ਕਲਾਸ ਦੱਸਵੀਂ , ਭਾਗ-ਪਹਿਲਾ ਅਰਥ-ਸ਼ਾਸਤਰ ਪਾਠ ਤੀਸਰਾ (ਭਾਰਤ ਵਿਚ ਖੇਤੀਬਾੜੀ ਦਾ ਵਿਕਾਸ)

ਕਲਾਸ ਦੱਸਵੀਂ , ਭਾਗ-ਪਹਿਲਾ
ਅਰਥ-ਸ਼ਾਸਤਰ ਪਾਠ ਤੀਸਰਾ
(ਭਾਰਤ ਵਿਚ ਖੇਤੀਬਾੜੀ ਦਾ ਵਿਕਾਸ)
1.       ਪ੍ਰਸ਼ਨ – ਭਾਰਤ ਦੀ ਰਾਸ਼ਟਰੀ ਆਮਦਨ ਵਿੱਚ ਖੇਤੀ ਦਾ ਕੀ ਯੋਗਦਾਨ ਹੈ ?
ਉੱਤਰ – ਰਾਸ਼ਟਰੀ ਆਮਦਨ ਵਿੱਚ ਹਰੇਕ ਖੇਤਰ ਦਾ ਕੁਝ ਨਾ ਕੁਝ ਯੋਗਦਾਨ ਹੁੰਦਾ ਹੈ. ਖੇਤੀ ਅਤੇ ਵਣ ਆਦਿ ਪ੍ਰਾਥਮਿਕ ਕਿਰਿਆਵਾਂ ਦਾ ਲਗਭਗ  31 ਪ੍ਰਤਿਸ਼ਤ ਯੋਗਦਾਨ ਰਾਸ਼ਟਰੀ ਆਮਦਨ ਵਿੱਚ ਹੁੰਦਾ ਹੈ.1950-51 ਵਿੱਚ ਇਹ ਯੋਗਦਾਨ 59ਪ੍ਰਤਿਸ਼ਤ ਸੀ ਪ੍ਰੰਤੂ ਸਾਲ 1996-97 ਇਹ ਘੱਟ ਕੇ 29 ਪ੍ਰਤਿਸ਼ਤ ਰਹਿ ਗਿਆ . ਇਸ ਕਮੀ ਦਾ ਕਾਰਨ ਹੈ – ਕੁੱਲ ਆਮਦਨ ਵਿੱਚ ਵਾਧਾ ਅਤੇ ਕੁੱਲ ਜਨਸੰਖਿਆ ਵਿੱਚ ਵਾਧਾ.ਪੰਜਾਬ ਵਿੱਚ ਕੁੱਲ ਆਮਦਨ ਦਾ 46 % ਖੇਤੀ ਤੋਂ ਮਿਲਦਾ ਹੈ.
2.       ਪ੍ਰਸ਼ਨ - ਭਾਰਤ ਵਿੱਚ ਖੇਤੀ ਰੁਜਗਾਰ ਦਾ ਮੁੱਖ ਸਾਧਨ ਹੈ .ਇਸ ਉੱਤੇ ਨੋਟ ਲਿਖੋ ?
ਉੱਤਰ – ਖੇਤੀ ਖੇਤਰ ਵਿੱਚ ਬਾਕੀ ਖੇਤਰਾਂ ਦੇ ਮੁਕਾਬਲੇ ਜ਼ਿਆਦਾ ਰੋਜ਼ਗਾਰ ਦੇ ਮੋਕੇ ਪ੍ਰਾਪਤ ਹੁੰਦੇ ਹਨ.ਸਾਲ 1996-97 ਵਿੱਚ 64 % ਜਨਸੰਖਿਆ ਖੇਤੀ ਖੇਤਰ ਵਿੱਚ ਰੋਜ਼ਗਾਰ ਵਿੱਚ ਸੀ. ਭਾਰਤ ਦੀ ਲਗਭਗ 2/3 ਜਨਸੰਖਿਆ ਰੋਜ਼ਗਾਰ ਵਾਸਤੇ ਖੇਤੀ ਖੇਤਰ ਉੱਤੇ ਹੀ ਨਿਰਭਰ ਹੈ.ਇਸ ਤਰਾਂ ਅਸੀਂ ਆਖ ਸਕਦੇ ਹਾਂ ਕਿ ਭਾਰਤ ਵਿੱਚ ਰੋਜ਼ਗਾਰ ਦਾ ਮੁੱਖ ਸਾਧਨ ਖੇਤੀ ਹੀ ਹੈ.
3.       ਪ੍ਰਸ਼ਨ – ਭਾਰਤੀ ਖੇਤੀ ਦੀ ਉਤਪਾਦਕਤਾ ਵਧਾਉਣ ਲਈ ਸਰਕਾਰ ਦਾ ਕੀ ਯੋਗਦਾਨ ਰਿਹਾ ਹੈ ?
ਉੱਤਰ – ਭਾਰਤੀ ਖੇਤੀ ਦੀਆਂ ਉਤਪਾਦਕਤਾ ਨੂੰ ਵਧਾਉਣ ਲਈ ਸਰਕਾਰ ਨੇ ਹੇਠ ਲਿਖੇ ਮਹਤਵਪੂਰਣ ਕਦਮ ਚੁੱਕੇ ਹਨ (1)ਭੂਮੀ ਸੁਧਾਰ (2 ਸਿੰਜਾਈ ਸਹੂਲਤਾਂ ਦਾ ਵਿਸਥਾਰ (3)ਵਿਤਰਣ ਪ੍ਰਣਾਲੀ ਵਿੱਚ ਸੁਧਾਰ (4)ਖੇਤੀ ਸਬੰਧੀ ਖੋਜਾਂ ਅਤੇ ਵਿਕਾਸ ਲਈ ਭਾਰਤੀ ਖੇਤੀ ਅਨੁਸੰਧਾਨ ਪਰਿਸ਼ਦ ਦੀ ਸਥਾਪਨਾ (5) ਬੰਜਰ ਅਤੇ ਬੇਕਾਰ ਭੂਮੀ ਨੂੰ ਖੇਤੀ ਯੋਗ ਬਣਾਉਣਾ (6) ਸਾਖ ਸਹੂਲਤਾਂ ਦਾ ਵਿਸਥਾਰ .
4.       ਪ੍ਰਸ਼ਨ – ਭਾਰਤ ਦੇ ਮੁੱਖ ਭੂਮੀ ਸੁਧਾਰ ਕਿਹੜੇ ਹਨ ?
ਉੱਤਰ – ਭਾਰਤ ਦੇ ਮੁੱਖ ਭੂਮੀ ਸੁਧਾਰ ਹੇਠ ਲਿਖੇ ਹਨ- (1)ਜ਼ਿਮੀਂਦਾਰੀ ਪ੍ਰਥਾ ਦਾ ਖਾਤਮਾ (2 ਭੂਮੀ ਦੀਆਂ ਜੋਤਾਂ ‘ਤੇ ਉਚਿੱਤ ਸੀਮਾ ਨਿਰਧਾਰਨ (3 ਸਰਕਾਰੀ ਖੇਤੀ ਦਾ ਵਿਕਾਸ (4) ਚੱਕਬੰਦੀ (5) ਕਿਸਾਨਾਂ ਦੇ ਭੂਮੀ ਉੱਤੇ ਮਲਕੀਅਤ ਸੰਬੰਧੀ ਕਾਨੂੰਨਾਂ ਦਾ ਨਿਰਮਾਣ.
5.       ਪ੍ਰਸ਼ਨ – ਹਰੀ ਕ੍ਰਾਂਤੀ ਤੋਂ ਕੀ ਭਾਵ ਹੈ ?
ਉੱਤਰ – ਹਰਿ ਕ੍ਰਾਂਤੀ ਤੋਂ ਭਾਵ ਖੇਤੀ ਉਤਪਾਦਨ ਵਿਸ਼ੇਸ਼ ਕਰਕੇ ਕਣਕ,ਚੋਲ ਦੇ ਉਤਪਾਦਨ ਵਿੱਚ ਹੋਣ ਵਾਲੇ ਉਸ ਭਾਰੀ ਵਾਧੇ ਤੋਂ ਹੈ ਜੋ ਖੇਤੀ ਵਿੱਚ ਵਧੇਰੇ ਉਪਜ ਵਾਲੇ ਬੀਜਾਂ ਦੇ ਪ੍ਰਯੋਗ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਉਣ ਕਰਨ ਸੰਭਵ ਹੋਇਆ ਹੈ.
6.       ਪ੍ਰਸ਼ਨ – ਹਰੀ ਕ੍ਰਾਂਤੀ ਭਾਰਤ ਦੀ ਅੰਨ-ਸਮੱਸਿਆ ਦੇ ਹੱਲ ਵਿੱਚ ਕਿਸ ਤਰਾਂ ਸਹਾਇਕ ਹੋਈ ਹੈ ?

ਉੱਤਰ – ਹਰਿ ਕ੍ਰਾਂਤੀ ਦੇ ਫਲਸਰੂਪ ਸਾਲ 1967-68  ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਫਸਲਾਂ ਦੇ ਉਤਪਾਦਨ ਵਿਚ ਬੜੀ ਤੇਜ ਰਫਤਾਰ ਨਾਲ ਵਾਧਾ ਹੋਇਆ ਹੈ.ਇਸ ਕ੍ਰਾਂਤੀ ਦੇ ਫਲਸਰੂਪ ਅਨਾਜ ਦੇ ਉਤਪਾਦਨ ਵਿੱਚ 25 % ਵਾਧਾ ਹੋਇਆ ਹੈ.ਹਰਿ ਕ੍ਰਾਂਤੀ ਤੋਂ ਪਹਿਲਾਂ ਸਾਨੂੰ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਤੋ ਅਨਾਜ ਮੰਗਵਾਉਣਾ ਪੈਂਦਾ ਸੀ.ਪ੍ਰੰਤੂ ਹੁਣ ਸਾਡੀਆਂ ਲੋੜਾਂ ਆਪਣੇ ਏਸ਼ ਵਿਚ ਹੀ ਪੂਰੀਆਂ ਹੋਣ ਲੱਗੀਆਂ ਹਨ. ਇਸ ਤਰਾਂ ਹਰਿ ਕ੍ਰਾਂਤੀ ਭਾਰਤ ਦੀ ਖਾਧ ਸਮੱਸਿਆ ਦਾ ਹੱਲ ਕਰਨ ਵਿਚ ਸਹਾਇਕ ਹੋਈ ਹੈ.