ਸ਼ਕਤੀ ਦੇ ਸਾਧਨ - 1 ( ਕੋਲ੍ਹਾ )


ਲਿਗਨਾਇਟ ਜੋ ਕਾਫੀ ਘਟੀਆ ਕਿਸਮ ਦਾ ਕੋਲਾ ਹੁੰਦਾ ਹੈ , ਭੂਰਾ ਕੋਲਾ ਵੀ ਕਹਾਉਂਦਾ ਹੈ | ਇਸਦਾ ਜਮ੍ਹਾਂ ਭੰਡਾਰ ਤੁਲਣਾ ਵਿੱਚ ਘੱਟ ਹੈ ਇਸਦਾ ਮੁੱਖ ਹਿੱਸਾ ਤਮਿਲਨਾਡੂ ਵਿੱਚ ਨਵੇਲੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਮਿਲਦਾ ਹੈ | ਲਿਗਨਾਇਟ ਕੋਲ੍ਹੇ  ਦੇ ਮਿਲਣ ਕਰਕੇ ਇਸ ਰਾਜ ਨੂੰ ਬੇਹੱਦ ਫਾਇਦਾ ਹੋਇਆ ਹੈ ਜਿਸ ਵਿੱਚ ਨਵੇਲੀ ਸਥਾਨ ਤੇ ਬਿਜਲੀ ਘਰ ਬਣਾ ਕੇ ਪੂਰੇ ਰਾਜ ਵਿੱਚ ਬਿਜਲੀ ਭੇਜੀ ਜਾਂਦੀ ਹੈ |

coal land
ਕੋਲ੍ਹਾ,ਖਣਿਜ ਤੇਲ , ਪਣ-ਬਿਜਲੀ ਅਤੇ ਪਰਮਾਣੂ-ਉਰਜਾ ਸ਼ਕਤੀ ਦੇ ਮੁੱਖ ਸਾਧਨ ਹਨ |ਬੇਸ਼ਕ ਆਧੁਨਿਕ ਯੁੱਗ ਵਿੱਚ ਹੋਰ ਵੀ ਬਹੁਤ ਸਾਰੇ ਸਾਧਨ ਖੋਜੇ ਜਾ ਰਹੇ ਹਨ ਪਰ ਕੋਲ੍ਹਾ ਉਦਯੋਗਕ ਬਾਲਣ ਵਜ਼ੋਂ ਅੱਜ ਵੀ ਸਭ ਤੋਂ ਵੱਧ ਮਹਤਵਪੂਰਣ ਸਾਧਨ ਹੈ| ਭਾਰਤ ਵਿੱਚ ਕੁੱਲ ਕਾਰਬੋਨਿਕ ਸ਼ਕਤੀ ਦੀ ਮੰਗ ਦੀ 60.0% ਪੂਰਤੀ ਕੋਲੇ ਤੇ ਲਿਗਨਾਇਟ ਤੋਂ ਹੀ ਕੀਤੀ ਜਾਂਦੀ ਹੈ |ਖਣਿਜ ਭੰਡਾਰਾਂ ਦੇ ਹਿਸਾਬ ਤੋਂ ਕੋਲਾ ਦੇਸ਼ ਦਾ ਸਭ ਤੋਂ ਵੱਡਾ ਖਣਿਜ ਸਾਧਨ ਹੈ |ਸਾਡਾ ਦੇਸ਼ ਸੰਸਾਰ ਦੇ ਸਭ ਤੋਂ ਵੱਡੇ ਤਿੰਨ ਕੋਲਾ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੈ | ਚੀਨ ਅਤੇ ਸੰਯੁਕਤ ਰਾਜ ਅਮਰੀਕਾ ਹੀ ਕੇਵਲ ਅਜਿਹੇ ਦੇਸ਼ ਹਨ ਜਿੱਥੇ ਭਾਰਤ ਤੋਂ ਵੱਧ ਕੋਲੇ ਦਾ ਉਤਪਾਦਨ ਹੁੰਦਾ ਹੈ | ਦੇਸ਼ ਦੇ ਲਗਪਗ ਸਾਰੇ ਕੋਲਾ ਭੰਡਾਰ ਗੋੰਡਵਾਨਾ ਯੁੱਗ ਵਿੱਚ ਬਣੀਆਂ ਦੱਖਣੀ ਭਾਰਤ ਦੀਆਂ ਚੱਟਾਨਾਂ ਵਿੱਚ ਮਿਲਦੇ ਹਨ | ਦੇਸ਼ ਵਿੱਚ ਕੋਲਾ ਭੰਡਾਰ ਦੀ ਵੰਡ ਨੂੰ ਦੇਖ ਕੇ ਇਹ ਪਤਾ ਚਲਦਾ ਹੈ ਕਿ ਇਸਦਾ ਤਿੰਨ -ਚੌਥਾਈ ਹਿੱਸਾ ਦਮੋਦਰ ਨਦੀ ਘਾਟੀ ਖੇਤਰ ਵਿੱਚ ਸਥਿੱਤ ਹੈ | ਇੱਥੇ ਰਾਣੀਗੰਜ, ਝਰੀਆ , ਗਿਰਿਡੀਹ, ਬੋਕਾਰੋ ਅਤੇ ਕਰਨਪੁਰ ਕੋਲੇ ਦੇ ਮੁੱਖ ਖੇਤਰ ਹਨ | ਇਹ ਸਾਰੇ ਬੰਗਾਲ, ਬਿਹਾਰ ਅਤੇ ਝਾਰਖੰਡ ਰਾਜਾਂ ਵਿੱਚ ਸਥਿੱਤ ਹਨ | ਇਸਦੇ ਇਲਾਵਾ ਮੱਧ ਪ੍ਰਦੇਸ਼ ਛੱਤੀਸਗੜ੍ਹ ਦੇ ਸਿੰਗਰੌਲੀ , ਉਮਰੀਆ, ਸਹਾਗ੍ਪੁਰ , ਸੋਲਹਾਟ, ਕੋਰਵਾ ਅਤੇ ਰਾਮਗੜ੍ਹ ( ਉੜੀਸਾ ) ਦੇ ਦੇਵਗੜ੍ਹ ਅਤੇ ਤੇਲਚਿਰ , ਮਹਾਰਾਸ਼ਟਰ ਦੇ ਚਾਂਦਾ ਅਤੇ ਆਂਧਰਾ ਪ੍ਰਦੇਸ਼ ਵਿੱਚ ਸਿੰਗਰੋਨੀ ਮੁੱਖ ਖਾਣ ਖੇਤਰ ਹਨ |

ਆਜ਼ਾਦੀ ਤੋਂ ਬਾਅਦ ਕੋਲਾ ਖਾਣ ਉਦਯੋਗ ਦਾ ਰਾਸ਼ਟਰੀਕਰਣ ਕਰ ਦਿੱਤਾ ਗਿਆ ਸੀ | ਮਜਦੂਰਾਂ ਨੂੰ ਅਤਿਆਚਾਰ ਤੋਂ ਬਚਾਉਣਾ, ਖਾਣ ਦਾ ਕੰਮ ਯੋਜਨਾਬੱਧ ਤਰੀਕੇ ਨਾਲ ਕਰਨ ਲਈ ਖੇਤਰਾਂ ਵਿੱਚ ਵਾਤਾਵਰਣ ਨੂੰ ਬਣਾਏ ਰੱਖਣ ਲਈ ਅਜਿਹਾ ਕੀਤਾ ਗਿਆ ਹੈ | ਹੁਣ ਦੇਸ਼ ਦੇ ਮੁੱਖ ਕੋਲਾ ਖੇਤਰ ਇਸ ਪ੍ਰਕਾਰ ਹਨ : - ਰਾਣੀਗੰਜ, ਝਰੀਆ , ਪੂਰਬੀ ਅਤੇ ਪੱਛਮੀ ਬੋਕਾਰੋ : ਪੰਚਕਾਨਹਾਂ ਅਤੇ ਤਵਾ ਘਾਟੀ, ਸਿੰਗਰੌਲੀ, ਚਾਂਦਾ-ਵਾਰਧਾ ; ਤੇਲਚਿਰ ਅਤੇ ਗੋਦਾਵਰੀ ਘਾਟੀ ਆਦਿ ਹਨ |
ਦੇਸ਼ ਵਿੱਚ ਮਿਲਣ ਵਾਲੇ ਕੁੱਲ ਕੋਲਾ ਭੰਡਾਰਾਂ ਦਾ ਅੰਦਾਜ਼ਾ 19602 ਕਰੋੜ ਟਨ ਹੈ | ਇਸ ਵਿੱਚੋਂ 16632 ਕਰੋੜ ਟਨ ਨਾਨ-ਕੋਕਿੰਗ ਅਤੇ 2970 ਕਰੋੜ ਟਨ ਕੋਕਿੰਗ ਕੋਲਾ ਹੈ |ਕੋਲ ਇੰਡੀਆ ਲਿਮਿਟਡ ਜੋ ਇੱਕ ਸਰਕਾਰੀ ਸੰਸਥਾ ਹੈ ਅਤੇ ਕੋਲੇ ਦੇ ਸਬੰਧਿਤ ਪ੍ਰਬੰਧ ਅਤੇ ਪ੍ਰਸ਼ਾਸਨ ਇਸ ਦੇ ਹੱਥ ਵਿੱਚ ਹਨ | ਇਹ ਸੰਸਾਰ ਦੀ ਦੂਸਰੀ ਸਭ ਤੋਂ ਵੱਡੀ ਕੰਮ ਪ੍ਰਦਾਨ ਕਰਨ ਵਾਲੀ ਸੰਸਥਾ ਹੈ ਜਿਸ ਵਿੱਚ 6.46 ਲੱਖ ਕਾਮੇ ਕੰਮ ਕਰਦੇ ਹਨ |ਬਿਜਲੀ ਅਤੇ ਗੈਸ ਬਣਾਉਣ ਦੇ ਕੰਮ ਵਿੱਚ ਇਹ ਕੋਲਾ ਕਾਫੀ ਫਾਇਦੇਮੰਦ ਸਿੱਧ ਹੋਇਆ ਹੈ | ਦੇਸ਼ ਦੇ ਤਾਪ ਬਿਜਲੀਘਰ (ਥਰਮਲ ਪਲਾਂਟ ) ਕੋਲੇ ਨਾਲ ਹੀ ਚਲਾਏ ਜਾਂਦੇ ਹਨ | ਇਸ ਨਾਲ ਉਦਯੋਗਾਂ ਦੇ ਵਿਕੇਂਦਰੀਕਰਣ ਵਿੱਚ ਵੀ ਮਦਦ ਮਿਲਦੀ ਹੈ ਅਤੇ ਦੂਸਰੇ ਆਵਾਜਾਈ ਦਾ ਖਰਚਾ ਵੀ ਬੱਚ ਜਾਂਦਾ ਹੈ |
coal mineਭਾਰਤ ਵਿੱਚ ਕੋਲੇ ਦਾ ਉਤਪਾਦਨ ਦਾ ਲਗਪਗ 90% ਹਿੱਸਾ ਥਰਮਲ ਬਿਜਲੀ ਕੇਂਦਰਾਂ ਵਿੱਚ ਵਰਤਿਆ ਜਾਂਦਾ ਹੈ | ਸਾਡੇ ਪੰਜਾਬ ਵਿੱਚ ਕੋਲੇ ਤੇ ਅਧਾਰਤ ਤਿੰਨ ਥਰਮਲ ਪਲਾਂਟ ਇਕਾਈਆਂ ਇੱਕ ਰੋਪੜ ਅਤੇ ਦੋ ਬਠਿੰਡਾ ਸ਼ਹਿਰਾਂ ਵਿੱਚ ਲੱਗੇ ਹੋਏ ਹਨ ਜਿਸ ਨਾਲ ਇਸ ਰਾਜ ਵਿੱਚ ਬਿਜਲੀ ਦੀ ਪੂਰਤੀ ਦੀ ਸਮੱਸਿਆ ਕਾਫੀ ਹੱਦ ਤੱਕ ਘੱਟ ਗਈ ਹੈ | ਪੰਜਾਬ ਵਿੱਚ ਤਿੰਨ ਹੋਰ ਛੋਟੇ ਤਾਪ ਬਿਜਲੀ ਘਰ ਨਿਜੀ ਭਾਈਵਾਲੀ ਨਾਲ ਵੀ ਸਥਾਪਤ ਕੀਤੇ ਜਾ ਰਹੇ ਹਨ | ਲੋਹਾ ਅਤੇ ਇਸਪਾਤ ਉਦਯੋਗ ਵਿੱਚ ਵੀ ਕੋਲੇ ਦੀ ਭਾਰੀ ਮੰਗ ਹੈ | ਕੁੱਲ ਉਤਪਾਦਨ ਦਾ ਪੰਜਵਾਂ ਹਿੱਸਾ ਇਸ ਉਦਯੋਗ ਵਿੱਚ ਪ੍ਰਯੋਗ ਹੁੰਦਾ ਹੈ | ਬਾਕੀ ਵਿੱਚੋਂ ਕਾਫੀ ਹਿੱਸਾ ਇੱਟਾਂ ਦੇ ਭੱਠਿਆਂ, ਰੇਲ-ਇੰਜਣ, ਸੀਮਿੰਟ ਤੇ ਖਾਦ ਕਾਰਖਾਨਿਆਂ ਆਦਿ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ |





____________________

ਉਪਰੋਕਤ ਲੇਖ ਨੂੰ ਪੜਨ ਤੋਂ ਬਾਅਦ ਇਸਦੇ ਨਾਲ ਸਬੰਧਤ ਛੋਟਾ ਜਿਹਾ ਕਵਿਜ਼ ਖੇਡਣ ਲਈ ਇੱਥੇ ਕਲਿੱਕ ਕਰੋ |



ਪਾਠ ਯੋਜਨਾ - 1


ਜਮਾਤ  : ਅੱਠਵੀਂ                                                          

ਟੋਪਿਕ : ਸੰਸਦ ਦੀ ਬਣਤਰ 

ਲੋੜੀਂਦੀ ਸਮੱਗਰੀ

  1. ਜਮਾਤ ਦਾ ਕਮਰਾ, ਬਲੈਕ ਬੋਰਡ, ਡਸਟਰ , ਚਾਕ, ਲੋੜ ਅਨੁਸਾਰ ਕਾਗਜ਼ ਦੀਆਂ ਸਲਿੱਪਾਂ ਜਿਹਨਾਂ ਉੱਤੇ ਅੰਗ੍ਰੇਜੀ ਦੇ ਅੱਖਰ A,B,C ਅਤੇ D ਲਿਖੇ ਹੋਣ |
  2. ਰਾਸ਼ਟਰਪਤੀ, ਪ੍ਰਧਾਨ ਮੰਤਰੀ, ਅਤੇ ਲੋਕ ਸਭਾ ਸਪੀਕਰ ਦੀਆਂ  ਤਸਵੀਰਾਂ , ਅਤੇ ਸੰਸਦ ਦੀ ਤਸਵੀਰ |

ਉਦੇਸ਼ :

  1. ਵਿਦਿਆਰਥੀਆਂ ਨੂੰ ਸੰਸਦ ਦੀ ਬਣਤਰ ਬਾਰੇ ਜਾਣਕਾਰੀ ਦੇਣਾ |
  2. ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਆਪਸੀ ਸਬੰਧਾਂ ਬਾਰੇ ਜਾਣਕਾਰੀ ਦੇਣਾ |
  3. ਪ੍ਰਤੱਖ ਅਤੇ ਅਪ੍ਰਤੱਖ ਚੌਣ ਬਾਰੇ ਜਾਣਕਾਰੀ ਦੇਣਾ |

ਪੂਰਬ ਗਿਆਨ ਪਰਖ

ਅਧਿਆਪਕ ਵਿਦਿਆਰਥੀਆਂ ਤੋਂ ਹੇਠ ਲਿਖੇ ਪ੍ਰਸ਼ਨ ਪੁੱਛੇਗਾ  :
  1. ਪਿੰਡ ਵਿੱਚ ਜਦੋਂ ਕੋਈ ਝਗੜਾ ਹੋ ਜਾਵੇ ਤਾਂ ਫੈਸਲਾ ਕੋਣ ਕਰਦਾ ਹੈ ?
  2. ਪੰਚਾਇਤ ਵਿੱਚ ਕਿੰਨੇਂ ਮੈਂਬਰ ਹੁੰਦੇ ਹਨ ?
  3. ਸਾਡੇ ਦੇਸ਼ ਨੂੰ ਚਲਾਉਣ ਵਾਲੀ ਸੰਸਥਾ ਦਾ ਕੀ ਨਾਮ ਹੈ ?
  4. ਅਤੇ ਇਸਦੇ ਕਿੰਨੇਂ ਮੈਂਬਰ ਹੁੰਦੇ ਹਨ ?

ਵਿਸ਼ੇ ਦੀ ਘੋਸ਼ਣਾ :

ਆਖਰੀ ਸਵਾਲ ਦਾ ਸੰਤੋਸ਼ਜਨਕ ਉੱਤਰ ਨਾ ਮਿਲਣ ਤੇ ਅਧਿਆਪਕ ਵਿਸ਼ੇ ਦੀ ਘੋਸ਼ਣਾ ਕਰੇਗਾ ਕਿ ਅੱਜ ਅਸੀਂ ਦੇਸ਼ ਨੂੰ ਚਲਾਉਣ ਵਾਲੀ ਸੰਸਥਾ ਬਾਰੇ ਪੜਾਂਗੇ |
ਅਧਿਆਪਕ ਦੱਸੇਗਾ ਕਿ ਦੇਸ਼ ਨੂੰ ਚਲਾਉਣ ਵਾਲੀ ਸੰਸਥਾ ਨੂੰ ਸਰਕਾਰ ਆਖਦੇ ਹਨ | ਸਰਕਾਰ ਦੇ ਤਿੰਨ ਅੰਗ ਹਨ :

ਕਾਰਜ ਪਾਲਿਕਾ          ਵਿਧਾਨ ਪਾਲਿਕਾ                ਨਿਆਂ ਪਾਲਿਕਾ


ਪਾਠ ਸਮੱਗਰੀ
ਅਧਿਆਪਕ ਗਤੀਵਿਧੀ
ਕਿਰਿਆਸ਼ੀਲਤਾ
1.ਅਧਿਆਪਕ ਦੱਸੇਗਾ ਕਿ ਦੇਸ਼ ਨੂੰ ਚਲਾਉਣ ਵਾਲੀ ਸੰਸਥਾ ਨੂੰ ਸਰਕਾਰ ਆਖਦੇ ਹਨ | ਸਰਕਾਰ ਦੇ ਤਿੰਨ ਅੰਗ ਹਨ :

ਕਾਰਜ ਪਾਲਿਕਾ

ਵਿਧਾਨ ਪਾਲਿਕਾ 

ਨਿਆਂ ਪਾਲਿਕਾ


ਸਭ ਤੋਂ ਪਹਿਲਾਂ ਅਸੀਂ ਵਿਧਾਨ ਪਾਲਿਕਾ ਦੀ ਬਣਤਰ ਬਾਰੇ ਪੜਾਂਗੇ |
ਵਿਧਾਨ ਪਾਲਿਕਾ ਨੂੰ ਸੰਸਦ ਵੀ ਆਖਦੇ ਹਨ |
ਸੰਸਦ ਸ਼ਬਦ ਅੰਗ੍ਰੇਜੀ ਦੇ ਅੱਖਰ ‘ਪਾਰਲੀਮੈਂਟ’ ਤੋਂ ਬਣਿਆ ਹੈ ਜੋ ਖੁਦ ਫਰਾਂਸੀਸੀ ਅੱਖਰ ‘ਪਾਰਲਰ’ ਤੋਂ ਨਿਕਲਿਆ ਹੈ , ਜਿਸਦਾ ਅਰਥ ਹੈ ਗਲਬਾਤ ਕਰਨੀ | ਇਸਦਾ ਅਰਥ ਹੈ ਕਿ : ਸੰਸਦ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਦੇਸ਼ ਦੇ ਨੁਮਾਇੰਦੇ ਬੈਠਕੇ ਮਹੱਤਵਪੂਰਨ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕਰਦੇ ਹਨ |
ਸੰਸਦ ਦੇ ਦੋ ਸਦਨ ਹਨ :

ਲੋਕ ਸਭਾ ਅਤੇ ਰਾਜ ਸਭਾ |
ਲੋਕ ਸਭਾ

ਲੋਕ ਸਭਾ ਇੱਕ ਸਥਾਈ ਸਦਨ ਹੈ | ਇਸ ਵਿੱਚ ਕੁੱਲ 545 ਮੈਂਬਰ ਹੁੰਦੇ ਹਨ | ਇਹਨਾਂ ਵਿੱਚ ਕੁੱਲ  543 ਮੈਂਬਰ ਹਨ ਜੋ ਪ੍ਰਤੱਖ ਚੌਣ ਰਾਹੀਂ ਸਿਧੇ ਲੋਕਾਂ ਦੁਆਰਾ ਚੁਣੇ ਜਾਂਦੇ ਹਨ | ਜਦਕਿ ਦੋ ਮੈਂਬਰ ਐਂਗਲੋ ਇੰਡੀਅਨ ਜਾਤੀ ਦੇ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਾਮਜਦ ਕੀਤੇ ਜਾਂਦੇ ਹਨ | ਇਹ ਇੱਕ ਅਸਥਾਈ ਸਦਨ ਹੈ ਅਤੇ ਹਰ ਪੰਜ ਸਾਲ ਬਾਅਦ ਦੁਬਾਰਾ ਚੋਣ ਹੁੰਦੀ ਹੈ |

ਲੋਕ  ਸਭਾ ਦਾ ਸਪੀਕਰ
ਲੋਕ ਸਭਾ ਵਿੱਚ ਜਿੱਤਕੇ ਆਏ ਹੋਏ ਮੈਂਬਰ ਆਪਣੇ ਵਿੱਚੋਂ ਹੀ ਕਿਸੇ ਇੱਕ ਮੈਂਬਰ ਨੂੰ ਚੁਣਦੇ ਹਨ | ਇਹ ਸਪੀਕਰ ਦਾ ਕੰਮ ਕਰਦਾ ਹੈ | ਇਹ ਵਿਧਾਨ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ |







ਰਾਜ ਸਭਾ

ਰਾਜ ਸਭਾ ਵਿੱਚ ਕੁੱਲ 250 ਮੈਂਬਰ ਹੁੰਦੇ ਹਨ | ਇਹ ਇੱਕ ਸਥਾਈ ਸਦਨ ਹੈ ਅਤੇ ਹਰ ਦੋ ਸਾਲ ਬਾਅਦ ਉਸਦੇ ਕੁਝ ਮੈਂਬਰ ਰਿਟਾਇਰ ਹੋ ਜਾਂਦੇ ਹਨ | ਇਸਦੇ ਮੈਂਬਰਾਂ ਦੀ ਚੋਣ ਅਪ੍ਰਤੱਖ ਪ੍ਰਣਾਲੀ ਰਾਹੀਂ ਕੀਤੀ ਜਾਂਦੀ ਹੈ | ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਹੀ ਇਹਨਾਂ ਮੈਂਬਰਾਂ ਦੀ ਚੋਣ ਕਰਕੇ ਭੇਜਦੇ ਹਨ | 238 ਮੈਂਬਰ ਚੁਣਕੇ ਆਉਂਦੇ ਹਨ ਜਦਕਿ 12 ਮੈਂਬਰ ਰਾਸ਼ਟਰਪਤੀ ਵੱਲੋਂ ਕਲਾ ,ਸੰਸਕ੍ਰਿਤੀ ਅਤੇ ਸਮਾਜਿਕ ਜੀਵਨ ਵਿੱਚ ਵੱਡਮੁੱਲਾ ਯੋਗਦਾਨ ਦੇਣ ਵਾਲੇ ਨਾਮਜਦ ਕੀਤੇ ਜਾਂਦੇ ਹਨ |


ਕਾਰਜ ਪਾਲਿਕਾ

ਕਾਰਜ ਪਾਲਿਕਾ ਦਾ ਨਿਰਮਾਣ ਵੀ ਵਿਧਾਨ ਪਾਲਿਕਾ ਵਿੱਚੋਂ ਬਹੁਮਤ ਪ੍ਰਾਪਤ ਕਰਕੇ ਆਈ ਪਾਰਟੀ ਹੀ ਕਰਦੀ ਹੈ | ਉਸ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਵੱਲੋਂ ਸਰਕਾਰ ਬਨਾਉਣ ਦਾ ਸੱਦਾ ਦਿੱਤਾ ਜਾਂਦਾ ਹੈ | ਪ੍ਰਧਾਨ ਮੰਤਰੀ ਆਪਣੇ ਕੁਝ ਸਹਿਯੋਗੀਆਂ ਨਾਲ ਸਰਕਾਰ ਦਾ ਨਿਰਮਾਣ ਕਰਦਾ ਹੈ | ਇਹਨਾਂ ( ਸਹਿਯੋਗੀਆਂ ) ਨੂੰ ਕੈਬਿਨੇਟ ਕਿਹਾ ਜਾਂਦਾ ਹੈ | ਇੰਝ ਕਾਰਜ ਪਾਲਿਕਾ ਦਾ ਸਿੱਧਾ ਸਬੰਧ ਵਿਧਾਨ ਪਾਲਿਕਾ ਨਾਲ ਹੁੰਦਾ ਹੈ | ਪ੍ਰਧਾਨ ਮੰਤਰੀ ਆਪਣੀ ਕੈਬਿਨੇਟ ਸਣੇ ਆਪਣੇ ਕੰਮਾਂ ਅਤੇ ਨੀਤੀਆਂ ਲਈ ਪੂਰੇ ਤੌਰ ਤੇ ਵਿਧਾਨ ਪਾਲਿਕਾ ਦੇ ਸਾਹਮਣੇ ਜਿੰਮੇਵਾਰ ਅਤੇ ਜਵਾਬਦੇਹ ਹੁੰਦੇ ਹਨ | ਇਹ ਵਿਧਾਨ ਮੰਡਲ ਦੇ ਸਮਰਥਨ ਤੱਕ ਹੀ ਆਪਣੀ ਪਦਵੀ ਤੇ ਰਹਿੰਦੇ ਹਨ |

ਅਧਿਆਪਕ ਬਲੈਕ ਬੋਰਡ ਉੱਤੇ ਚਾਕ ਨਾਲ ਸਰਕਾਰ ਦੇ ਤਿੰਨ ਅੰਗ ਦਰਸਾਉਂਦੀ ਹੋਈ ਇੱਕ ਡਾਇਗ੍ਰਾਮ ਬਣਾਏਗਾ |      








ਅਧਿਆਪਕ ਸੰਸਦ ਦੀ ਤਸਵੀਰ ਸਾਹਮਣੇ ਲਗਾਏਗਾ |    















ਅਧਿਆਪਕ ਬੈਂਚ ਤੇ ਬੈਠੇ ਸਾਰੇ ਵਿਦਿਆਰਥੀਆਂ ਨੂੰ ਸਲਿੱਪਾਂ ਦੇਵੇਗਾ ਅਤੇ ਇਹ ਧਿਆਨ ਰੱਖੇਗਾ ਕਿ ਹਰ ਬੈਂਚ ਤੇ A,B,C,D ਸਲਿੱਪ ਜਰੂਰ ਹੋਵੇ | ਇਸਤੋਂ ਬਾਅਦ ਹਰ ਬੈਂਚ ਨੂੰ ਕਹੇਗਾ ਕਿ ਉਹ ਆਪਣੀ ਮਰਜੀ ਨਾਲ ਕਿਸੇ ਇੱਕ ਨੂੰ ਆਪਣੀ ਸਲਿੱਪ ਸਣੇ ਸਟੇਜ਼ (ਅਧਿਆਪਕ ਦੇ ਕੋਲ )ਤੇ ਭੇਜਣ | ਜਦੋਂ ਸਾਰੇ ਬੈਂਚਾਂ ਤੋਂ ਇੱਕ ਬੱਚਾ ਆ ਜਾਵੇਗਾ ਤਾਂ ਅਧਿਆਪਕ ਇਸ ਬਾਰੇ ਇੱਕ ਚਾਰਟ ਬਲੈਕ ਬੋਰਡ ਉੱਤੇ ਬਣਾਏਗਾ | ਇੱਕ ਲਾਈਨ ਵਿੱਚ ਅੰਗ੍ਰੇਜੀ ਦੇ ਸਾਰੇ ਅੱਖਰ ਲਿੱਖ ਕੇ ਉਸਦੇ ਨੀਚੇ ਉੰਨੇ ਹੀ ਕਾਲਮ ਬਣਾਏਗਾ ਜਿੰਨੇਂ ਬੈਂਚ ਹੋਣਗੇ | ਸਭ ਤੋਂ ਉੱਪਰ ਹੈਡਿੰਗ ਦੀ ਜਗ੍ਹਾ ਉਹ ਪਾਰਟੀ ਦੇ ਨਾਮ ਲਿਖੇਗਾ  ( ਇਸ ਬਾਰੇ ਸਾਹਮਣੇ ਦੱਸਿਆ ਗਿਆ ਹੈ )ਜਿਸ ਅੰਗ੍ਰੇਜੀ ਅੱਖਰ ਦੀ ਗਿਣਤੀ ਜਿਆਦਾ ਹੋਵੇਗੀ ਉਹ ਜੇਤੂ ਪਾਰਟੀ ਐਲਾਨੀ ਜਾਵੇਗੀ | ਬਾਕੀ ਪਾਰਟੀਆਂ ਵਿਰੋਧੀ ਦਲ ਦਾ ਕੰਮ ਕਰਨਗੀਆਂ |

ਅਧਿਆਪਕ ਹੁਣ ਚੁਣਕੇ ਆਏ ਹੋਏ ਸਾਰੇ ਮੈਂਬਰਾਂ ਨੂੰ ਕਹੇਗਾ ਕਿ ਉਹ ਆਪਣੀ ਮਰਜੀ ਨਾਲ ਕੁਝ ਮੈਂਬਰਾਂ ਨੂੰ ਚੁਣਕੇ ਭੇਜਣ | ( ਦੋ ਬੈਚਾਂ ਤੋਂ ਇੱਕ ਬੱਚਾ ਚੁਣਿਆਂ ਜਾ ਸਕਦਾ ਹੈ )

1.ਅਧਿਆਪਕ ਪਹਿਲਾਂ ਜਿੱਤਕੇ ਆਏ ਹੋਏ ਬੱਚਿਆਂ ਨੂੰ ਕਹੇਗਾ ਕਿ ਉਹ ਆਪਣੇ ਵਿੱਚੋਂ ਇੱਕ ਨੂੰ ਚੁਣਨ | ਇਹ ਬੱਚਾ ਸਪੀਕਰ ਹੋਵੇਗਾ |  

2. ਇਸੇ ਤਰਾਂ ਜਿੱਤਕੇ ਆਈ ਬਹੁਮਤ ਵਾਲੀ ਪਾਰਟੀ ਨੂੰ ਕਹੇਗਾ ਕਿ ਉਹ ਆਪਣਾ ਇੱਕ ਪ੍ਰਧਾਨ ਚੁਣਨ | ਇਹ ਪ੍ਰਧਾਨ ਮੰਤਰੀ ਹੋਵੇਗਾ |    

3.. ਇਸੇ ਤਰਾਂ ਵਿਰੋਧੀ ਪਾਰਟੀ ਨੂੰ ਵੀ ਆਪਣਾ ਇੱਕ ਨੇਤਾ ਚੁਣਨ ਲਈ ਕਿਹਾ ਜਾਵੇਗਾ ਜੋ ਵਿਰੋਧੀ ਦਲ ਦਾ ਨੇਤਾ ਅਖਵਾਏਗਾ |

4. ਹੁਣ ਅਧਿਆਪਕ ਪ੍ਰਧਾਨ ਮੰਤਰੀ ਚੁਣੇ ਬੱਚੇ ਨੂੰ ਕਹੇਗਾ ਕਿ ਉਹ ਕੰਮ ਕਰਨ ਲਈ ਦੋ ਚਾਰ ਬੱਚੇ ਹੋਰ ਆਪਣੇ ਨਾਲ ਲੈ ਲਵੇ | ਇਹ ਪ੍ਰਧਾਨ ਮੰਤਰੀ ਦੀ ਕੈਬਿਨੇਟ ਹੋਵੇਗੀ |                              
       ਡਾਇਗ੍ਰਾਮ ਬਨਾਉਣੀ








     ਸੰਸਦ ਦੀ ਤਸਵੀਰ ਲਗਾਉਣੀ

 











ਹੇਠ ਲਿਖੇ ਤਰਾਂ ਚਾਰਟ ਬਨਾਉਣਾ

Sr.No.
Congress
Bjp
Communist
Dalit party
1
A
B
C
D
2
A
B
C
D
3
A
B
C
D
4
A
B
C
D
5
A
B
C
D
6
A
B
C
D
7
A
B
C
D
8
A
B
C
D

ਅਧਿਆਪਕ ਪ੍ਰਧਾਨ ਮੰਤਰੀ , ਰਾਸ਼ਟਰਪਤੀ ਅਤੇ ਲੋਕ ਸਭਾ ਸਪੀਕਰ ਦੀ ਤਸਵੀਰ ਦਿਖਾਏਗਾ | ਇਸਦੇ ਨਾਲ ਹੀ ਜੇ ਹੋ ਸਕੇ ਤਾਂ ਰਾਜ ਸਭਾ ਅਧਿਅਕਸ਼ ਦੀ ਵੀ ਤਸਵੀਰ ਦਿਖਾਈ ਜਾਵੇ | ਤਸਵੀਰ ਦਿਖਾਉਣ ਸਮੇਂ ਨਾਲ ਨਾਲ ਵਿਆਖਿਆ ਵੀ ਕੀਤੀ ਜਾਵੇਗੀ |

















































































  

   





( ਦੁਹਰਾਈ )

ਕੁਝ ਕਰਨ ਯੋਗ :
  1. ਪਤਾ ਕਰੋ ਕਿ ਰਾਜ ਸਭਾ ਵਿੱਚ ਪੰਜਾਬ ਤੋਂ ਕਿੰਨੇਂ ਮੈਂਬਰ ਚੁਣਕੇ ਭੇਜੇ ਜਾਂਦੇ ਹਨ ?
  2. ਲੋਕ ਸਭਾ ਦਾ ਅੱਜਕਲ ਸਪੀਕਰ ਕੋਣ ਹੈ ?
  3. ਰਾਜ ਸਭਾ ਦਾ ਚੇਅਰਮੈਨ ਅੱਜਕਲ ਕੋਣ ਹੈ ?
  4. ਪੰਜਾਬ ਵਿੱਚੋਂ ਲੋਕ ਸਭਾ ਲਈ ਕਿੰਨੇਂ ਮੈਂਬਰ ਚੁਣਕੇ ਭੇਜੇ ਜਾਂਦੇ ਹਨ ?
  5. ਤੁਹਾਡੇ ਇਲਾਕੇ ਦਾ ਐਮ.ਪੀ. ( ਮੈਂਬਰ ਆਫ਼.ਪਾਰਲੀਆਮੈਂਟ) ਕੋਣ ਹੈ ?