ਛੇਵੀਂ



1
In order to see the Textbook in English Medium
2
In order to see the Textbook in Punjabi Medium
Click here
3
Structure of paper for the session 2020-21
Click here
4
Syllabus for the session 2020-21
5
 ਮਹੀਨਾ-ਵਾਰ ਸਿਲੇਬਸ (2020-21)





If the above file of Textbook in Punjabi medium is taking time for downloading. You can download this in three different parts here separately.
1
 Geography (Part-1)
2
 History (Part-2)
3
 Civics (Part-3)
--------
ਪਾਠ 3
ਧਰਤੀ ਦੀਆਂ ਗਤਿਵਿਧਿਆਂ 


1. ਪ੍ਰਸ਼ਨ - ਧਰਤੀ ਦੀ ਦੈਨਿਕ ਗਤੀ ਕੀ ਹੁੰਦੀ ਹੈ ?
ਉੱਤਰ - ਧਰਤੀ ਸੂਰਜ ਦੇ ਸਾਹਮਣੇ ਆਪਣੇ ਧੁਰੇ 'ਤੇ ਪੂਰਬ ਵੱਲ ਘੁੰਮਦੀ ਰਹਿੰਦੀ ਹੈ | ਇਹ ਚੌਵੀ ਘੰਟੇ ਵਿੱਚ ਇੱਕ ਚੱਕਰ ਪੂਰਾ   ਕਰਦੀ ਹੈ | ਇਸਨੂੰ ਧਰਤੀ ਦੀ ਦੈਨਿਕ ਗਤੀ ਆਖਦੇ ਹਨ | ਇਸ ਦੇ ਕਾਰਣ ਧਰਤੀ 'ਤੇ ਦਿਨ ਅਤੇ ਰਾਤ ਬਣਦੇ ਹਨ |

2. ਪ੍ਰਸ਼ਨ - ਧਰਤੀ ਦੇ ਧੁਰੇ ਦੇ ਝੁਕਾਓ ਦਾ ਕੀ ਅਰਥ ਹੈ ?
ਉੱਤਰ - ਧਰਤੀ ਦਾ ਧੂਰਾ ਇੱਕ ਕਲਪਨਿਕ ਰੇਖਾ ਹੈ , ਜੋ ਧਰਤੀ ਦੇ ਵਿੱਚੋਂ ਗੁਜਰਦਾ ਹੈ | ਇਹ ਸਿੱਧਾ ਨਹੀਂ ਹੈ | ਇਹ ਆਪਣੀ ਪੱਥ ਰੇਖਾ ਦੇ ਨਾਲ 66.5 ਡਿਗਰੀ ਦਾ ਕੋਣ ਬਣਾਉਂਦਾ ਹੈ | ਇਸ ਨੂੰ ਧਰਤੀ ਦੇ ਧੂਰੇ ਦਾ ਝੁਕਾਓ ਕਹਿੰਦੇ ਹਨ |

3. ਪ੍ਰਸ਼ਨ - ਰੁੱਤਾਂ ਬਣਨ ਦੇ ਕੀ ਕਾਰਣ ਹਨ ?
ਉੱਤਰ - ਰੁੱਤਾਂ ਬਣਨ ਦੇ ਕਾਰਣ ਹੇਠਾਂ ਲਿਖੇ ਹਨ :-
ਧਰਤੀ ਦਾ ਆਪਣੇ ਧੁਰੇ 'ਤੇ ਇੱਕ ਹੀ ਦਿਸ਼ਾ ਵਿੱਚ ਝੁਕੇ ਰਹਿਣਾ |
ਧਰਤੀ ਦੁਆਰਾ 365.1/4 ਦਿਨਾਂ ਵਿੱਚ ਸੂਰਜ ਦੀ ਇੱਕ ਪਰਿਕਰਮਾ ਕਰਨਾ |
ਦਿਨ-ਰਾਤ ਦਾ ਛੋਟਾ-ਵੱਡਾ ਹੋਣਾ |

4. ਪ੍ਰਸ਼ਨ - 21 ਜੂਨ ਨੂੰ ਸੂਰਜ ਦੀਆਂ ਕਿਰਣਾਂ ਕਿੱਥੇ ਸਿੱਧੀਆਂ ਪੈਂਦੀਆਂ ਹਨ ?
ਉੱਤਰ - 21 ਜੂਨ ਨੂੰ ਸੂਰਜ ਦੀਆਂ ਕਿਰਣਾਂ ਕਰਕ ਰੇਖਾ 'ਤੇ ਸਿੱਧੀਆਂ ਪੈਂਦੀਆਂ ਹਨ |

5. ਪ੍ਰਸ਼ਨ - ਦੱਖਣੀ ਅਰਧ-ਗੋਲੇ ਵਿੱਚ 23 ਸਤੰਬਰ ਨੂੰ ਕਿਹੜਾ ਮੌਸਮ ਹੁੰਦਾ ਹੈ ?
ਉੱਤਰ - ਬਸੰਤ ਰੁੱਤ 

6. ਪ੍ਰਸ਼ਨ - ਸ਼ੀਤ ਅਯਾਨਾਂਤ ਕਦੋਂ ਹੁੰਦੀ ਹੈ ?
ਉੱਤਰ -  22 ਦਿਸੰਬਰ ਨੂੰ ਸੂਰਜ ਦੀਆਂ ਕਿਰਣਾਂ ਮਕਰ ਰੇਖਾ 'ਤੇ ਸਿੱਧੀਆਂ ਪੈਂਦੀਆਂ ਹਨ | ਇਸ ਨੂੰ ਸ਼ੀਤ ਅਯਾਨਾਂਤ ਕਹਿੰਦੇ ਹਨ |

7. ਪ੍ਰਸ਼ਨ - ਦੱਖਣੀ ਅਰਧ ਗੋਲੇ ਵਿੱਚ 23 ਸਤੰਬਰ ਨੂੰ ਕਿਹੜਾ ਮੌਸਮ ਹੁੰਦਾ ਹੈ ?
ਉੱਤਰ - ਦੱਖਣੀ ਅਰਧ ਗੋਲੇ ਵਿੱਚ 23 ਸਤੰਬਰ ਨੂੰ ਬਸੰਤ ਰੁੱਤ ਹੁੰਦੀ ਹੈ |





________________________________________________________________


ਹੇਠਾਂ ਦਿੱਤੀ ਵੀਡੀਓ ਵਿੱਚ ਵਿਦਿਆਰਥੀਆਂ ਨੂ ਪ੍ਰਿਥਵੀ ਉੱਤੇ ਦਿਨ ਅਤੇ ਰਾਤ ਕਿਵੇਂ ਬਣਦੇ ਹਨ , ਇਸ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ |





ਹੇਠਾਂ ਦਿੱਤੀ ਵੀਡੀਓ ਵਿੱਚ ਛੋਟੇ ਵਿਦਿਆਰਥੀਆਂ ਨੂੰ ਧਰਤੀ ਦੀਆਂ ਗਤੀਆਂ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ |







_____________________________________________________________________



ਪਾਠ – 4
ਨਕਸ਼ੇ – ਸਾਡੇ ਕਿਵੇਂ ਮਦਦਗਾਰ

1.ਪ੍ਰਸ਼ਨ – ਨਕਸ਼ਾ ਕੀ ਹੈ ?
ਉੱਤਰ – ਕਿਸੇ ਪੱਧਰੀ ਸਤ੍ਹਾ ਤੇ ਪੂਰੀ ਧਰਤੀ ਜਾਂ ਉਸਦੇ ਕਿਸੇ ਇੱਕ ਭਾਗ ਦਾ ਖਿੱਚਿਆ ਗਿਆ ਰੂਪ ਨਕਸ਼ਾ ਅਖਵਾਉਂਦਾ ਹੈ | ਇਸਨੂੰ ਇੱਕ ਪੈਮਾਨੇ ਦੇ ਅਨੁਸਾਰ ਖਿੱਚਿਆ ਜਾਂਦਾ ਹੈ | ਇਸ ਪੈਮਾਨੇ ਨੂੰ ਨਕਸ਼ੇ ਦਾ ਪੈਮਾਨਾ ਆਖਦੇ ਹਨ |

2.ਪ੍ਰਸ਼ਨ – ਗਲੋਬ ਕੀ ਹੈ ?
ਉੱਤਰ – ਧਰਤੀ ਦੇ ਮਾਡਲ ਨੂੰ ਗਲੋਬ ਆਖਦੇ ਹਨ | ਇਸ ਵਿੱਚ ਇੱਕ ਕਿੱਲ ਹੁੰਦੀ ਹੈ | ਇਸ ਕਿੱਲ ਦਾ ਉੱਤਰੀ ਸਿਰਾ ਉੱਤਰੀ ਧਰੁਵ ਅਤੇ ਦੱਖਣੀ ਸਿਰਾ ਦੱਖਣੀ ਧਰੁਵ ਨੂੰ ਦਰਸਾਉਂਦਾ ਹੈ | ਇਸਦੇ ਵਿੱਚੋਂ ਵਿੱਚ ਪੂਰਬ-ਪੱਛਮ ਦਿਸ਼ਾ ਵੱਲ ਜਾਂਦੀ ਹੋਈ ਰੇਖਾ ਨੂੰ ਭੂ-ਮੱਧ ਰੇਖਾ ਆਖਦੇ ਹਨ |

3.ਪ੍ਰਸ਼ਨ – ਨਕਸ਼ੇ ਅਤੇ ਗਲੋਬ ਵਿੱਚ ਅੰਤਰ ਦੱਸੋ ?
ਉੱਤਰ – ਨਕਸ਼ੇ ਅਤੇ ਗਲੋਬ ਵਿੱਚ ਹੇਠ ਲੋਖੇ ਅੰਤਰ ਹਨ :-

ਨਕਸ਼ਾ

ਗਲੋਬ
1
ਧਰਤੀ ਦੇ ਧਰਾਤਲ ਜਾਂ ਉਸਦੇ ਕਿਸੇ ਭਾਗ ਦਾ ਪੱਧਰੀ ਸਤ੍ਹਾ ਤੇ ਪ੍ਰਦਰ੍ਸ਼ਨ ਕਰਨਾ ਨਕਸ਼ਾ ਅਖਵਾਉਂਦਾ ਹੈ |
1
ਧਰਤੀ ਦੇ ਛੋਟੇ ਪ੍ਰਤੀਰੂਪ ਨੂੰ ਗਲੋਬ ਕਹਿੰਦੇ ਹਨ |
2
ਨਕਸ਼ੇ ਤੇ ਮਹਾਂਸਾਗਰਾਂ ਅਤੇ ਮਹਾਂਦੀਪਾਂ ਦੀ ਆਕ੍ਰਿਤੀ ਅਤੇ ਆਕਾਰ ਸਹੀ-ਸਹੀ ਨਹੀਂ ਦਿਖਾਏ ਜਾ ਸਕਦੇ |
2
ਗਲੋਬ ‘ਤੇ ਮਹਾਸਾਗਰਾਂ ਅਤੇ ਮਹਾਦੀਪਾਂ ਦੀ ਆਕ੍ਰਿਤੀ ਅਤੇ ਆਕਾਰ ਬਿਲਕੁਲ ਸਹੀ ਦਿਖਾਏ ਜਾ ਸਕਦੇ ਹਨ |
3
ਇਸ ਵਿੱਚ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ |
3
ਇਸ ਵਿੱਚ ਪ੍ਰਤੀਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ |


4.ਪ੍ਰਸ਼ਨ – ਨਕਸ਼ੇ ਕਿਉਂ ਬਨਾਏ ਗਏ ਹਨ ? ਇਹਨਾਂ ਦੀ ਮਹੱਤਤਾ ਦੱਸੋ |
ਉੱਤਰ – ਨਕਸ਼ੇ ਸਾਡੇ ਲਈ ਬਹੁਤ ਹੀ ਉਪਯੋਗੀ ਹਨ | ਇਹਨਾਂ ਦਾ ਹੇਠ ਲਿਖਿਆ ਮਹੱਤਵ ਹੈ :-
1)     ਇਹ ਸਾਨੂੰ ਕਿਸੇ ਸਥਾਨ,ਦੇਸ਼ ਜਾਂ ਮਹਾਂਦੀਪ ਦੀ ਜਾਣਕਾਰੀ ਦਿੰਦੇ ਹਨ |
2)     ਮਹੱਤਵਪੂਰਨ ਸ਼ਹਿਰਾਂ ਦੇ ਗਾਈਡ ਨਕਸ਼ੇ ਤਿਆਰ ਕੀਤੇ ਜਾਂਦੇ ਹਨ | ਇਹ ਲੋਕਾਂ ਨੂੰ ਵੱਖ-ਵੱਖ ਸਥਾਨ ਲਭਣ ਵਿੱਚ ਸਹਾਇਤਾ ਕਰਦੇ ਹਨ |
3)     ਨਕਸ਼ੇ ਤੋਂ ਅਸੀਂ ਕਿਸੇ ਦੋ ਸਥਾਨਾਂ ਦੇ ਵਿਚਕਾਰ ਦੀ ਦੂਰੀ ਦਾ ਪਤਾ ਲਗਾ ਸਕਦੇ ਹਾਂ |
4)     ਇਹ ਸਾਨੂੰ ਵਪਾਰਕ ਕੇਂਦਰਾਂ,ਸੜਕਾਂ ਅਤੇ ਰੇਲ ਮਾਰਗਾਂ, ਨਦੀਆਂ ਅਤੇ ਭੌਤਿਕ ਲਛਣਾ ਦੀ ਜਾਣਕਾਰੀ ਦਿੰਦੇ ਹਨ |
5)     ਸਰਕਾਰ ਨੂੰ ਪ੍ਰਸ਼ਾਸਨ ਚਲਾਉਣ ਲਈ ਨਕਸ਼ਿਆਂ ਦੀ ਲੋੜ ਹੁੰਦੀ ਹੈ |
6)     ਨਕਸ਼ੇ ਫੌਜ ਲਈ ਵੀ ਬਹੁਤ ਉਪਯੋਗੀ ਹੁੰਦੇ ਹਨ |
ਸੱਚ ਤਾਂ ਇਹ ਹੈ ਕਿ ਨਕਸ਼ੇ ਭੂਗੋਲ ਦੇ ਵੱਖ-ਵੱਖ ਤੱਥਾਂ ਦਾ ਅਧਿਐਨ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ |

5.ਪ੍ਰਸ਼ਨ – ਵੱਖ-ਵੱਖ ਕਿਸਮਾਂ ਦੇ ਨਕਸ਼ਿਆਂ ਦੀ ਸੂਚੀ ਬਣਾਓ |
ਉੱਤਰ – ਨਕਸ਼ੇ ਹੇਠ ਲਿਖੀਆਂ ਕਈ ਕਿਸਮਾਂ ਦੇ ਹੁੰਦੇ ਹਨ –
(1 ) ਭੌਤਿਕ ਨਕਸ਼ੇ, ( 2) ਇਤਿਹਾਸਿਕ ਨਕਸ਼ੇ, ( 3) ਵੰਡ ਸਬੰਧੀ ਨਕਸ਼ੇ,( 4) ਸਥਲ ਆਕ੍ਰਿਤੀ ਨਕਸ਼ੇ, ( 5) ਐਟਲਸ-ਨਕਸ਼ੇ ਅਤੇ (6 ) ਦੀਵਾਰ ਨਕਸ਼ੇ |

6.ਪ੍ਰਸ਼ਨ – ਨਕਸ਼ਿਆਂ ਦੇ ਕਿਹੜੇ ਥੰਮ੍ਹ ਹਨ ਅਤੇ ਕਿਉਂ ?
ਉੱਤਰ – ਦੂਰੀ, ਦਿਸ਼ਾ ਅਤੇ ਪ੍ਰਮਾਣਿਕ ਚਿਨ੍ਹ ਨਕਸ਼ੇ ਦੇ ਜਰੂਰੀ ਥੰਮ ਹਨ | ਇਹ ਥੰਮ੍ਹ ਇਸ ਲਈ ਜਰੂਰੀ ਹਨ ਕਿਉਂਕਿ ਇਹਨਾਂ ਤੋਂ ਬਿਨਾਂ ਨਕਸ਼ੇ ਨੂੰ ਪੜ੍ਹਨਾ ਅਤੇ ਸਮਝਣਾ ਔਖਾ ਹੈ | ਅਸਲ ਵਿੱਚ ਇਹ ਥੰਮ੍ਹ ਨਕਸ਼ੇ ਦੀ ਭਾਸ਼ਾ ਹਨ | ਇਹਨਾਂ ਦੀ ਮਦਦ ਨਾਲ ਹੀ ਅਸੀਂ ਕਿਸੇ ਨਕਸ਼ੇ ਤੋਂ ਉਚਿੱਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ |

7.ਪ੍ਰਸ਼ਨ – ਪ੍ਰਮਾਣਿਕ ਚਿਨ੍ਹਾਂ ਦਾ ਚਾਰਟ ਬਣਾਓ |
ਉੱਤਰ ਨਕਸ਼ੇ ਵਿੱਚ ਕੁਝ ਵਿਸ਼ੇਸ਼ ਤਥਾਂ ਨੂੰ ਦ੍ਰ੍ਸੌਨ੍ਲਾਈ ਚਿੰਨ੍ਹ ਨਿਸ਼ਚਿਤ ਕੀਤੇ ਗਏ ਹਨ | ਇਹਨਾਂ ਨੂੰ ਪ੍ਰਮਾਣਿਕ ਚਿੰਨ੍ਹ ਕਹਿੰਦੇ ਹਨ | ਕੁਝ ਪ੍ਰਮਾਣਿਕ ਚਿੰਨ੍ਹ ਅੱਗੇ ਲਿਖੇ ਹਨ –





8.ਪ੍ਰਸ਼ਨ – ਪ੍ਰਮਾਣਿਕ ਚਿੰਨ੍ਹਾਂ ਬਾਰੇ ਤੁਸੀਂ ਕਿ ਜਾਣਦੇ ਹੋ ? ਦੱਸੋ |
ਉੱਤਰ – ਨਕਸ਼ੇ ਵਿੱਚ ਸਾਰੇ ਲੱਛਣਾ ਨੂੰ ਉਹਨਾਂ ਦੀ ਸਹੀ ਕ੍ਰਿਤੀ ਜਾਂ ਆਕਾਰ ਦੇ ਅਨੁਸਾਰ ਵਿਖਾਉਣ ਕਠਿਨ ਹੈ | ਇਸ ਲਈ ਇਹਨਾਂ ਨੂੰ ਦਰਸਾਉਣ ਲਈ ਵੱਖ-ਵੱਖ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ | ਚਿੰਨ੍ਹਾਂ ਦੀ ਵਰਤੋਂ ਨਾਲ ਨਕਸ਼ੇ ਨੂੰ ਪੜ੍ਹਨਾ ਅਸਾਨ ਹੋ ਜਾਂਦਾ ਹੈ | ਪਾਣੀ ਅਤੇ ਥਲ ਨੂੰ ਦਰਸਾਉਣ ਲਈ ਰੰਗਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ | ਚਿੰਨ੍ਹਾਂ ਦੇ ਸੰਬੰਧ ਵਿੱਚ ਇੱਕ ਕਠਿਨਾਈ ਇਹ ਆਉਂਦੀ ਹੈ ਕਿ ਵੱਖ-ਵੱਖ ਨਕਸ਼ਿਆਂ ਵਿੱਚ ਇੱਕ ਹੀ ਲੱਛਣ ਲਈ ਅਲਗ ਅਲਗ ਚਿੰਨ੍ਹ ਹੋ ਸਕਦੇ ਹਨ | ਇਸ ਕਠਿਨਾਈ ਨੂੰ ਪ੍ਰਮਾਣਿਕ ਚਿੰਨ੍ਹਾਂ ਦੁਆਰਾ ਦੂਰ ਕੀਤਾ ਗਿਆ ਹੈ | ਇਹ ਚਿੰਨ੍ਹ ਪੂਰੇ ਵਿਸ਼ਵ ਵਿੱਚ ਸਮਾਨ ਰੂਪ ਨਾਲ ਪ੍ਰਯੋਗ ਕੀਤੇ ਜਾਂਦੇ ਹਨ |


9.ਪ੍ਰਸ਼ਨ – ਰੰਗਦਾਰ ਨਕਸ਼ਿਆਂ ਵਿੱਚ ਕਿਹੜੇ ਕਿਹੜੇ ਰੰਗਾਂ ਨਾਲ ਹੇਠ ਲਿਖਿਆ ਭੌਤਿਕ ਅਕ੍ਰਿਤੀਆਂ ਦਿਖਾਈਆਂ ਜਾਂਦੀਆਂ ਹਨ –
ਪਹਾੜ,ਉੱਚੀਆਂ ਧਰਤੀਆਂ, ਮੈਦਾਨ, ਦਰਿਆ, ਜੰਗਲ ਅਤੇ ਬਰਫ਼ ਨਾਲ ਢੱਕੀਆਂ ਪਹਾੜੀਆਂ
ਉੱਤਰ -

ਭੌਤਿਕ ਆਕ੍ਰਿਤੀ
ਰੰਗ
1
ਪਹਾੜ
ਭੂਰਾ
2
ਉੱਚੀਆਂ ਧਰਤੀਆਂ
ਪੀਲਾ
3
ਮੈਦਾਨ
ਹਰਾ
4
ਦਰਿਆ
ਨੀਲਾ
5
ਜੰਗਲ
ਹਰਾ
6
ਬਰਫ਼ ਨਾਲ ਢੱਕੀਆਂ ਪਹਾੜੀਆਂ
ਚਿੱਟਾ
















10.ਪ੍ਰਸ਼ਨ – ਨਕਸ਼ੇ ਵਿੱਚ ਦਿਸ਼ਾ ਦਾ ਕੀ ਉਪਯੋਗ ਕੀਤਾ ਜਾਂਦਾ ਹੈ ?
ਉੱਤਰ – ਦਿਸ਼ਾਵਾਂ ਨਕਸ਼ੇ ਦਾ ਮਹੱਤਵਪੂਰਨ ਅੰਗ ਹਨ | ਆਮ ਤੌਰ ਤੇ ਨਕਸ਼ੇ ਦਾ ਉੱਪਰਲਾ ਭਾਗ ਉੱਤਰ ਦਿਸ਼ਾ ਨੂੰ ਦਰਸਾਉਂਦਾ ਹੈ | ਇਸਦੀ ਸਹਾਇਤਾ ਨਾਲ ਅਸੀਂ ਹੋਰ ਦਿਸ਼ਾਵਾਂ ਆਸਾਨੀ ਨਾਲ ਨਿਸ਼ਚਿਤ ਕਰ ਸਕਦੇ ਹਾਂ | ਅਸੀਂ ਇੰਝ ਵੀ ਕਹਿ ਸਕਦੇ ਹਾਂ ਕਿ ਨਕਸ਼ੇ ਦਾ ਹੇਠਲਾ ਭਾਗ ਦੱਖਨ,ਸੱਜਾ ਭਾਗ ਪੂਰਬ ਅਤੇ ਖੱਬਾ ਭਾਗ ਪੱਛਮ ਦਿਸ਼ਾ ਵੱਲ ਸੰਕੇਤ ਕਰਦਾ ਹੈ |

11.ਪ੍ਰਸ਼ਨ – ਨਕਸ਼ੇ ਨੂੰ ਪੜ੍ਹਨ ਲਈ ਪੈਮਾਨਾ ਸਾਡੀ ਕਿ ਮਦਦ ਕਰਦਾ ਹੈ ?
ਉੱਤਰ - ਨਕਸ਼ੇ ਵਿੱਚ ਦੂਰੀ ਨੂੰ ਇੱਕ ਪੈਮਾਨੇ ਦੀ ਸਹਾਇਤਾ ਨਾਲ ਦਿਖਾਇਆ ਜਾਂਦਾ ਹੈ | ਪੈਮਾਨਾ ਇੱਕ ਤਰ੍ਹਾਂ ਦੀ ਮਾਪਕ ਰੇਖਾ ਹੁੰਦੀ ਹੈ | ਇਹ ਧਰਾਤਲ ਤੇ ਕਿਸੇ ਦੋ ਬਿੰਦੂਆਂ ਦੇ ਵਿਚਕਾਰ ਦੀ ਵਾਸਤਵਿਕ ਦੂਰੀ ਅਤੇ ਨਕਸ਼ੇ ਅਤੇ ਉਹਨਾਂ ਦੇ ਬਿੰਦੂਆਂ ਦੇ ਵਿਚਕਾਰ ਦੀ ਦੂਰੀ ਦਾ ਅਨੁਪਾਤ ਹੁੰਦਾ ਹੈ | ਅਸਲ ਵਿੱਚ ਅਸੀਂ ਨਕਸ਼ੇ’ਤੇ ਧਰਾਤਲ ਦੀ ਲੰਬੀ ਦੂਰੀ ਨੂੰ ਨਹੀਂ ਦਿਖਾ ਸਕਦੇ | ਇਸ ਲਈ ਅਸੀਂ ਇਸਨੂੰ ਛੋਟੇ ਪੈਮਾਨੇ ਵਿੱਚ ਬਦਲ ਕੇ ਉਸਨੂੰ ਨਕਸ਼ੇ ‘ਤੇ ਦਿਖਾਉਂਦੇ ਹਾਂ | ਉਦਾਹਰਣ ਲਈ, ਅਸੀਂ ਧਰਾਤਲ ਦੀ 1000 ਕਿਲੋਮੀਟਰ ਦੀ ਦੂਰੀ ਨੂੰ ਲੈਂਦੇ ਹਾਂ | ਨਕਸ਼ੇ’ਤੇ ਅਸੀਂ ਇਸ ਦੂਰੀ ਨੂੰ 10 ਸੈਂਟੀਮੀਟਰ ਦੁਆਰਾ ਵਿਖਾ ਸਕਦੇ ਹਾਂ | ਇਸ ਤਰ੍ਹਾਂ ਜੋ ਪੈਮਾਨਾ ਬਨੇਗਾ, ਉਹ ਇਸ ਤਰ੍ਹਾਂ ਹੋਵੇਗਾ – 1 ਸੈਂਟੀਮੀਟਰ = 100 ਕਿਲੋਮੀਟਰ | ਇਸ ਤਰ੍ਹਾਂ ਨਕਸ਼ੇ ਦਾ ਪੈਮਾਨਾ ਕਿਸੇ ਦੋ ਸਥਾਨਾਂ ਦੇ ਵਿਚਕਾਰ ਦੀ ਦੂਰੀ ਜਾਣਨ ਵਿੱਚ ਸਾਡੀ ਸਹਾਇਤਾ ਕਰਦਾ ਹੈ |

12.ਪ੍ਰਸ਼ਨ – ਨਕਸ਼ੇ ਵਿੱਚ ਨਕਸ਼ਾ ਸੰਕੇਤ ਦਾ ਕੀ ਮਹੱਤਵ ਹੈ ?
ਉੱਤਰ – ਨਕਸ਼ੇ ਉੱਤੇ ਕੁਝ ਭੌਤਿਕ ਲੱਛਣਾਂ ਨੂੰ ਸੰਕੇਤਾਂ ਦੁਆਰਾ ਦਿਖਾਇਆ ਜਾਂਦਾ ਹੈ | ਇਹਨਾਂ ਨੂੰ ਨਕਸ਼ਾ ਸੰਕੇਤ ਕਹਿੰਦੇ ਹਨ | ਸੰਕੇਤ ਦੀ ਸਹਾਇਤਾ ਨਾਲ ਅਸੀਂ ਦਿਖਾਏ ਗਏ ਲੱਛਣ ਨੂੰ ਆਸਾਨੀ ਨਾਲ ਪਹਿਚਾਣ ਸਕਦੇ ਹਾਂ  ਅਤੇ ਉਸ ਦੀ ਸਥਿਤੀ ਦੀ ਜਾਣਕਾਰੀ ਪ੍ਰਾਪਤੀ ਕਰ ਸਕਦੇ ਹਾਂ | ਉਦਾਹਰਣ ਦੇ ਤੌਰ’ਤੇ ਜੇਕਰ ਅਸੀਂ ਕੋਈ ਪਰਬਤ ਦਰਸਾਉਣਾ ਚਾਹੁੰਦੇ ਹਾਂ ਤਾਂ ਅਸੀਂ ਉਸਦੇ ਲਈ /\/\/\/ ਸੰਕੇਤ ਨਿਸ਼ਚਿਤ ਕਰ ਸਕਦੇ ਹਾਂ |
                                                          
   ______________________________________________





ਹੇਠਾਂ ਦਿੱਤੀ ਵੀਡੀਓ ਵਿੱਚ ਵਿਸ਼ਵ ਦੇ ਮਹਾਂਦੀਪਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ |