ਸ਼ਕਤੀ ਦੇ ਸਾਧਨ - 1 ( ਕੋਲ੍ਹਾ )


ਲਿਗਨਾਇਟ ਜੋ ਕਾਫੀ ਘਟੀਆ ਕਿਸਮ ਦਾ ਕੋਲਾ ਹੁੰਦਾ ਹੈ , ਭੂਰਾ ਕੋਲਾ ਵੀ ਕਹਾਉਂਦਾ ਹੈ | ਇਸਦਾ ਜਮ੍ਹਾਂ ਭੰਡਾਰ ਤੁਲਣਾ ਵਿੱਚ ਘੱਟ ਹੈ ਇਸਦਾ ਮੁੱਖ ਹਿੱਸਾ ਤਮਿਲਨਾਡੂ ਵਿੱਚ ਨਵੇਲੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਮਿਲਦਾ ਹੈ | ਲਿਗਨਾਇਟ ਕੋਲ੍ਹੇ  ਦੇ ਮਿਲਣ ਕਰਕੇ ਇਸ ਰਾਜ ਨੂੰ ਬੇਹੱਦ ਫਾਇਦਾ ਹੋਇਆ ਹੈ ਜਿਸ ਵਿੱਚ ਨਵੇਲੀ ਸਥਾਨ ਤੇ ਬਿਜਲੀ ਘਰ ਬਣਾ ਕੇ ਪੂਰੇ ਰਾਜ ਵਿੱਚ ਬਿਜਲੀ ਭੇਜੀ ਜਾਂਦੀ ਹੈ |

coal land
ਕੋਲ੍ਹਾ,ਖਣਿਜ ਤੇਲ , ਪਣ-ਬਿਜਲੀ ਅਤੇ ਪਰਮਾਣੂ-ਉਰਜਾ ਸ਼ਕਤੀ ਦੇ ਮੁੱਖ ਸਾਧਨ ਹਨ |ਬੇਸ਼ਕ ਆਧੁਨਿਕ ਯੁੱਗ ਵਿੱਚ ਹੋਰ ਵੀ ਬਹੁਤ ਸਾਰੇ ਸਾਧਨ ਖੋਜੇ ਜਾ ਰਹੇ ਹਨ ਪਰ ਕੋਲ੍ਹਾ ਉਦਯੋਗਕ ਬਾਲਣ ਵਜ਼ੋਂ ਅੱਜ ਵੀ ਸਭ ਤੋਂ ਵੱਧ ਮਹਤਵਪੂਰਣ ਸਾਧਨ ਹੈ| ਭਾਰਤ ਵਿੱਚ ਕੁੱਲ ਕਾਰਬੋਨਿਕ ਸ਼ਕਤੀ ਦੀ ਮੰਗ ਦੀ 60.0% ਪੂਰਤੀ ਕੋਲੇ ਤੇ ਲਿਗਨਾਇਟ ਤੋਂ ਹੀ ਕੀਤੀ ਜਾਂਦੀ ਹੈ |ਖਣਿਜ ਭੰਡਾਰਾਂ ਦੇ ਹਿਸਾਬ ਤੋਂ ਕੋਲਾ ਦੇਸ਼ ਦਾ ਸਭ ਤੋਂ ਵੱਡਾ ਖਣਿਜ ਸਾਧਨ ਹੈ |ਸਾਡਾ ਦੇਸ਼ ਸੰਸਾਰ ਦੇ ਸਭ ਤੋਂ ਵੱਡੇ ਤਿੰਨ ਕੋਲਾ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੈ | ਚੀਨ ਅਤੇ ਸੰਯੁਕਤ ਰਾਜ ਅਮਰੀਕਾ ਹੀ ਕੇਵਲ ਅਜਿਹੇ ਦੇਸ਼ ਹਨ ਜਿੱਥੇ ਭਾਰਤ ਤੋਂ ਵੱਧ ਕੋਲੇ ਦਾ ਉਤਪਾਦਨ ਹੁੰਦਾ ਹੈ | ਦੇਸ਼ ਦੇ ਲਗਪਗ ਸਾਰੇ ਕੋਲਾ ਭੰਡਾਰ ਗੋੰਡਵਾਨਾ ਯੁੱਗ ਵਿੱਚ ਬਣੀਆਂ ਦੱਖਣੀ ਭਾਰਤ ਦੀਆਂ ਚੱਟਾਨਾਂ ਵਿੱਚ ਮਿਲਦੇ ਹਨ | ਦੇਸ਼ ਵਿੱਚ ਕੋਲਾ ਭੰਡਾਰ ਦੀ ਵੰਡ ਨੂੰ ਦੇਖ ਕੇ ਇਹ ਪਤਾ ਚਲਦਾ ਹੈ ਕਿ ਇਸਦਾ ਤਿੰਨ -ਚੌਥਾਈ ਹਿੱਸਾ ਦਮੋਦਰ ਨਦੀ ਘਾਟੀ ਖੇਤਰ ਵਿੱਚ ਸਥਿੱਤ ਹੈ | ਇੱਥੇ ਰਾਣੀਗੰਜ, ਝਰੀਆ , ਗਿਰਿਡੀਹ, ਬੋਕਾਰੋ ਅਤੇ ਕਰਨਪੁਰ ਕੋਲੇ ਦੇ ਮੁੱਖ ਖੇਤਰ ਹਨ | ਇਹ ਸਾਰੇ ਬੰਗਾਲ, ਬਿਹਾਰ ਅਤੇ ਝਾਰਖੰਡ ਰਾਜਾਂ ਵਿੱਚ ਸਥਿੱਤ ਹਨ | ਇਸਦੇ ਇਲਾਵਾ ਮੱਧ ਪ੍ਰਦੇਸ਼ ਛੱਤੀਸਗੜ੍ਹ ਦੇ ਸਿੰਗਰੌਲੀ , ਉਮਰੀਆ, ਸਹਾਗ੍ਪੁਰ , ਸੋਲਹਾਟ, ਕੋਰਵਾ ਅਤੇ ਰਾਮਗੜ੍ਹ ( ਉੜੀਸਾ ) ਦੇ ਦੇਵਗੜ੍ਹ ਅਤੇ ਤੇਲਚਿਰ , ਮਹਾਰਾਸ਼ਟਰ ਦੇ ਚਾਂਦਾ ਅਤੇ ਆਂਧਰਾ ਪ੍ਰਦੇਸ਼ ਵਿੱਚ ਸਿੰਗਰੋਨੀ ਮੁੱਖ ਖਾਣ ਖੇਤਰ ਹਨ |

ਆਜ਼ਾਦੀ ਤੋਂ ਬਾਅਦ ਕੋਲਾ ਖਾਣ ਉਦਯੋਗ ਦਾ ਰਾਸ਼ਟਰੀਕਰਣ ਕਰ ਦਿੱਤਾ ਗਿਆ ਸੀ | ਮਜਦੂਰਾਂ ਨੂੰ ਅਤਿਆਚਾਰ ਤੋਂ ਬਚਾਉਣਾ, ਖਾਣ ਦਾ ਕੰਮ ਯੋਜਨਾਬੱਧ ਤਰੀਕੇ ਨਾਲ ਕਰਨ ਲਈ ਖੇਤਰਾਂ ਵਿੱਚ ਵਾਤਾਵਰਣ ਨੂੰ ਬਣਾਏ ਰੱਖਣ ਲਈ ਅਜਿਹਾ ਕੀਤਾ ਗਿਆ ਹੈ | ਹੁਣ ਦੇਸ਼ ਦੇ ਮੁੱਖ ਕੋਲਾ ਖੇਤਰ ਇਸ ਪ੍ਰਕਾਰ ਹਨ : - ਰਾਣੀਗੰਜ, ਝਰੀਆ , ਪੂਰਬੀ ਅਤੇ ਪੱਛਮੀ ਬੋਕਾਰੋ : ਪੰਚਕਾਨਹਾਂ ਅਤੇ ਤਵਾ ਘਾਟੀ, ਸਿੰਗਰੌਲੀ, ਚਾਂਦਾ-ਵਾਰਧਾ ; ਤੇਲਚਿਰ ਅਤੇ ਗੋਦਾਵਰੀ ਘਾਟੀ ਆਦਿ ਹਨ |
ਦੇਸ਼ ਵਿੱਚ ਮਿਲਣ ਵਾਲੇ ਕੁੱਲ ਕੋਲਾ ਭੰਡਾਰਾਂ ਦਾ ਅੰਦਾਜ਼ਾ 19602 ਕਰੋੜ ਟਨ ਹੈ | ਇਸ ਵਿੱਚੋਂ 16632 ਕਰੋੜ ਟਨ ਨਾਨ-ਕੋਕਿੰਗ ਅਤੇ 2970 ਕਰੋੜ ਟਨ ਕੋਕਿੰਗ ਕੋਲਾ ਹੈ |ਕੋਲ ਇੰਡੀਆ ਲਿਮਿਟਡ ਜੋ ਇੱਕ ਸਰਕਾਰੀ ਸੰਸਥਾ ਹੈ ਅਤੇ ਕੋਲੇ ਦੇ ਸਬੰਧਿਤ ਪ੍ਰਬੰਧ ਅਤੇ ਪ੍ਰਸ਼ਾਸਨ ਇਸ ਦੇ ਹੱਥ ਵਿੱਚ ਹਨ | ਇਹ ਸੰਸਾਰ ਦੀ ਦੂਸਰੀ ਸਭ ਤੋਂ ਵੱਡੀ ਕੰਮ ਪ੍ਰਦਾਨ ਕਰਨ ਵਾਲੀ ਸੰਸਥਾ ਹੈ ਜਿਸ ਵਿੱਚ 6.46 ਲੱਖ ਕਾਮੇ ਕੰਮ ਕਰਦੇ ਹਨ |ਬਿਜਲੀ ਅਤੇ ਗੈਸ ਬਣਾਉਣ ਦੇ ਕੰਮ ਵਿੱਚ ਇਹ ਕੋਲਾ ਕਾਫੀ ਫਾਇਦੇਮੰਦ ਸਿੱਧ ਹੋਇਆ ਹੈ | ਦੇਸ਼ ਦੇ ਤਾਪ ਬਿਜਲੀਘਰ (ਥਰਮਲ ਪਲਾਂਟ ) ਕੋਲੇ ਨਾਲ ਹੀ ਚਲਾਏ ਜਾਂਦੇ ਹਨ | ਇਸ ਨਾਲ ਉਦਯੋਗਾਂ ਦੇ ਵਿਕੇਂਦਰੀਕਰਣ ਵਿੱਚ ਵੀ ਮਦਦ ਮਿਲਦੀ ਹੈ ਅਤੇ ਦੂਸਰੇ ਆਵਾਜਾਈ ਦਾ ਖਰਚਾ ਵੀ ਬੱਚ ਜਾਂਦਾ ਹੈ |
coal mineਭਾਰਤ ਵਿੱਚ ਕੋਲੇ ਦਾ ਉਤਪਾਦਨ ਦਾ ਲਗਪਗ 90% ਹਿੱਸਾ ਥਰਮਲ ਬਿਜਲੀ ਕੇਂਦਰਾਂ ਵਿੱਚ ਵਰਤਿਆ ਜਾਂਦਾ ਹੈ | ਸਾਡੇ ਪੰਜਾਬ ਵਿੱਚ ਕੋਲੇ ਤੇ ਅਧਾਰਤ ਤਿੰਨ ਥਰਮਲ ਪਲਾਂਟ ਇਕਾਈਆਂ ਇੱਕ ਰੋਪੜ ਅਤੇ ਦੋ ਬਠਿੰਡਾ ਸ਼ਹਿਰਾਂ ਵਿੱਚ ਲੱਗੇ ਹੋਏ ਹਨ ਜਿਸ ਨਾਲ ਇਸ ਰਾਜ ਵਿੱਚ ਬਿਜਲੀ ਦੀ ਪੂਰਤੀ ਦੀ ਸਮੱਸਿਆ ਕਾਫੀ ਹੱਦ ਤੱਕ ਘੱਟ ਗਈ ਹੈ | ਪੰਜਾਬ ਵਿੱਚ ਤਿੰਨ ਹੋਰ ਛੋਟੇ ਤਾਪ ਬਿਜਲੀ ਘਰ ਨਿਜੀ ਭਾਈਵਾਲੀ ਨਾਲ ਵੀ ਸਥਾਪਤ ਕੀਤੇ ਜਾ ਰਹੇ ਹਨ | ਲੋਹਾ ਅਤੇ ਇਸਪਾਤ ਉਦਯੋਗ ਵਿੱਚ ਵੀ ਕੋਲੇ ਦੀ ਭਾਰੀ ਮੰਗ ਹੈ | ਕੁੱਲ ਉਤਪਾਦਨ ਦਾ ਪੰਜਵਾਂ ਹਿੱਸਾ ਇਸ ਉਦਯੋਗ ਵਿੱਚ ਪ੍ਰਯੋਗ ਹੁੰਦਾ ਹੈ | ਬਾਕੀ ਵਿੱਚੋਂ ਕਾਫੀ ਹਿੱਸਾ ਇੱਟਾਂ ਦੇ ਭੱਠਿਆਂ, ਰੇਲ-ਇੰਜਣ, ਸੀਮਿੰਟ ਤੇ ਖਾਦ ਕਾਰਖਾਨਿਆਂ ਆਦਿ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ |





____________________

ਉਪਰੋਕਤ ਲੇਖ ਨੂੰ ਪੜਨ ਤੋਂ ਬਾਅਦ ਇਸਦੇ ਨਾਲ ਸਬੰਧਤ ਛੋਟਾ ਜਿਹਾ ਕਵਿਜ਼ ਖੇਡਣ ਲਈ ਇੱਥੇ ਕਲਿੱਕ ਕਰੋ |