ਪਾਠ ਯੋਜਨਾ - 1


ਜਮਾਤ  : ਅੱਠਵੀਂ                                                          

ਟੋਪਿਕ : ਸੰਸਦ ਦੀ ਬਣਤਰ 

ਲੋੜੀਂਦੀ ਸਮੱਗਰੀ

  1. ਜਮਾਤ ਦਾ ਕਮਰਾ, ਬਲੈਕ ਬੋਰਡ, ਡਸਟਰ , ਚਾਕ, ਲੋੜ ਅਨੁਸਾਰ ਕਾਗਜ਼ ਦੀਆਂ ਸਲਿੱਪਾਂ ਜਿਹਨਾਂ ਉੱਤੇ ਅੰਗ੍ਰੇਜੀ ਦੇ ਅੱਖਰ A,B,C ਅਤੇ D ਲਿਖੇ ਹੋਣ |
  2. ਰਾਸ਼ਟਰਪਤੀ, ਪ੍ਰਧਾਨ ਮੰਤਰੀ, ਅਤੇ ਲੋਕ ਸਭਾ ਸਪੀਕਰ ਦੀਆਂ  ਤਸਵੀਰਾਂ , ਅਤੇ ਸੰਸਦ ਦੀ ਤਸਵੀਰ |

ਉਦੇਸ਼ :

  1. ਵਿਦਿਆਰਥੀਆਂ ਨੂੰ ਸੰਸਦ ਦੀ ਬਣਤਰ ਬਾਰੇ ਜਾਣਕਾਰੀ ਦੇਣਾ |
  2. ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਆਪਸੀ ਸਬੰਧਾਂ ਬਾਰੇ ਜਾਣਕਾਰੀ ਦੇਣਾ |
  3. ਪ੍ਰਤੱਖ ਅਤੇ ਅਪ੍ਰਤੱਖ ਚੌਣ ਬਾਰੇ ਜਾਣਕਾਰੀ ਦੇਣਾ |

ਪੂਰਬ ਗਿਆਨ ਪਰਖ

ਅਧਿਆਪਕ ਵਿਦਿਆਰਥੀਆਂ ਤੋਂ ਹੇਠ ਲਿਖੇ ਪ੍ਰਸ਼ਨ ਪੁੱਛੇਗਾ  :
  1. ਪਿੰਡ ਵਿੱਚ ਜਦੋਂ ਕੋਈ ਝਗੜਾ ਹੋ ਜਾਵੇ ਤਾਂ ਫੈਸਲਾ ਕੋਣ ਕਰਦਾ ਹੈ ?
  2. ਪੰਚਾਇਤ ਵਿੱਚ ਕਿੰਨੇਂ ਮੈਂਬਰ ਹੁੰਦੇ ਹਨ ?
  3. ਸਾਡੇ ਦੇਸ਼ ਨੂੰ ਚਲਾਉਣ ਵਾਲੀ ਸੰਸਥਾ ਦਾ ਕੀ ਨਾਮ ਹੈ ?
  4. ਅਤੇ ਇਸਦੇ ਕਿੰਨੇਂ ਮੈਂਬਰ ਹੁੰਦੇ ਹਨ ?

ਵਿਸ਼ੇ ਦੀ ਘੋਸ਼ਣਾ :

ਆਖਰੀ ਸਵਾਲ ਦਾ ਸੰਤੋਸ਼ਜਨਕ ਉੱਤਰ ਨਾ ਮਿਲਣ ਤੇ ਅਧਿਆਪਕ ਵਿਸ਼ੇ ਦੀ ਘੋਸ਼ਣਾ ਕਰੇਗਾ ਕਿ ਅੱਜ ਅਸੀਂ ਦੇਸ਼ ਨੂੰ ਚਲਾਉਣ ਵਾਲੀ ਸੰਸਥਾ ਬਾਰੇ ਪੜਾਂਗੇ |
ਅਧਿਆਪਕ ਦੱਸੇਗਾ ਕਿ ਦੇਸ਼ ਨੂੰ ਚਲਾਉਣ ਵਾਲੀ ਸੰਸਥਾ ਨੂੰ ਸਰਕਾਰ ਆਖਦੇ ਹਨ | ਸਰਕਾਰ ਦੇ ਤਿੰਨ ਅੰਗ ਹਨ :

ਕਾਰਜ ਪਾਲਿਕਾ          ਵਿਧਾਨ ਪਾਲਿਕਾ                ਨਿਆਂ ਪਾਲਿਕਾ


ਪਾਠ ਸਮੱਗਰੀ
ਅਧਿਆਪਕ ਗਤੀਵਿਧੀ
ਕਿਰਿਆਸ਼ੀਲਤਾ
1.ਅਧਿਆਪਕ ਦੱਸੇਗਾ ਕਿ ਦੇਸ਼ ਨੂੰ ਚਲਾਉਣ ਵਾਲੀ ਸੰਸਥਾ ਨੂੰ ਸਰਕਾਰ ਆਖਦੇ ਹਨ | ਸਰਕਾਰ ਦੇ ਤਿੰਨ ਅੰਗ ਹਨ :

ਕਾਰਜ ਪਾਲਿਕਾ

ਵਿਧਾਨ ਪਾਲਿਕਾ 

ਨਿਆਂ ਪਾਲਿਕਾ


ਸਭ ਤੋਂ ਪਹਿਲਾਂ ਅਸੀਂ ਵਿਧਾਨ ਪਾਲਿਕਾ ਦੀ ਬਣਤਰ ਬਾਰੇ ਪੜਾਂਗੇ |
ਵਿਧਾਨ ਪਾਲਿਕਾ ਨੂੰ ਸੰਸਦ ਵੀ ਆਖਦੇ ਹਨ |
ਸੰਸਦ ਸ਼ਬਦ ਅੰਗ੍ਰੇਜੀ ਦੇ ਅੱਖਰਪਾਰਲੀਮੈਂਟਤੋਂ ਬਣਿਆ ਹੈ ਜੋ ਖੁਦ ਫਰਾਂਸੀਸੀ ਅੱਖਰਪਾਰਲਰਤੋਂ ਨਿਕਲਿਆ ਹੈ , ਜਿਸਦਾ ਅਰਥ ਹੈ ਗਲਬਾਤ ਕਰਨੀ | ਇਸਦਾ ਅਰਥ ਹੈ ਕਿ : ਸੰਸਦ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਦੇਸ਼ ਦੇ ਨੁਮਾਇੰਦੇ ਬੈਠਕੇ ਮਹੱਤਵਪੂਰਨ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕਰਦੇ ਹਨ |
ਸੰਸਦ ਦੇ ਦੋ ਸਦਨ ਹਨ :

ਲੋਕ ਸਭਾ ਅਤੇ ਰਾਜ ਸਭਾ |
ਲੋਕ ਸਭਾ

ਲੋਕ ਸਭਾ ਇੱਕ ਸਥਾਈ ਸਦਨ ਹੈ | ਇਸ ਵਿੱਚ ਕੁੱਲ 545 ਮੈਂਬਰ ਹੁੰਦੇ ਹਨ | ਇਹਨਾਂ ਵਿੱਚ ਕੁੱਲ  543 ਮੈਂਬਰ ਹਨ ਜੋ ਪ੍ਰਤੱਖ ਚੌਣ ਰਾਹੀਂ ਸਿਧੇ ਲੋਕਾਂ ਦੁਆਰਾ ਚੁਣੇ ਜਾਂਦੇ ਹਨ | ਜਦਕਿ ਦੋ ਮੈਂਬਰ ਐਂਗਲੋ ਇੰਡੀਅਨ ਜਾਤੀ ਦੇ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਾਮਜਦ ਕੀਤੇ ਜਾਂਦੇ ਹਨ | ਇਹ ਇੱਕ ਅਸਥਾਈ ਸਦਨ ਹੈ ਅਤੇ ਹਰ ਪੰਜ ਸਾਲ ਬਾਅਦ ਦੁਬਾਰਾ ਚੋਣ ਹੁੰਦੀ ਹੈ |

ਲੋਕ  ਸਭਾ ਦਾ ਸਪੀਕਰ
ਲੋਕ ਸਭਾ ਵਿੱਚ ਜਿੱਤਕੇ ਆਏ ਹੋਏ ਮੈਂਬਰ ਆਪਣੇ ਵਿੱਚੋਂ ਹੀ ਕਿਸੇ ਇੱਕ ਮੈਂਬਰ ਨੂੰ ਚੁਣਦੇ ਹਨ | ਇਹ ਸਪੀਕਰ ਦਾ ਕੰਮ ਕਰਦਾ ਹੈ | ਇਹ ਵਿਧਾਨ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ |







ਰਾਜ ਸਭਾ

ਰਾਜ ਸਭਾ ਵਿੱਚ ਕੁੱਲ 250 ਮੈਂਬਰ ਹੁੰਦੇ ਹਨ | ਇਹ ਇੱਕ ਸਥਾਈ ਸਦਨ ਹੈ ਅਤੇ ਹਰ ਦੋ ਸਾਲ ਬਾਅਦ ਉਸਦੇ ਕੁਝ ਮੈਂਬਰ ਰਿਟਾਇਰ ਹੋ ਜਾਂਦੇ ਹਨ | ਇਸਦੇ ਮੈਂਬਰਾਂ ਦੀ ਚੋਣ ਅਪ੍ਰਤੱਖ ਪ੍ਰਣਾਲੀ ਰਾਹੀਂ ਕੀਤੀ ਜਾਂਦੀ ਹੈ | ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਹੀ ਇਹਨਾਂ ਮੈਂਬਰਾਂ ਦੀ ਚੋਣ ਕਰਕੇ ਭੇਜਦੇ ਹਨ | 238 ਮੈਂਬਰ ਚੁਣਕੇ ਆਉਂਦੇ ਹਨ ਜਦਕਿ 12 ਮੈਂਬਰ ਰਾਸ਼ਟਰਪਤੀ ਵੱਲੋਂ ਕਲਾ ,ਸੰਸਕ੍ਰਿਤੀ ਅਤੇ ਸਮਾਜਿਕ ਜੀਵਨ ਵਿੱਚ ਵੱਡਮੁੱਲਾ ਯੋਗਦਾਨ ਦੇਣ ਵਾਲੇ ਨਾਮਜਦ ਕੀਤੇ ਜਾਂਦੇ ਹਨ |


ਕਾਰਜ ਪਾਲਿਕਾ

ਕਾਰਜ ਪਾਲਿਕਾ ਦਾ ਨਿਰਮਾਣ ਵੀ ਵਿਧਾਨ ਪਾਲਿਕਾ ਵਿੱਚੋਂ ਬਹੁਮਤ ਪ੍ਰਾਪਤ ਕਰਕੇ ਆਈ ਪਾਰਟੀ ਹੀ ਕਰਦੀ ਹੈ | ਉਸ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਵੱਲੋਂ ਸਰਕਾਰ ਬਨਾਉਣ ਦਾ ਸੱਦਾ ਦਿੱਤਾ ਜਾਂਦਾ ਹੈ | ਪ੍ਰਧਾਨ ਮੰਤਰੀ ਆਪਣੇ ਕੁਝ ਸਹਿਯੋਗੀਆਂ ਨਾਲ ਸਰਕਾਰ ਦਾ ਨਿਰਮਾਣ ਕਰਦਾ ਹੈ | ਇਹਨਾਂ ( ਸਹਿਯੋਗੀਆਂ ) ਨੂੰ ਕੈਬਿਨੇਟ ਕਿਹਾ ਜਾਂਦਾ ਹੈ | ਇੰਝ ਕਾਰਜ ਪਾਲਿਕਾ ਦਾ ਸਿੱਧਾ ਸਬੰਧ ਵਿਧਾਨ ਪਾਲਿਕਾ ਨਾਲ ਹੁੰਦਾ ਹੈ | ਪ੍ਰਧਾਨ ਮੰਤਰੀ ਆਪਣੀ ਕੈਬਿਨੇਟ ਸਣੇ ਆਪਣੇ ਕੰਮਾਂ ਅਤੇ ਨੀਤੀਆਂ ਲਈ ਪੂਰੇ ਤੌਰ ਤੇ ਵਿਧਾਨ ਪਾਲਿਕਾ ਦੇ ਸਾਹਮਣੇ ਜਿੰਮੇਵਾਰ ਅਤੇ ਜਵਾਬਦੇਹ ਹੁੰਦੇ ਹਨ | ਇਹ ਵਿਧਾਨ ਮੰਡਲ ਦੇ ਸਮਰਥਨ ਤੱਕ ਹੀ ਆਪਣੀ ਪਦਵੀ ਤੇ ਰਹਿੰਦੇ ਹਨ |

ਅਧਿਆਪਕ ਬਲੈਕ ਬੋਰਡ ਉੱਤੇ ਚਾਕ ਨਾਲ ਸਰਕਾਰ ਦੇ ਤਿੰਨ ਅੰਗ ਦਰਸਾਉਂਦੀ ਹੋਈ ਇੱਕ ਡਾਇਗ੍ਰਾਮ ਬਣਾਏਗਾ |      








ਅਧਿਆਪਕ ਸੰਸਦ ਦੀ ਤਸਵੀਰ ਸਾਹਮਣੇ ਲਗਾਏਗਾ |    















ਅਧਿਆਪਕ ਬੈਂਚ ਤੇ ਬੈਠੇ ਸਾਰੇ ਵਿਦਿਆਰਥੀਆਂ ਨੂੰ ਸਲਿੱਪਾਂ ਦੇਵੇਗਾ ਅਤੇ ਇਹ ਧਿਆਨ ਰੱਖੇਗਾ ਕਿ ਹਰ ਬੈਂਚ ਤੇ A,B,C,D ਸਲਿੱਪ ਜਰੂਰ ਹੋਵੇ | ਇਸਤੋਂ ਬਾਅਦ ਹਰ ਬੈਂਚ ਨੂੰ ਕਹੇਗਾ ਕਿ ਉਹ ਆਪਣੀ ਮਰਜੀ ਨਾਲ ਕਿਸੇ ਇੱਕ ਨੂੰ ਆਪਣੀ ਸਲਿੱਪ ਸਣੇ ਸਟੇਜ਼ (ਅਧਿਆਪਕ ਦੇ ਕੋਲ )ਤੇ ਭੇਜਣ | ਜਦੋਂ ਸਾਰੇ ਬੈਂਚਾਂ ਤੋਂ ਇੱਕ ਬੱਚਾ ਜਾਵੇਗਾ ਤਾਂ ਅਧਿਆਪਕ ਇਸ ਬਾਰੇ ਇੱਕ ਚਾਰਟ ਬਲੈਕ ਬੋਰਡ ਉੱਤੇ ਬਣਾਏਗਾ | ਇੱਕ ਲਾਈਨ ਵਿੱਚ ਅੰਗ੍ਰੇਜੀ ਦੇ ਸਾਰੇ ਅੱਖਰ ਲਿੱਖ ਕੇ ਉਸਦੇ ਨੀਚੇ ਉੰਨੇ ਹੀ ਕਾਲਮ ਬਣਾਏਗਾ ਜਿੰਨੇਂ ਬੈਂਚ ਹੋਣਗੇ | ਸਭ ਤੋਂ ਉੱਪਰ ਹੈਡਿੰਗ ਦੀ ਜਗ੍ਹਾ ਉਹ ਪਾਰਟੀ ਦੇ ਨਾਮ ਲਿਖੇਗਾ  ( ਇਸ ਬਾਰੇ ਸਾਹਮਣੇ ਦੱਸਿਆ ਗਿਆ ਹੈ )ਜਿਸ ਅੰਗ੍ਰੇਜੀ ਅੱਖਰ ਦੀ ਗਿਣਤੀ ਜਿਆਦਾ ਹੋਵੇਗੀ ਉਹ ਜੇਤੂ ਪਾਰਟੀ ਐਲਾਨੀ ਜਾਵੇਗੀ | ਬਾਕੀ ਪਾਰਟੀਆਂ ਵਿਰੋਧੀ ਦਲ ਦਾ ਕੰਮ ਕਰਨਗੀਆਂ |

ਅਧਿਆਪਕ ਹੁਣ ਚੁਣਕੇ ਆਏ ਹੋਏ ਸਾਰੇ ਮੈਂਬਰਾਂ ਨੂੰ ਕਹੇਗਾ ਕਿ ਉਹ ਆਪਣੀ ਮਰਜੀ ਨਾਲ ਕੁਝ ਮੈਂਬਰਾਂ ਨੂੰ ਚੁਣਕੇ ਭੇਜਣ | ( ਦੋ ਬੈਚਾਂ ਤੋਂ ਇੱਕ ਬੱਚਾ ਚੁਣਿਆਂ ਜਾ ਸਕਦਾ ਹੈ )

1.ਅਧਿਆਪਕ ਪਹਿਲਾਂ ਜਿੱਤਕੇ ਆਏ ਹੋਏ ਬੱਚਿਆਂ ਨੂੰ ਕਹੇਗਾ ਕਿ ਉਹ ਆਪਣੇ ਵਿੱਚੋਂ ਇੱਕ ਨੂੰ ਚੁਣਨ | ਇਹ ਬੱਚਾ ਸਪੀਕਰ ਹੋਵੇਗਾ |  

2. ਇਸੇ ਤਰਾਂ ਜਿੱਤਕੇ ਆਈ ਬਹੁਮਤ ਵਾਲੀ ਪਾਰਟੀ ਨੂੰ ਕਹੇਗਾ ਕਿ ਉਹ ਆਪਣਾ ਇੱਕ ਪ੍ਰਧਾਨ ਚੁਣਨ | ਇਹ ਪ੍ਰਧਾਨ ਮੰਤਰੀ ਹੋਵੇਗਾ |    

3.. ਇਸੇ ਤਰਾਂ ਵਿਰੋਧੀ ਪਾਰਟੀ ਨੂੰ ਵੀ ਆਪਣਾ ਇੱਕ ਨੇਤਾ ਚੁਣਨ ਲਈ ਕਿਹਾ ਜਾਵੇਗਾ ਜੋ ਵਿਰੋਧੀ ਦਲ ਦਾ ਨੇਤਾ ਅਖਵਾਏਗਾ |

4. ਹੁਣ ਅਧਿਆਪਕ ਪ੍ਰਧਾਨ ਮੰਤਰੀ ਚੁਣੇ ਬੱਚੇ ਨੂੰ ਕਹੇਗਾ ਕਿ ਉਹ ਕੰਮ ਕਰਨ ਲਈ ਦੋ ਚਾਰ ਬੱਚੇ ਹੋਰ ਆਪਣੇ ਨਾਲ ਲੈ ਲਵੇ | ਇਹ ਪ੍ਰਧਾਨ ਮੰਤਰੀ ਦੀ ਕੈਬਿਨੇਟ ਹੋਵੇਗੀ |                              
       ਡਾਇਗ੍ਰਾਮ ਬਨਾਉਣੀ








     ਸੰਸਦ ਦੀ ਤਸਵੀਰ ਲਗਾਉਣੀ

 











ਹੇਠ ਲਿਖੇ ਤਰਾਂ ਚਾਰਟ ਬਨਾਉਣਾ

Sr.No.
Congress
Bjp
Communist
Dalit party
1
A
B
C
D
2
A
B
C
D
3
A
B
C
D
4
A
B
C
D
5
A
B
C
D
6
A
B
C
D
7
A
B
C
D
8
A
B
C
D

ਅਧਿਆਪਕ ਪ੍ਰਧਾਨ ਮੰਤਰੀ , ਰਾਸ਼ਟਰਪਤੀ ਅਤੇ ਲੋਕ ਸਭਾ ਸਪੀਕਰ ਦੀ ਤਸਵੀਰ ਦਿਖਾਏਗਾ | ਇਸਦੇ ਨਾਲ ਹੀ ਜੇ ਹੋ ਸਕੇ ਤਾਂ ਰਾਜ ਸਭਾ ਅਧਿਅਕਸ਼ ਦੀ ਵੀ ਤਸਵੀਰ ਦਿਖਾਈ ਜਾਵੇ | ਤਸਵੀਰ ਦਿਖਾਉਣ ਸਮੇਂ ਨਾਲ ਨਾਲ ਵਿਆਖਿਆ ਵੀ ਕੀਤੀ ਜਾਵੇਗੀ |

















































































  

   





( ਦੁਹਰਾਈ )

ਕੁਝ ਕਰਨ ਯੋਗ :
  1. ਪਤਾ ਕਰੋ ਕਿ ਰਾਜ ਸਭਾ ਵਿੱਚ ਪੰਜਾਬ ਤੋਂ ਕਿੰਨੇਂ ਮੈਂਬਰ ਚੁਣਕੇ ਭੇਜੇ ਜਾਂਦੇ ਹਨ ?
  2. ਲੋਕ ਸਭਾ ਦਾ ਅੱਜਕਲ ਸਪੀਕਰ ਕੋਣ ਹੈ ?
  3. ਰਾਜ ਸਭਾ ਦਾ ਚੇਅਰਮੈਨ ਅੱਜਕਲ ਕੋਣ ਹੈ ?
  4. ਪੰਜਾਬ ਵਿੱਚੋਂ ਲੋਕ ਸਭਾ ਲਈ ਕਿੰਨੇਂ ਮੈਂਬਰ ਚੁਣਕੇ ਭੇਜੇ ਜਾਂਦੇ ਹਨ ?
  5. ਤੁਹਾਡੇ ਇਲਾਕੇ ਦਾ ਐਮ.ਪੀ. ( ਮੈਂਬਰ ਆਫ਼.ਪਾਰਲੀਆਮੈਂਟ) ਕੋਣ ਹੈ ?