵਿੱਚ ਢਾਕਾ ਸਿੱਖ ਧਰਮ ਦੇ ਪ੍ਰਚਾਰ ਦਾ ਇੱਕ ਕੇਂਦਰ ਸੀ | ਸੰਗਤਾਂ ਨੇ ਗੁਰੂ ਜੀ ਦਾ ਇੱਥੇ ਨਿਘਾ ਸਵਾਗਤ ਕੀਤਾ |
        ਬੰਗਾਲ ਦੇ ਹੋਰ ਖੇਤਰਾਂ ਦੀ ਯਾਤਰਾ : ਗੁਰੂ ਜੀ ਨੇ ਢਾਕਾ ਤੋਂ ਇਲਾਵਾ ਚਿੱਟਗਾਂਵ ਸੋਨਦੀਪ ,ਅਗਰਤਲਾ , ਕੌਮਿਲਾ, ਲਕਸਮ , ਸੀਤਾਕੁੰਡ ਅਤੇ ਹਾਥਾਜਰੀ ਗਏ | ਚਿੱਟਗਾਂਵ ਵਿੱਚ ਉਹਨਾਂ ਨੇ ਸਿੱਖ ਧਰਮ ਦਾ ਇੱਕ ਕੇਂਦਰ  ਖੋਲਿਆ |
        ਧੁਬੜੀ ਵਿਖੇ : 1669ਈਸਵੀ ਵਿੱਚ ਗੁਰੂ ਜੀ ਅਸਾਮ ਦੇ ਧੁਬੜੀ ਵਿਖੇ ਗਏ | ਉਸ ਸਮੇਂ ਉੱਥੇ ਰਾਜਾ ਰਾਮ ਸਿੰਘ ਮੁਗਲ ਸੈਨਾ ਨਾਲ ਮਿਲਕੇ ਅਹੋਮ ਸੈਨਾ ਨਾਲ ਯੁੱਧ ਲੜ ਰਿਹਾ ਸੀ | ਅਖੀਰ ਗੁਰੂ ਸਾਹਿਬ ਨੇ ਰਾਜਾ ਰਾਮ ਸਿੰਘ ਅਤੇ ਅਹੋਮ ਰਾਜਾ ਚੱਕਰਧਵੱਜ ਸਿੰਘ ਵਿਚਕਾਰ ਸਮਝੌਤਾ ਕਰਵਾ ਦਿੱਤਾ |
        ਪੰਜਾਬ ਮੁੜਨਾ : ਅਸਾਮ ਤੋਂ ਗੁਰੂ ਜੀ ਬਿਹਾਰ ,ਦਿੱਲੀ , ਰੋਹਤਕ , ਕੁਰੂਕਸ਼ੇਤਰ , ਹੁੰਦੇ ਹੋਏ ਨਾਨਕੀਚੱਕ ਪੁੱਜੇ ਅਤੇ ਪਰਿਵਾਰ ਸਮੇਤ ਉੱਥੇ ਹੀ ਵੱਸ ਗਏ |

ਪ੍ਰਸ਼ਨ 13 – ਗੁਰੂ ਤੇਗ ਬਾਹਦੁਰ ਜੀ ਦੀ ਮਾਲਵਾ ਯਾਤਰਾ ਬਾਰੇ ਵਰਣਨ ਕਰੋ ?
ਉੱਤਰ –
        1672-73 ਈਸਵੀ ਵਿੱਚ ਗੁਰੂ ਤੇਗ ਬਾਹਦੁਰ ਜੀ ਮਾਲਵੇ ਦੇ ਪ੍ਰਦੇਸ਼ਾਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਗਏ |
        ਚੱਕ ਨਾਨਕੀ ਤੋਂ ਚੱਲਕੇ ਗੁਰੂ ਜੀ ਫਿਰ ਦੂਜੀ ਵਾਰ ਸੈਫਾਬਾਦ ਗਏ |
        ਸੈਫਾਬਾਦ ਤੋਂ ਗੁਰੂ ਜੀ ਪਟਿਆਲਾ ਗਏ | ਇੱਥੇ ਉਹ ਦੁੱਖ ਨਿਵਾਰਣ ਸਾਹਿਬ ਗੁਰੂਦਵਾਰਾ ਵਾਲੀ ਥਾਂ ਅਤੇ ਮੌਤੀ ਬਾਗ ਗੁਰੂਦਵਾਰਾ ਸਾਹਿਬ ਵਾਲੀ ਥਾਂ ਤੇ ਵੀ ਗਏ |
        ਪਟਿਆਲਾ ਤੋਂ ਗੁਰੂ ਜੀ ਮੂਲੋਵਾਲ ਪਿੰਡ ਗਏ | ਉੱਥੇ ਪਾਣੀ ਦੀ ਘਾਟ ਪੂਰੀ ਕਰਨ ਲਈ ਗੁਰੂ ਜੀ ਨੇ ਖੂਹ ਖੁਦਵਾਇਆ |
        ਉਹ ਸ਼ੇਖੇ ,ਢਿਲਵਾਂ , ਖੀਵਾ, ਸਮਾਉ, ਤੀਖੀ, ਮੌੜ , ਤਲਵੰਡੀ ਸਾਬੋ , ਬਠਿੰਡਾ ਅਤੇ ਧਮਧਾਨ ਪੁੱਜੇ |
        ਇਹਨਾਂ ਪਿੱਛੜੇ ਹੋਏ ਪਿੰਡਾਂ ਦੇ ਲੋਕਾਂ ਦੇ ਦੁੱਖ ਤਕਲੀਫ ਦੂਰ ਕੀਤੇ |
        ਉਹਨਾਂ ਦੀ ਸ਼ਕਸੀਅਤ ਤੋ ਪ੍ਰਭਾਵਿਤ ਹੋ ਕੇ ਅਨੇਕਾਂ ਲੋਕ ਉਹਨਾਂ ਦੇ ਸ਼ਰਧਾਲੂ ਬਣ ਗਏ |


ਅਰਥ ਸ਼ਾਸਤਰ
ਪਾਠ – 2  ਭਾਰਤੀ ਅਰਥ ਵਿਵਸਥਾ ਦੀ ਅਧਾਰਿਕ ਸਰੰਚਨਾ

ਪ੍ਰਸ਼ਨ 1 –ਅਧਾਰਿਕ ਸਰੰਚਨਾ ਤੋਂ ਕੀ ਭਾਵ ਹੈ ਇਸਦੀ ਕੀ ਲੋੜ ਹੈ ?
ਉੱਤਰ –
        ਅਧਾਰਿਕ ਸਰੰਚਨਾ : ਅਧਾਰਿਕ ਸਰੰਚਨਾ ਉਹ ਸਹੂਲਤਾਂ ਕਿਰਿਆਵਾਂ ਅਤੇ ਸੇਵਾਵਾਂ ਹਨ ਜੋ ਦੂਜੇ ਖੇਤਰ ਦੇ ਸੰਚਾਲਨ ਅਤੇ ਵਿਕਾਸ ਵਿੱਚ ਸਹਾਇਕ ਹੁੰਦੀਆਂ ਹਨ |
        ਅਧਾਰਿਕ ਸਰੰਚਨਾ ਦੀ ਲੋੜ : ਹਰ ਦੇਸ਼ ਦੇ ਆਰਥਿਕ ਵਿਕਾਸ ਲਈ ਅਧਾਰਿਕ ਸਰੰਚਨਾ ਦੀ ਲੋੜ ਹੁੰਦੀ ਹੈ | ਜਿਵੇਂ ਬਿਜਲੀ ,ਯਾਤਾਯਤ ,ਸੰਚਾਰ ਦੇ ਸਾਧਨ ਆਦਿ | ਜੇਕਰ ਇਹ ਉਚਿੱਤ ਮਾਤਰਾ ਵਿੱਚ ਮੌਜੂਦ ਹਨ ਤਾਂ ਦੇਸ਼ ਦਾ ਵਿਕਾਸ ਤੇਜੀ ਨਾਲ ਹੁੰਦਾ ਹੈ ,ਪਰ ਉਚਿੱਤ ਮਾਤਰਾ ਨਾ ਹੋਣ ਕਾਰਣ ਦੇਸ਼ ਦੇ ਆਰਥਿਕ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ |

ਪ੍ਰਸ਼ਨ 2 – ਭਾਰਤ ਦੀਆਂ ਮੁੱਖ ਆਰਥਿਕ ਅਧਾਰਿਕ ਸਰੰਚਨਾਵਾਂ ਕਿਹੜੀਆਂ ਹਨ ? ਵਰਣਨ ਕਰੋ |
ਉੱਤਰ – ਭਾਰਤ ਦੀਆਂ ਮੁੱਖ ਆਰਥਿਕ ਅਧਾਰਿਕ ਸਰੰਚਨਾਵਾਂ ;
  1. ਯਾਤਾਯਤ ਅਤੇ ਸੰਚਾਰ                          4.ਬਿਜਲੀ
  2. ਸੰਚਾਈ                                         5. ਬੈੰਕਿੰਗ ਅਤੇ ਦੂਜੀਆਂ ਵਿੱਤ ਸੰਸਥਾਵਾਂ
  3. ਮੁਦਰਾ ਪੂਰਤੀ
ਆਰਥਿਕ ਆਧਾਰਿਕ ਸਰਾਂਚਾਨਾਵਾਂ ਉਹ ਪੂੰਜੀ ਸਟਾੱਕ ਹੈ ਜੋ ਉਤਪਾਦਨ ਪ੍ਰਣਾਲੀ ਨੂੰ ਸਿਧ੍ਹੇ ਤੌਰ ਤੇ ਸੇਵਾਵਾਂ ਪ੍ਰਦਾਨ ਕਰਦਾ ਹੈ |ਉਦਾਹਰਨ ਦੇ ਤੌਰ ਤੇ ਜੇਕਰ ਯਾਤਾਯਾਤ ਸੇਵਾਵਾਂ ਜਿਵੇਂ ਰੇਲ,ਸੜਕਾਂ ਆਦਿ ਨਾ ਹੋਣ ਤਾਂ ਵਸਤੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਣਾ ਔਖਾ ਹੋ ਜਾਵੇਗਾ | ਬਿਜਲੀ ਨਹੀਂ ਹੋਵੇਗੀ ਤਾਂ ਕਾਰਖਾਨੇ ਬੰਦ ਹੋ ਜਾਣਗੇ | ਇਹਨਾਂ ਚੀਜਾਂ ਦਾ ਪ੍ਰਭਾਵ ਆਰਥਿਕ ਵਿਕਾਸ ਤੇ ਪਵੇਗਾ |

ਪ੍ਰਸ਼ਨ 3 – ਭਾਰਤ ਵਿੱਚ ਯਾਤਾਯਤ(ਆਵਾਜਾਹੀ),ਬਿਜਲੀ ਸ਼ਕਤੀ ਅਤੇ ਸਿੰਜਾਈ ਸਬੰਧੀ ਆਰਥਿਕ ਅਧਾਰਿਕ ਸਰਾਂਚਾਨਾਵਾਂ ਦਾ ਸੰਖੇਪ ਵਿੱਚ  ਵਰਣਨ ਕਰੋ |
ਉੱਤਰ –
        ਯਾਤਾਯਤ : ਭਾਰਤ ਵਿੱਚ ਰੇਲ,ਬੱਸਾਂ ਟਰੱਕ,ਹਵਾਈ ਜਹਾਜ ਅਤੇ ਸਮੁੰਦਰੀ ਜਹਾਜ ,ਆਦਿ ਯਾਤਾਯਤ ਦੇ ਪ੍ਰਮੁੱਖ ਸਾਧਨ ਹਨ | ਜੇਕਰ ਇਹ ਯਾਤਾਯਤ ਸੇਵਾਵਾਂ ਨਾ ਹੋਣ ਤਾਂ ਵਸਤੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਔਖਾ ਹੋ ਜਾਵੇਗਾ |
        ਬਿਜਲੀ ਸ਼ਕਤੀ : ਬਿਜਲੀ ਤੋਂ ਬਿਨਾਂ ਆਰਥਿਕ ਵਿਕਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ | ਬਿਜਲੀ ਨਹੀਂ ਹੋਵੇਗੀ ਤਾਂ ਕਾਰਖਾਨੇ ਬੰਦ ਹੋ ਜਾਣਗੇ |
        ਸਿੰਜਾਈ : ਸਿੰਜਾਈ ਵੀ ਆਰਥਿਕ ਵਿਕਾਸ ਦਾ ਆਧਾਰ ਹੈ | ਖੇਤੀ ਲਈ ਭੂਮੀ ਨੂੰ ਪਾਣੀ ਦੇਣ ਨੂੰ ਸਿੰਜਾਈ ਕਹਿੰਦੇ ਹਨ | ਖੇਤੀ ਨੂੰ ਪਾਣੀ ਦੋ ਤਰ੍ਹਾਂ ਨਾਲ ਮਿਲਦਾ ਹੈ – 1. ਕੁਦਰਤੀ ਸਾਧਨ-ਵਰਖਾ ਦੁਆਰਾ ਅਤੇ 2. ਬਨਾਵਟੀ ਸਾਧਨਾਂ –ਖੂਹਾਂ,ਟਿਊਬਵੈਲਾਂ ,ਤਲਾਬਾਂ ਅਤੇ ਨਹਿਰਾਂ ਆਦਿ ਦੁਆਰਾ |

ਪ੍ਰਸ਼ਨ 4 – ਭਾਰਤ ਦੀਆਂ ਮੁੱਖ ਮੌਦ੍ਰਿਕ ਸੰਸਥਾਵਾਂ ਕਿਹੜੀਆਂ ਹਨ ?
ਉੱਤਰ –
        ਭਾਰਤੀ ਰਿਜਰਵ ਬੈੰਕ : ਇਹ ਭਾਰਤ ਦਾ ਕੇਂਦਰੀ ਬੈੰਕ ਹੈ |
        ਸ਼ਾਹੂਕਾਰ : ਇਹ ਬਹੁਤ ਜਿਆਦਾ ਵਿਆਜ ਤੇ ਕਰਜਾ ਦਿੰਦੇ ਹਨ |
        ਵਪਾਰਿਕ ਬੈੰਕ : ਇਹ ਗਰੀਬਾਂ ਨੂੰ ਘੱਟ ਵਿਆਜ ਤੇ ਕਰਜਾ ਦਿੰਦੇ ਹਨ |
        ਵਸ਼ਿਸ਼ਟ ਬੈੰਕਿੰਗ ਸੰਸਥਾਵਾਂ : ਭਾਰਤੀ ਉਦਯੋਗਿਕ ਵਿਕਾਸ ਬੈੰਕ ,ਪੇਂਡੂ ਖੇਤਰੀ ਬੈੰਕ ਆਦਿ |
        ਗੈਰ-ਬੈੰਕਿੰਗ ਵਿੱਤੀ ਸੰਸਥਾਵਾਂ : ਜਿਵੇਂ ਯੁਨਿੱਟ ਟਰਸੱਟ ਅਤੇ ਜੀਵਨ ਬੀਮਾ ਨਿਗਮ ਆਦਿ |
        ਸਟਾੱਕ ਐਕਸਚੇਂਜ : ਇੱਥੇ ਸ਼ੇਅਰ ਖ਼ਰੀਦੇ ਅਤੇ ਵੇਚੇ ਜਾਂਦੇ ਹਨ |

ਪ੍ਰਸ਼ਨ 5 – ਉਪਭੋਗਤਾ ਦੇ ਸੋਸ਼ਣ ਤੋਂ ਕੀ ਭਾਵ ਹੈ ? ਉਪਭੋਗਤਾ ਸਰੰਖਣ ਦੇ ਮੁੱਖ ਉਪਾਅ ਦੱਸੋ |
ਉੱਤਰ –
        ਉਪਭੋਗਤਾ ਦੇ ਸੋਸ਼ਣ ਤੋਂ ਭਾਵ ਵਿਕਰੇਤਾ ਜਾਂ ਉਤਪਾਦਕ ਦੁਆਰਾ ਗਲਤ ਵਪਾਰ ਵਿਹਾਰ ਤੋਂ ਹੈ | ਭਾਵ ਗ੍ਰਾਹਕਾਂ ਨੂੰ ਵਸਤੂ ਦੇ ਮੁੱਲ ਗੁਣਵੱਤਾ ,ਵਜਨ ਆਦਿ ਬਾਰੇ ਗਲਤ ਜਾਣਕਾਰੀ ਦੇ ਕੇ ਵੇਚਣਾ | ਜਿਵੇਂ ਮਿਲਾਵਟ ਕਰਨਾ , ਘੱਟ ਵਜ਼ਨ , ਦੀ ਵਰਤੋਂ ਕਰਨਾ ਗੁਮਰਾਹ ਕਰਨ ਵਾਲੇ ਵਿਗਿਆਪਨ ਦਿਖਾਉਣਾ ਆਦਿ |
        ਸਰੰਖਣ ਦੇ ਮੁੱਖ ਉਪਾਅ : ਭਾਰਤ ਵਿੱਚ ਵੱਡੇ ਉਤਪਾਦਕਾਂ ਅਤੇ ਵਪਾਰੀਆਂ ਤੋਂ ਛੋਟੇ ਵਪਾਰੀਆਂ ਅਤੇ ਉਪਭੋਗਤਾਵਾਂ ਨੂੰ ਸਰੰਖਣ ਦੇਣ ਲਈ 1969ਵਿੱਚ ਐਕਟ ਪਾਸ ਕੀਤਾ ਗਿਆ |
        ਉਪਭੋਗਤਾਵਾਂ ਦਾ ਹਰ ਪੱਧਰ ਦੇ ਉਤਪਾਦਕਾਂ ਤੋਂ ਸਰੰਖਣ ਕਰਨ ਲਈ 1986 ਵਿੱਚ ਵੀ ਇੱਕ ਐਕਟ ਪਾਸ ਕੀਤਾ ਗਿਆ |
        ਜਾਗਰੂਕਤਾ : ਉਪਭੋਗਤਾ ਨੂੰ ਜਾਗਰੂਕ ਬਣਾਉਣ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ |

ਪ੍ਰਸ਼ਨ 6 – ਸਰਵਜਨਕ ਵਿਤਰਣ ਪ੍ਰਣਾਲੀ ਤੋਂ ਕੀ ਭਾਵ ਹੈ? ਭਾਰਤ ਵਿੱਚ ਸਰਵਜਨਕ ਵਿਤਰਣ ਪ੍ਰਣਾਲੀ ਦੀ ਸਥਿਤੀ ਦਾ ਵਰਣਨ ਕਰੋ ?
ਉੱਤਰ –
        ਸਰਵਜਨਕ ਵਿਤਰਣ ਪ੍ਰਣਾਲੀ ਦੁਆਰਾ ਮੁੱਖ ਤੌਰ ਤੇ ਗਰੀਬਾਂ ਨੂੰ ਉਚਿੱਤ ਅਤੇ ਘੱਟ ਕੀਮਤ ਤੇ ਜਰੂਰੀ ਵਸਤੂਆਂ ਜਿਵੇਂ ,ਅਨਾਜ , ਦਾਲਾਂ ਆਦਿ ਵੰਡਿਆ ਜਾਂਦਾ ਹੈ |
        ਸਥਿਤੀ : ਭਾਰਤ ਸਰਕਾਰ ਵੱਲੋਂ ਅਨਾਜ ਦੀ ਵਸੂਲੀ ਨਿਰਧਾਰਿਤ ਕੀਮਤਾਂ ਤੇ ਕੀਤੀ ਜਾਂਦੀ ਹੈ |
        ਮੁਸ਼ਕਿਲ ਸਮੇਂ ਦੌਰਾਨ ਅਨਾਜ ਦੀ ਪੂਰਤੀ ਲਈ ਲੋੜੀਂਦੀਆਂ ਵਸਤੂਆਂ ਦਾ ਸਟਾੱਕ ਰੱਖਣਾ, ਜਿਸਨੂੰ ਨੂੰ ਬਫ਼ਰ ਸਟਾੱਕ ਕਿਹਾ ਜਾਂਦਾ ਹੈ |
        ਸਰਕਾਰ ਨੇ ਜਰੂਰੀ ਵਸਤੂਆਂ ਨੂੰ ਘੱਟ ਕੀਮਤ ਤੇ ਵੰਡਣ ਲਈ ਉਚਿੱਤ ਮੁੱਲ ਦੁਕਾਨਾਂ ਖੋਲੀਆਂ ਹਨ |

________________________________________________